ਬੱਧਨੀ ਕਲਾਂ : 27 ਸਾਲਾਂ ਤੋਂ ਮਨੀਲਾ ‘ਚ ਰਹਿ ਰਹੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਬੌਡੇ ਦੇ ਜੰਮਪਲ ਪੰਜਾਬੀ ਦਾ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੫ਾਪਤ ਹੋਇਆ ਹੈ।
ਮ੍ਰਿਤਕ ਗੁਰਦੇਵ ਸਿੰਘ ਧਾਲੀਵਾਲ (68) ਦੇ ਭਰਾ ਮਾਸਟਰ ਗੁਰਮੇਲ ਸਿੰਘ ਬੌਡੇ ਨੇ ਦੱਸਿਆ ਕਿ ਉਸ ਦਾ ਭਰਾ ਮਈ 1990 ਤੋਂ ਮਨੀਲਾ ‘ਚ ਰਹਿ ਰਿਹਾ ਸੀ। ਕੱਲ੍ਹ ਰਾਤ ਉਹ ਆਪਣੀ ਗੱਡੀ ਤੇ ਸਵਾਰ ਹੋ ਕੇ ਕੰਮ ਤੋਂ ਘਰ ਨੂੰ ਆ ਰਿਹਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਵਿਅਕਤੀਆਂ ਨੇ ਉਸ ਦੀ ਕਾਰ ਦਾ ਪਿੱਛਾ ਕੀਤਾ। ਜਦ ਉਨ੍ਹਾਂ ਦੀ ਗੱਡੀ ਟਰੈਫਿਕ ਲਾਈਟ ‘ਤੇ ਰੁਕੀ ਤਾਂ ਉਕਤ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮਿ੫ਤਕ ਗੁਰਦੇਵ ਸਿੰਘ ਧਾਲੀਵਾਲ ਆਪਣੇ ਪਿੱਛੇ ਤਿੰਨ ਬੇਟੇ ਤੇ ਚਾਰ ਪੋਤਰੇ ਛੱਡ ਗਏ। ਮਿ੫ਤਕ ਦੇ ਭਾਈ ਗੁਰਮੇਲ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਦੀ ਮਿ੫ਤਕ ਦੇਹ ਮਨੀਲਾ ਤੋਂ ਪੰਜਾਬ ਆਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਨੀਲਾ ‘ਚ ਪੰਜਾਬੀਆਂ ਦੇ ਹੋ ਰਹੇ ਕਤਲਾਂ ਨੂੰ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ।
from Punjab News – Latest news in Punjabi http://ift.tt/2dQ6BvO
0 comments