ਮੌੜ ਮੰਡੀ : ਭਾਈ ਬਖ਼ਤੌਰ ਰਜਬਾਹੇ ‘ਚੋਂ ਨਰਮਾ ਬੀਜ 6488 ਦੇ ਲਗਭਗ 50 ਪੈਕਟ ਮਿਲਣ ਕਾਰਨ ਖੇਤੀਬਾੜੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਭਾਰਤੀ ਕਿਸਾਨ ਯਨੀਅਨ ਸਿੱਧੂਪੁਰ ਦੇ ਆਗੂਆਂ ਦੀ ਮੌਜੂਦਗੀ ਵਿਚ ਨਰਮੇ ਦੇ 50 ਪੈਕਟ ਬੀ. ਟੀ. ਕਾਟਨ ਬੀਜ ਦੇ ਬਰਾਮਦ ਕਰ ਲਏ ਸਨ।
ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਬੀਜ ਵਿਕਰੇਤਾਵਾਂ ਵਲੋਂ ਪ੍ਰਸ਼ਾਸਨ ਦੇ ਨੱਕ ਹੇਠ ਕਿਸਾਨਾਂ ਨੂੰ ਨਰਮੇ ਦੇ ਬੀਜ ਦੇ ਮਾਮਲੇ ਵਿਚ ਲੁਟਿਆ ਜਾਂਦਾ ਹੈ। ਕਿਸਾਨਾਂ ਦੁਆਰਾ ਚੁੱਕੇ ਜਾਂਦੇ ਨਕਲੀ ਬੀਜਾਂ ਤੇ ਨਕਲੀ ਕੀਟਨਾਸ਼ਕਾਂ ਦੇ ਮਾਮਲੇ ਅੱਜ ਸੱਚ ਸਾਬਤ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਨਰਮੇ ਦੀ ਫ਼ਸਲ ‘ਤੇ ਚਿੱਟੇ ਮੱਛਰ ਦੀ ਮਾਰ ਪੈਣ ਦਾ ਸੱਭ ਤੋਂ ਵੱਡਾ ਕਾਰਨ ਨਕਲੀ ਬੀਜ ਤੇ ਨਕਲੀ ਕੀਟਨਾਸ਼ਕ ਦਵਾਈਆਂ ਸਨ। ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਗੁਰਮੇਲ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਜਾਂਚ ਕਰਵਾਈ ਜਾਵੇਗੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਨਰਮੇ ਦੇ ਪੈਕਟ ਕਬਜ਼ੇ ਵਿਚ ਲੈ ਲਏ ਹਨ ਅਤੇ ਪੈਕਟ ਸੁੱਟਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ।
from Punjab News – Latest news in Punjabi http://ift.tt/2dYrK92
0 comments