ਦੇਸ਼ ‘ਚ ਅੱਜ ਵੀ 60 ਤੋਂ 70 ਸਾਲ ਦੇ ਅਜਿਹੇ ਕਈ ਲੋਕ ਸੌਖਿਆਂ ਮਿਲ ਜਾਣਗੇ ਜਿਨਾਂ ਦੀ ਸੋਚ ਅਜੇ ਵੀ ਜਵਾਨ ਹੈ। ਇਸ ਲਈ ਇਸ ਪੀੜੀ ਨੂੰ ਬੁੱਢਾ ਸੁਣਨਾ ਪਸੰਦ ਨਹੀਂ ਹੈ। ਸਾਡੇ ਇਥੇ 60 ਤੋਂ 70 ਸਾਲ ਦੀ ਉਮਰ ਦੇ 18 ਕਰੋੜ ਅਤੇ 60 ਤੋਂ 80 ਦਰਮਿਆਨ ਤਕਰੀਬਨ 25 ਕਰੋੜ ਬਜ਼ੁਰਗ ਹਨ। ਇਨਾਂ ‘ਚੋਂ 15 ਤੋਂ 18 ਕਰੋੜ ਸਿਰਫ਼ ਰਸਮੀ ਤੌਰ ‘ਤੇ ਬੁੱਢੇ ਹਨ। ਉਨਾਂ ‘ਚ ਕੰਮ ਕਰਨ ਦੀ ਭਰਪੂਰ ਸਮਰਥਾ ਹੈ। ਇਹ ਸਰੀਰ ਪੱਖੋਂ ਸਮਰੱਥ ਹਨ, ਜੇਬ ਤੋਂ ਵੀ ਮਜ਼ਬੂਤ ਹਨ, ਦਿਮਾਗ਼ ਪੱਖੋਂ ਤੇਜ਼ ਤਰਾਰ ਹਨ ਅਤੇ ਕੁਝ ਵੀ ਨਵਾਂ ਸਿੱਖਣ ਲਈ ਹਰ ਪਲ ਤਿਆਰ ਰਹਿੰਦੇ ਹਨ। ਇਹ ਸਭ ਦੇ ਹੁੰਦਿਆਂ ਇਹ ਨੌਜਵਾਨਾਂ ਨੂੰ ਵੀ ਮਾਤ ਪਾ ਰਹੇ ਹਨ…
ਪੂਰੀ ਦੁਨੀਆ ‘ਚ ਮਚੇ ਇਸ ਸ਼ੋਰ ਸ਼ਰਾਬੇ ਵਿਚ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਭਾਰਤ ਹੁਣੇ ਜਿਹੇ ਹੀ ਸੀਨੀਅਰ ਸਿਟੀਜਨ ‘ਚ ਸ਼ੁਮਾਰ ਹੋਏ ਊਰਜਾ ਨਾਲ ਭਰੇ ਨੌਜਵਾਨ ਬਜ਼ੁਰਗਾਂ ਦਾ ਵੀ ਦੇਸ਼ ਹੈ। ਇਸ ‘ਚ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਇਸ ਸਮੇਂ ਸਭ ਤੋਂ ਨੌਜਵਾਨ ਦੇਸ਼ ਹੈ। ਭਾਰਤ ‘ਚ ਨੌਜਵਾਨਾਂ ਦੀ ਆਬਾਦੀ 65 ਕਰੋੜ ਦੇ ਨੇੜੇ ਤੇੜੇ ਹੈ। ਜੋ ਦੁਨੀਆ ‘ਚ ਸਭ ਤੋਂ ਜ਼ਿਆਦਾ ਤਾਂ ਹੈ ਹੀ, ਵਿਸ਼ਵ ਦੇ 4 ਵੱਡੇ ਦੇਸ਼ਾਂ ਅਮਰੀਕਾ, ਰੂਸ, ਕੈਨੇਡਾ ਅਤੇ ਆਸਟ੍ਰੇਲੀਆ ਦੀ ਕੁਲ ਆਬਾਦੀ ਨਾਲੋਂ ਵੀ ਕਿਤੇ ਜ਼ਿਆਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਕਿਸ ਕਦਰ ਨੌਜਵਾਨ ਦੇਸ਼ ਹੈ। ਇਥੇ ਹਰ ਸਾਲ 30 ਲੱਖ ਗਰੈਜੂਏਟ, ਪੜੀ ਲਿਖੀ ਦੁਨੀਆ ‘ਚ ਆਪਣਾ ਨਾਂ ਦਰਜ ਕਰਾਉਂਦੇ ਹਨ ਅਤੇ ਆਉਣ ਵਾਲੇ ਸਾਲਾਂ ‘ਚ ਇਸ ‘ਚ ਵਾਧਾ ਹੋਣਾ ਤੈਅ ਹੈ। ਪਰ ਇਸ ਸੱਚਾਈ ਦਰਮਿਆਨ ਇਸ ਦੂਜੀ ਸੱਚਾਈ ਦੀ ਅਣਦੇਖੀ ਕਰ ਦਿੰਦੇ ਹਾਂ ਕਿ ਜਿਸ ਤਰਾਂ ਭਾਰਤ ਅੱਜ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਉਸੇ ਤਰਾਂ ਅੱਜ ਇਹ ਦੁਨੀਆ ਦੇ ਸਭ ਤੋਂ ਸਮਰੱਥ ਬਜ਼ੁਰਗਾਂ ਦਾ ਦੇਸ਼ ਵੀ ਹੈ।
ਬਜ਼ੁਰਗ ਤਾਂ ਚੀਨ, ਜਾਪਾਨ ਅਤੇ ਦੂਜੇ ਦੇਸ਼ਾਂ ‘ਚ ਵੀ ਹਨ ਪਰ ਸਾਡੇ ਬਜ਼ੁਰਗ ਦੁਨੀਆ ਦੇ ਦੂਜੇ ਦੇਸ਼ਾਂ ਦੇ ਬੁੱਢਿਆਂ ਦੇ ਮੁਕਾਬਲੇ ਕਾਫ਼ੀ ਨੌਜਵਾਨ ਹਨ। ਭਾਰਤ ‘ਚ 60 ਤੋਂ 70 ਸਾਲ ਦੇ ਵਿਚਕਾਰ ਦੀ ਉਮਰ ਦੇ 18 ਕਰੋੜ ਦੇ ਆਸ ਪਾਸ ਅਤੇ 60 ਤੋਂ 80 ਦੇ ਦਰਮਿਆਨ ਤਕਰੀਬਨ 25 ਕਰੋੜ ਬੁੱਢੇ ਹਨ। ਇਨਾਂ ‘ਚ 15 ਤੋਂ 18 ਕਰੋੜ ਸਿਰਫ਼ ਤਕਨੀਕੀ ਤੌਰ ‘ਤੇ ਬੁੱਢੇ ਹਨ। ਉਨਾਂ ‘ਚ ਕੰਮ ਕਰਨ ਦੀ ਭਰਪੂਰ ਸਮਰੱਥਾ ਹੈ। ਇਹ ਸਰੀਰਕ ਤੌਰ ‘ਤੇਂ ਸਮਰੱਥ ਹਨ, ਜੇਬ ਪੱਖੋਂ ਮਜ਼ਬੂਤ ਹਨ, ਦਿਮਾਗੀ ਤੌਰ ‘ਤੇ ਤੇਜ਼ ਤਰਾਰ ਹਨ ਅਤੇ ਕੁਝ ਵੀ ਨਵਾਂ ਸਿੱਖਣ ਲਈ ਹਰ ਪਲ ਤਿਆਰ ਰਹਿੰਦੇ ਹਨ।
ਹਰ ਖੇਤਰ ‘ਚ ਬਜ਼ਰਗਾਂ ਦੀ ਝੰਡੀ
ਦੇਸ਼ ‘ਚ ਜੇ ਸੰਚਾਰ ਕ੍ਰਾਂਤੀ ਆਈ ਹੈ ਤਾਂ ਇਸ ‘ਚ ਉਨਾਂ ਸਰਕਾਰੀ ਰਿਟਾਇਰਡ ਟੈਲੀਫੋਨ ਇੰਜੀਨੀਅਰਾਂ ਦਾ ਵੀ ਜ਼ਬਰਦਸਤ ਯੋਗਦਾਨ ਹੈ ਜੋ ਅੱਜ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਸੰਚਾਰ ਸਾਮਰਾਜ ਨੂੰ ਆਪਣੇ ਹੱਥਾਂ ‘ਚ ਥੰਮੀ ਬੈਠੇ ਹਨ। ਦੇਸ਼ ‘ਚ ਸੰਚਾਰ ਕ੍ਰਾਂਤੀ ਪਿਛੋਂ ਪੋਸਟਲ ਐਂਡ ਟੈਲੀਗ੍ਰਾਫ ਵਿਭਾਗ ਤੋਂ ਸੇਵਾਮੁਕਤ ਹੋਏ ਜਾਂ ਸਵੈਇੱਛੁਕ ਸੇਵਾਮੁਕਤੀ ਪ੍ਰਾਪਤ ਕਰਨ ਵਾਲੇ 90 ਫ਼ੀਸਦੀ ਤੋਂ ਵੱਧ ਇੰਜੀਨੀਅਰਾਂ, ਤਕਨੀਸ਼ੀਅਨਾਂ ਨੂੰ ਪ੍ਰਾਈਵੇਟ ਕੰਪਨੀਆਂ ਤੋਂ ਆਫਰ ਮਿਲੇ ਅਤੇ ਜ਼ਆਦਾਤਰ ਨੇ ਇਨਾਂ ਮੌਕਿਆਂ ਨੂੰ ਹੱਥੋਂ ਜਾਣ ਨਹੀਂ ਦਿੱਤਾ। ਇਸ ਲਈ ਜੇ ਕੋਈ ਇਹ ਆਖੇ ਕਿ ਸਿਰਫ਼ ਰਾਜਨੀਤੀ ‘ਚ ਹੀ ਮਹੱਤਵਪੂਰਨ ਅਹੁਦਿਆਂ ‘ਤੇ ਵੱਡੀ ਉਮਰ ਦੇ ਲੋਕ ਬੈਠੇ ਹਨ ਤਾਂ ਸਹੀ ਨਹੀਂ ਹੈ। ਅੱਜ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿਥੇ ਪੱਕੀ ਉਮਰ ਦੇ ਲੋਕਾਂ ਦਾ ਸ਼ਾਨਦਾਰ ਜਲਵਾ ਨਾ ਦੇਖਣ ਨੂੰ ਮਿਲ ਰਿਹਾ ਹੋਵੇ।
ਦੇਸ਼ ‘ਚ 19 ਕਰੋੜ ਤੋਂ ਜ਼ਿਆਦਾ ਅਜਿਹੇ ਸੇਵਾਮੁਕਤ ਲੋਕ ਹਨ ਜੋ ਰਿਟਾਇਰ ਹੋਣ ਪਿਛੋਂ ਕੁਝ ਨਾ ਕੁਝ ਕਰ ਰਹੇ ਹਨ। ਇਨਾਂ ‘ਚ 5 ਕਰੋੜ ਦੇ ਲਗਪਗ ਤਾਂ ਘਰ ਦੇ ਕਮਾਉਣ ਵਾਲੇ ਮਹੱਤਵਪੂਰਨ ਮੈਂਬਰਾਂ ਦੇ ਬਰਾਬਰ ਕਮਾ ਰਹੇ ਹਨ ਅਤੇ 80 ਲੱਖ ਦੇ ਆਲੇ ਦੁਆਲੇ ਰਿਟਾਇਰਡ ਅਜਿਹੇ ਹਨ ਜੋ ਅੱਜ ਵੀ ਆਪਣੇ ਘਰ ‘ਚ ਆਮਦਨ ਦੇ ਮਾਮਲਿਆਂ ‘ਚ ਜੇ ਸਭ ਤੋਂ ਵੱਡੇ ਨਹੀਂ ਤਾਂ ਦੂਜੇ ਨੰਬਰ ਦੇ ਸਭ ਤੋਂ ਵੱਡੇ ਸਰੋਤ ਬਣੇ ਹੋਏ ਹਨ। ਪਿਛਲੇ 5 ਸਾਲਾਂ ‘ਚ ਜਿੰਨੇ ਆਈਏਐੱਸ ਰਿਟਾਇਰ ਹੋਏ ਹਨ, ਉਨਾਂ ‘ਚੋਂ 90 ਫੀਸਦੀ ਆਈਏਐੱਸ ਅੱਜ ਪ੍ਰਾਈਵੇਟ ਸੈਕਟਰ ‘ਚ ਮਹੱਤਵਪੂਰਣ ਅਹੁਦਿਆਂ ‘ਤੇ ਬੈਠੇ ਹਨ।
ਬਦਲੀ ਬਜ਼ੁਰਗਾਂ ਦੀ ਪ੍ਰੀਭਾਸ਼ਾ
ਦੇਸ਼ ‘ਚ ਹੁਣ ਬੁੱਢਿਆਂ ਦੀ ਪ੍ਰੀਭਾਸ਼ਾ ਬਦਲ ਗਈ ਹੈ। ਇਹ ਜ਼ਿਆਦਤੀ ਹੋਵੇਗੀ ਕਿ ਅਸੀਂ ਇਨਾਂ ਹੁਣੇ ਜਿਹੇ ਬੁੱਢੇ ਹੋਏ ਭਾਰਤੀਆਂ ਨੂੰ ਬਜ਼ੁਰਗਾਂ ਦੀ ਉਸ ਰਿਵਾਇਤੀ ਸੂਚੀ ‘ਚ ਸ਼ਾਮਲ ਕਰ ਲਈਏ ਜਿਥੇ ਸ਼ਾਮਲ ਹੋਣ ਦਾ ਮਤਲਬ ਹੈ ਸਮਰੱਥਾ ਤੋਂ ਰਹਿਤ ਹੋਣਾ, ਦੂਜਿਆਂ ਦੇ ਸਹਾਰੇ ਜੀਣਾ, ਲਾਚਾਰ ਹੋਣਾ ਅਤੇ ਇਕ- ਇਕ ਪੈਸੇ ਲਈ ਤਰਸਣਾ। ਨਹੀਂ, ਇਹ ਬੁੱਢਿਆਂ ਦੇ ਉਸ ਜ਼ਮਾਨੇ ਦੀ ਤਸਵੀਰ ਹੈ ਜਦ ਲੋਕ 35 ਸਾਲ ਦੀ ਅੱਧਖੜ ਉਮਰ ਅਤੇ 50 ਸਾਲ ‘ਚ ਬੁੱਢੇ ਹੋ ਜਾਇਆ ਕਰਦੇ ਸਨ। ਹੁਣ ਉਹ ਦੌਰ ਨਹੀਂ ਰਿਹਾ। ਦੇਸ਼ ‘ਚ ਖ਼ੁਸ਼ਹਾਲੀ ਵਧੀ ਹੈ, ਸਾਖਰਤਾ ਵਧੀ ਹੈ, ਸਮਝ ਸੋਚ ਵਧੀ ਹੈ ਤਾਂ ਸਿਹਤ ਪ੍ਰਤੀ ਜਾਗਰੂਕਤਾ, ਖਾਣਪੀਣ ਪ੍ਰਤੀ ਚੇਤਨਾ ਅਤੇ ਆਪਣੇ ਆਪ ਨੂੰ ਕਾਇਮ ਰੱਖਣ ਦੀ ਇੱਛਾ ਵੀ ਜਾਗੀ ਹੈ।
ਅੱਜ 60 ਸਾਲ ਦਾ ਬੁੱਢਾ ਕੱਦਾਵਰ, ਜਵਾਨ ਅਤੇ ਪਰਪੱਕ ਪੁਰਸ਼ ਹੈ। ਸਹਿਜਤਾ ਨਾਲ 55 ਤੋਂ 60 ਦਰਮਿਆਨ ਸਭ ਤੋਂ ਮਹੱਤਵਪੂਰਣ ਜ਼ਿੰਮੇਵਾਰੀਆਂ ਉਮਰ ਦੇ ਇਸੇ ਪੜਾਅ ‘ਚ ਨਿਭਾ ਰਹੇ ਹਨ। ਸਾਰੀਆਂ ਬੇਹੱਦ ਸੰਵੇਦਨਸ਼ੀਲ ਜ਼ਿੰਮੇਵਾਰੀਆਂ ਉਨਾਂ ਆਪਣੇ ਮੋਢਿਆਂ ‘ਤੇ ਚੁੱਕ ਰੱਖੀ ਹੈ। ਇਹ ਸਭ ਦੇ ਸਭ ਅੱਜ ਦੀ ਦੁਨੀਆ ਦੇ ਪ੍ਰੇਰਣਾ ਸੋਰਤਾਂ ‘ਚੋਂ ਹਨ ਤੇ ਵੱਡੀ ਹਸਤੀ ਹਨ ਕਿਉਂਕਿ ਇਹ ਨਾ ਸਿਰਫ਼ ਆਪਣੀ ਸਰੀਰਕ ਸਰਗਰਮੀ ਬਲਕਿ ਦਿਮਾਗੀ ਸੂਝ ਬੂਝ ਅਤੇ ਕਲਪਨਾਸ਼ੀਲਤਾ ਦੇ ਮਾਮਲੇ ‘ਚ ਵੀ ਨੌਜਵਾਨਾਂ ਨੂੰ ਮਾਤ ਦੇ ਰਹੇ ਹਨ।
ਪਹਿਰਾਵਾ ਵੀ ਬਦਲਿਆ
ਨੌਕਰੀ ਦੇ ਇਲਾਵਾ ਵੀ ਹੋਰ ਕਸੌਟੀਆਂ ਹਨ ਜਿਥੋਂ ਸਾਬਤ ਹੁੰਦਾ ਹੈ ਕਿ ਦੇਸ਼ ‘ਚ ਬੁੱਢੇ ਹੋਣ ਦੀ ਕਸੌਟੀ ਜ਼ਰਾ ਹੋਰ ਅੱਗੇ ਖਿਸਕ ਗਈ ਹੈ, ਮਸਲਨ, ਅੱਜ ਮਹਾਨਗਰਾਂ ‘ਚ ਨਵੇਂ ਬੁੱਢਿਆਂ ਦੇ ਪਹਿਰਾਵੇ ਅਤੇ ਨੌਜਵਾਨਾਂ ਦੇ ਫੈਸ਼ਨ ‘ਚ ਬਹੁਤਾ ਫ਼ਰਕ ਨਹੀਂ ਰਿਹਾ। ਅੱਜ ਕਿਸੇ ਸ਼ਹਿਰ ਦੀਆਂ ਪਾਸ਼ ਕਾਲੋਨੀਆਂ ‘ਚ ਮੌਜੂਦ ਕਿਸੇ ਪਾਰਕ ‘ਚ ਸਵੇਰੇ- ਸਵੇਰੇ ਘੁੰਮਣ ਚਲੇ ਜਾਈਏ, ਤੁਸੀਂ ਦੇਖੋਗੇ ਉਥੇ ਜਿੰਨੇ ਵੀ 60 ਪਾਰ ਕਰ ਚੁੱਕੇ ਜਵਾਨ ਬਜ਼ੁਰਗ ਮਿਲਣਗੇ ਉਨਾਂ ਸਭ ਦੇ ਪਹਿਰਾਵੇ ‘ਚ 40 ਦੀ ਉਮਰ ਦੇ ਜਵਾਨਾਂ ਦੇ ਪਹਿਰਾਵੇ ਨਾਲੋਂ ਜ਼ਿਆਦਾ ਫ਼ਰਕ ਦਿਖਾਈ ਨਹੀਂ ਦੇਵੇਗਾ। ਅੱਜ ਬੁੱਢੇ ਵੀ ਲੇਵਾਈਸ ਦੀ ਜੀਂਸ ਅਤੇ ਰੀਬੌਕ ਦੀ ਟੀਸ਼ਰਟ ਪਹਿਨਦੇ ਹਨ। ਲੋਟੋ ਦੀ ਜੁੱਤੀ ਉਨਾਂ ਨੂੰ ਵੀ ਸਹਿਜਤਾ ਨਾਲ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ। ਇਹ ਤਾਂ ਛੱਡੀਏ, ਤੁਸੀਂ ਪਾਸ਼ ਕਾਲੋਨੀਆਂ ਦੇ ਜਿੰਮਾਂ ‘ਚ ਜਾ ਕੇ ਦੇਖੀਏ, ਉਥੇ ਆਉਣ ਵਾਲੇ ਸਿਰਫ਼ 40 ਜਾਂ 45 ਸਾਲ ਤਕ ਦੇ ਹੀ ਨਹੀਂ ਮਿਲਣਗੇ ਬਲਕਿ 60 ਅਤੇ 65 ਸਾਲ ਦੀ ਉਮਰ ਦੇ ਵੀ ਵੱਡੀ ਗਿਣਤੀ ‘ਚ ਮਿਲਣਗੇ ਜੋ ਭਾਵੇਂ ਹੀ ਸਿਕਸ ਪੈਕਸ ਐਬ ਦੇ ਦੀਵਾਨੇ ਨਾ ਹੋਣ, ਪਰ ਆਪਣੇ ਆਪ ਨੂੰ ਚੁਸਤ ਫੁਰਤ ਰੱਖਣਾ ਉਨਾਂ ਨੂੰ ਚੰਗੀ ਤਰਾਂ ਆਉਂਦਾ ਹੈ।
ਸਰੀਰਕ ਸਰਗਰਮੀ ਜ਼ਰੂਰੀ
ਜਰਮਨੀ ‘ਚ ਹੋਈ ਖੋਜ ਇਹ ਦੱਸਦੀ ਹੈ ਕਿ ਪੰਜਾਹ ਟੱਪਣ ਵਾਲਿਆਂ ਦੀ ਸਰੀਰਕ ਸਮਰੱਥਾ, ਜੋ ਇਸ ਉਮਰ ‘ਚ ਲਗਾਤਾਰ ਡਿੱਗਦੀ ਹੈ, ਉਸ ‘ਚ ਕਮੀ ਹੋਣ ਦੀ ਬਜਾਏ ਵਾਧਾ ਹੋਇਆ ਹੈ ਅਤੇ ਅੱਠ ਸਾਲਾਂ ਅੰਦਰ ਦੂਜਿਆਂ ਦੇ ਮੁਕਾਬਲੇ ਅੱਠ ਸਾਲ ਜਵਾਨ ਹੋ ਗਏ ਤੇ ਇਸ ਸਰਵੇਖਣ ਦੇ ਨਤੀਜੇ ਕੁਝ ਹੋਰ ਵੀ ਕਹਿੰਦੇ ਹਨ, ਜੋ ਇੰਨੇ ਸਕਾਰਾਤਮਕ ਨਹੀਂ ਹਨ। ਅੱਠ ਸਾਲ ਇਹ ਦੇਖਿਆ ਗਿਆ ਕਿ ਭਾਵੇਂ ਸਰੀਰਕ ਸਮਰੱਥਾ ‘ਚ ਵਾਧਾ ਦਰਜ ਕੀਤਾ ਗਿਆ ਹੋਵੇ ਪਰ ਇਨਾਂ ਬਜ਼ੁਰਗਾਂ ਦੀ ਮਾਨਸਿਕ ਸਿਹਤ ‘ਚ ਥੋੜੀ ਕਮੀ ਵੀ ਹੋਈ ਹੈ। ਮੋਟਾਪਾ ਵਧਿਆ ਅਤੇ ਸਰੀਰਕ ਫਿਟਨੈੱਸ ਅਤੇ ਸਮਰਥਾ ‘ਚ ਵੀ ਕਮੀ ਦੇਖੀ ਗਈ। ਇਹ ਸਭ ਇਸ ਸਮਾਰਟਫੋਨ ਦੇ ਸਾਈਡ ਇਫੈਕਟ ਹਨ। ਯਾਨੀ ਬੁਢਾਪੇ ਵੱਲ ਅਗਰਸਰ ਹੋਣ ‘ਤੇ ਕੰਪਿਊਟਰ, ਇੰਟਰਨੈੱਟ ਅਤੇ ਸਮਾਰਟਫੋਨ ਦਾ ਨਵਾਂ ਸ਼ੌਕ ਪਾਲ ਲੈਣ ਬੁਰਾ ਤਾਂ ਨਹੀਂ ਹੈ। ਪਰ ਇਹ ਸਿਰਫ਼ ਦਿਮਾਗ਼ ਨੂੰ ਜਵਾਨ ਰੱਖੇਗਾ, ਦੇਹ ਨੂੰ ਵੀ ਤੰਦਰੁਸਤ ਅਤੇ ਫਿੱਟ ਰੱਖਣਾ ਹੈ ਤਾਂ ਯੋਗ, ਕਸਰਤ, ਸਵੇਰ ਦੀ ਸੈਰ, ਕੁਦਰਤੀ ਖਾਣ- ਪੀਣ ਵੀ ਜ਼ਰੂਰੀ ਹੈ। ਤਦ ਤਾਂ ਸਵੇਰ ਦੀ ਸੈਰ ਦੌਰਾਨ ਜਦ ਇਕ ਸਮਾਰਟ,ਐਨਜੈਰਟਿਕ ਅਤੇ ਖ਼ੁਸ਼ ਮਿਜ਼ਾਜ਼ ਬਜ਼ੁਰਗ ਤੋਂ ਉਨਾਂ ਦੀ ਉਮਰ ਬਾਰੇ ਪੁੱਛਿਆ ਗਿਆ ਤਾਂ ਇਸ ਤਰਾਂ ਮੁਸਕਰਾ ਕੇ ਉਨਾਂ ਨੇ ਕਿਹਾ,’63 ਸਾਲ ਪਰ ਮੈਨੂੰ 50 ਤੋਂ ਵੀ ਘੱਟ ‘ਕੁਝ ਤਾਂ 45 ਤੋਂ ਵੀ ਘੱਟਦਾ ਦਾ ਮੰਨਦੇ ਹਨ।’ ਇਸ ਦਾ ਰਾਜ਼ ਵੀ ਉਨਾਂ ਨੇ ਖੋਲਿਆ,’ਹਾਲਾਂਕਿ ਇਸ ‘ਚ ਸਮਾਰਟਫੋਨ ਅਤੇ ਇੰਟਰਨੈੱਟ ਦਾ ਵੱਡਾ ਰੋਲ ਹੈ ਪਰ ਰੋਜ਼ ਸਵੇਰ ਦਾ ਅੱਧਾ ਘੰਟਾ ਟਹਿਲਣਾ ਉਮਰ ਨੂੰ ਸੱਤ ਤੋਂ ਦਸ ਸਾਲ ਤਕ ਘੱਟ ਕਰ ਦਿੰਦਾ ਹੈ ਅਤੇ ਮੈਂ ਜਵਾਨੀ ਤੋਂ ਇਸੇ ਤਰਾਂ ਮਾਰਨਿੰਗ ਵਾਕ ਕਰ ਰਿਹਾ ਹਾਂ। ਫਿਰ ਮੈਂ ਖਾਣ ਪੀਣ ‘ਚ ਸਖ਼ਤ ਅਨੁਸ਼ਾਸਨ ਵੀ ਰੱਖਦਾ ਹਾਂ।
ਅਜੋਕੇ ਬੱਚਿਆਂ ਅਤੇ ਨੌਜਵਾਨਾਂ ‘ਚ ਤਾਂ ਸੰਚਾਰ ਤਕਨੀਕ ਨੂੰ ਲੈ ਕੇ ਕਰੇਜ਼ ਹੈ ਹੀ, ਬਜ਼ੁਰਗ ਵੀ ਇਸ ਪ੍ਰਤੀ ਖਿੱਚੇ ਜਾ ਰਹੇ ਹਨ। ਦਰਅਸਲ ਇਸ ਜ਼ਰੀਏ ਉਨਾਂ ਦੀ ਮਾਨਸਿਕ ਸਰਗਰਮੀ ਵਧਦੀ ਹੈ ਅਤੇ ਉਹ ਆਪਣੇ ਕੰਮਾਂ ਨੂੰ ਸਮਾਰਟਲੀ ਪੂਰਾ ਕਰਨ ਦੇ ਸਮਰੱਥ ਹੋ ਰਹੇ ਹਨ। ਦੁਨੀਆ ਦੇ ਕਈ ਦੇਸ਼ਾਂ ‘ਚ ਕਰਾਏ ਗਏ ਸਰਵੇਖਣਾਂ ‘ਚ ਅਜਿਹੇ ਹੀ ਸਿੱਟੇ ਦੇਖਣ ਨੂੰ ਮਿਲ ਰਹੇ ਹਨ। ਬਜ਼ੁਰਗਾਂ ‘ਚ ਤਕਨੀਕ ਨੂੰ ਲੈ ਕੇ ਵਧੇ ਸ਼ੌਕ ਅਤੇ ਇਨਾਂ ਦੇ ਪ੍ਰਭਾਵਾਂ ‘ਤੇ ਇਕ ਨਜ਼ਰ…
ਨਵੀਂ ਤਕਨੀਕ ਦੇ ਹਾਣੀ ਨੌਜਵਾਨ ਬਜ਼ੁਰਗ
ਅੱ ਜ ਦੇ ਪ੍ਰਦੂਸ਼ਤ ਵਾਤਾਵਰਨ ‘ਚ ਸਾਹ ਲੈ ਕੇ ਅਤੇ ਮਿਲਾਵਟੀ ਖਾਣਾ ਖਾ ਪੀ ਕੇ ਲੋਕ ਸਮੇਂ ਤੋਂ ਪਹਿਲਾਂ ਹੀ ਬੁੱਢੇ ਨਜ਼ਰ ਆਉਣ ਲੱਗਦੇ ਹਨ। ਪਚਵੰਜਾ ਸੱਠ ਸਾਲ ਟੱਪੇ ਨਹੀਂ ਕਿ ਕਈ ਬਿਮਾਰੀਆਂ ਆ ਘੇਰਦੀਆਂ ਹਨ ਅਤੇ ਦਿਮਾਗ਼ ਥੱਕਣ ਲੱਗਦਾ ਹੈ। ਅੱਜ ਦੇ ਦੌਰ ‘ਚ ਇਹ ਆਮ ਸ਼ਿਕਾਇਤ ਹੋ ਗਈ ਹੈ। ਪਰ ਹੁਣੇ ਜਿਹੇ ਕੀਤੀਆਂ ਗਈਆਂ ਨਵੀਂ ਖੋਜਾਂ ਇਹ ਦੱਸਦੀਆਂ ਹਨ ਕਿ ਇੰਟਰਨੈੱਟ, ਸਮਾਰਟਫੋਨ ਅਤੇ ਕੰਪਿਊਟਰ ਦੇ ਵਧਦੇ ਦਖਲ ਨੇ ਉਮਰ ਦੇ ਇਸ ਅਸਰ ਨੂੰ ਘੱਟ ਕਰ ਦਿੱਤਾ ਹੈ। 60 ਦੀ ਉਮਰ ਪਾਰ ਕਰਨ ਪਿਛੋਂ ਵੀ ਉਨਾਂ ‘ਚ ਚੁਸਤੀ ਫੁਰਤੀ ਬਰਕਰਾਰ ਹੈ। ਅਜੇ ਤਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਨਵੀਂ ਪੀੜੀ ਕੁਝ ਜ਼ਿਆਦਾ ਹੀ ਸਮਾਰਟ ਹੈ। ਛੋਟੇ ਜਿਹੇ ਬੱਚੇ ਵੀ ਰਿਮੋਟ,ਕੰਪਿਊਟਰ ਅਤੇ ਮੋਬਾਈਲ ਦੀ ਵਰਤੋਂ ਕਰ ਲੈਂਦੇ ਹਨ। ਉਨਾਂ ਦਾ ਗਿਆਨ ਕਮਾਲ ਦਾ ਹੈ। ਪਰ ਹੁਣ ਨਵੀਂ ਰਿਪੋਰਟ ਦੱਸਦੀ ਹੈ ਕਿ ਮੌਜੂਦਾ ਤਕਨੀਕ ਦੀ ਮਦਦ ਨਾਲ ਬਜ਼ੁਰਗ ਵੀ ਸਮਾਰਟ ਹੁੰਦੇ ਜਾ ਰਹੇ ਹਨ।
ਤਕਨੀਕ ਵਧਾਏ ਦਿਮਾਗ਼ੀ ਚੁਸਤੀ
ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ 50-50 ਦੀ ਉਮਰ ਪਾਰ ਦਾ ਆਦਮੀ ਪਹਿਲਾਂ ਦੇ ਦੌਰ ਦੇ 42-45 ਨਾਲੋਂ ਬਿਹਤਰ ਹੈ। ਇਕ ਵਿਆਪਕ ਸਰਵੇਖਣ ਲੜੀ ਦੇ ਨਤੀਜਿਆਂ ਦੇ ਆਧਾਰ ‘ਤੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਦਿਮਾਗ਼ੀ ਸਰਗਰਮੀ ‘ਚ ਅੱਜ ਦੇ ਅੱਧਖੜ ਪਹਿਲਾਂ ਦੇ 42-45 ਸਾਲ ਵਾਲੇ ਵਿਅਕਤੀਆਂ ਦੇ ਬਰਾਬਰ ਹਨ ਯਾਨੀ ਅੱਜ ਸਰਗਰਮ ਉਮਰ ਪਹਿਲਾਂ ਨਾਲੋਂ ਤਕਰੀਬਨ 10 ਸਾਲ ਵਧ ਗਈ ਹੈ। ਅੱਜ ਦੇ 50 ਸਾਲ ਦੀ ਉਮਰ ਟੱਪਣ ਵਾਲੇ ਲੋਕ ਵੀ ਉਨਾਂ ਨਾਲੋਂ ਬਿਹਤਰ ਤਕਨੀਕੀ ਸਮਰੱਥਾ ਰੱਖਦੇ ਹਨ। ਇਸ ਦੇ ਅਨੁਸਾਰ ਅੱਜ ਦੇ ਸਮੇਂ ‘ਚ ਕੰਪਿਊਟਰ ਅਤੇ ਸਮਾਰਟਫੋਨ ਦੀ ਮੰਗ ਪੂਰੀ ਕਰਨ ਲਈ ਉਨਾਂ ਨੂੰ ਸਮਾਰਟ ਅਤੇ ਦਿਮਾਗ ਤੌਰ ‘ਤੇ ਤਰੋਤਾਜ਼ ਰਹਿਣਾ ਪੈਂਦਾ ਹੈ ਅਤੇ ਨਵੀਂ ਤਕਨੀਕ ਉਨਾਂ ਦੀ ਦਿਮਾਗ਼ੀ ਚੁਸਤੀ ਨੂੰ ਵਧਾਉਣ ‘ਚ ਸਹਾਇਕ ਹੈ। ਵਿਗਿਆਨੀਆਂ ਨੇ ਇਹ ਖੋਜ ਇਸ ਸ਼ੰਕਾ ਤਹਿਤ ਕੀਤੀ ਸੀ ਕਿ ਨਵੀਂ ਤਕਨੀਕ ਜੋ ਜ਼ਿਆਦਾਤਰ ਦਿਮਾਗ਼ ਨੂੰ ਆਰਾਮ ਦੇਣ ਦਾ ਕੰਮ ਕਰਦੀ ਹੈ, ਉਸ ਦੇ ਪ੍ਰਯੋਗ ਨੇ ਬਜ਼ੁਰਗਾਂ ਦੇ ਦਿਮਾਗਾਂ ‘ਤੇ ਮਾੜਾ ਅਸਰ ਤਾਂ ਨਹੀਂ ਕਰ ਦਿੱਤਾ? ਪਰ ਪ੍ਰਸ਼ਨਾਵਲੀ ਵਾਲੇ ਸਰਵੇਖਣ ਦਾ ਨਤੀਜਾ ਸੋਚ ਦੇ ਉਲਟ ਨਿਕਲਿਆ। ਇਹੀ ਨਹੀਂ ਉਹ ਸਰੀਰਕ ਤੌਰ ‘ਤੇ ਪਹਿਲਾਂ ਦੇ ਬਜ਼ੁਰਗਾਂ ਨਾਲੋਂ ਬਿਹਤਰ ਹਨ ਤਾਂ ਇਸ ‘ਚ ਵੀ ਇਲਾਜ ਵਿਧੀਆਂ ਅਤੇ ਸੰਚਾਰ ਤਕਨੀਕ ਦੁਆਰਾ ਸਿਹਤ ਸਬੰਧੀ ਜਾਗਰੂਕਤਾ ਦੇ ਪ੍ਰਸਾਰ ਦਾ ਅਹਿਮ ਯੋਗਦਾਨ ਹੈ।
ਸਰਵੇਖਣਾਂ ਦੇ ਨਤੀਜੇ
ਆਸਟ੍ਰੀਆ ਦੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਅਪਲਾਇਡ ਸਿਸਟਮ ਅਨਾਲਿਸਟ ਦੇ ਖੋਜੀਆਂ ਨੇ ਅੱਠ ਸਾਲ ਅੰਦਰ ਕਿਸੇ ਵਿਅਕਤੀ ਦਾ ਪਹਿਲਾਂ ਦੇ ਮੁਕਾਬਲੇ ਦਿਮਾਗ਼ ਹੁਣ ਕਿੰਨੀ ਤੇਜ਼ੀ ਨਾਲ ਚੱਲਦਾ ਹੈ, ਉਹ ਕਿੰਨਾ ਸਿਹਤਮੰਦ ਹੈ ਅਤੇ ਸਰੀਰਕ ਫਿਟਨੈੱਸ ਕਿਸ ਪੱਧਰ ਦੀ ਹੈ,ਇਸ ਨੂੰ ਆਧਾਰ ਬਣਾ ਕੇ ਆਪਣਾ ਸਰਵੇਖਣ ਤਿੰਨ ਵਾਰ ਕੀਤਾ। ਜਰਮਨੀ ‘ਚ ਪਹਿਲਾ ਸਰਵੇਖਣ 2006 ‘ਚ ਅਤੇ ਦੂਜਾ 2012 ‘ਚ ਅਤੇ ਹੁਣ ਇਹ ਤੀਜਾ ਸਰਵੇਖਣ ਕੀਤਾ ਹੈ। ਦਰਅਸਲ,ਇਹ ਅਸਰ ਨੂੰ ਜਾਂਚਣ ਦੀ ਇਕ ਕੋਸ਼ਿਸ਼ ਸੀ, ਜਿਸ ਤਹਿਤ ਇਹ ਦੇਖਿਆ ਜਾਂਦਾ ਹੈ ਕਿ ਕੋਈ ਨਵੀਂ ਤਕਨੀਕ ਕਿਸੇ ਸਮਾਜ ਦੇ ਕਿਸੇ ਖ਼ਾਸ ਹਿੱਸੇ ‘ਤੇ ਕੀ ਅਸਰ ਪਾਉਂਦੀ ਹੈ? ਵਿਦੇਸ਼ਾਂ ‘ਚ ਇਸ ਤਰਾਂ ਦੇ ਸਰਵੇਖਣਾਂ ਦਾ ਲੰਬਾ ਇਤਿਹਾਸ ਹੈ, ਜਿਸ ‘ਚ ਸਮਾਜ ‘ਚ ਸਿਆਣਪ ਦਾ ਪੱਧਰ ਪਤਾ ਕਰ ਉਸ ਨੂੰ ਪਿਛਲੇ ਨਤੀਜਿਆਂ ਨੂੰ ਮਿਲਾਕੇ ਇਹ ਜਾਂਚਿਆ ਜਾਂਦਾ ਹੈ ਕਿ ਸਮਾਜ ਬੌਧਿਕ ਪੱਧਰ ‘ਤੇ ਉੱਪਰ ਉੱਠ ਰਿਹਾ ਹੈ ਕਿ ਨਹੀਂ ਅਤੇ ਇਸ ਦੀ ਗਤੀ ਕੀ ਹੈ? ਇਨਾਂ ਲੜੀਵਾਰ ਸਰਵੇਖਣਾਂ ਨੇ ਕਈ ਰੌਚਕ ਖੁਲਾਸੇ ਕੀਤੇ ਹਨ, ਜਿਸ ‘ਚੋਂ ਇਕ ਇਹ ਵੀ ਹੈ ਕਿ ਹੁਣ ਦੇ ਬਜ਼ੁਰਗ ਪਹਿਲਾਂ ਦੇ ਮੁਕਾਬਲੇ ‘ਚ ਅੱਠ ਸਾਲ ਛੋਟੇ ਹਨ। ਇਕ ਔਸਤ ਵਿਅਕਤੀ ਲਈ ਜੇ ਉਹ ਕੰਪਿਊਟਰ ਅਤੇ ਮੋਬਾਈਲ ‘ਤੇ ਸਰਗਰਮ ਹੈ, ਤਾਂ ਉਸ ਨੂੰ ਘੱਟ ਤੋਂ ਘੱਟ 8 ਤੋਂ 10 ਪਾਸਵਰਡ ਯਾਦ ਰੱਖਣੇ ਪੈਂਦੇ ਹਨ, ਈਮੇਲ, ਇੰਟਰਨੈੱਟ ਬੈਂਕਿੰਗ, ਸੋਸ਼ਲ ਨੈੱਟਵਰਕ, ਆਨਲਾਈਨ ਬਿਲਿੰਗਜ਼… ਆਦਿ। ਇਸ ਦੇ ਇਲਾਵਾ ਉਹ ਸਾਰੇ ਤਰਾਂ ਦੇ ਕੰਟਰੋਲ ਅਤੇ ਕਮਾਂਡ ਯਾਦ ਰੱਖਣੇ ਹੁੰਦੇ ਹਨ। ਕੰਪਿਊਟਰ ਅਤੇ ਮੋਬਾਈਲ ਦੀ ਵੱਖ ਵੱਖ ਤਰਾਂ ਦੀ ਵਰਤੋਂ ਨਾਲ ਤਾਲਮੇਲ ਬਿਠਾਉਣੇ ਜਾਂ ਖਰਾਬ ਹੋਣ ‘ਤੇ ਉਨਾਂ ਨੇ ਤਰਕਸ਼ਕਤੀ ਦੀ ਵਰਤੋਂ ਕੀਤੀ। ਇਨਾਂ ਮਾਨਸਿਕ ਅਭਿਆਸਾਂ ਦਾ ਕੁਲ ਨਤੀਜਾ ਇਹ ਹੋਇਆ ਕਿ ਬਜ਼ੁਰਗਾਂ ਦਾ ਦਿਮਾਗ਼ 40-50 ਟੱਪਣ ਵਾਲਿਆਂ ਵਾਂਗ ਤੇਜ਼-ਤਰਾਰ ਹੋ ਗਿਆ, ਉਨਾਂ ਦੀ ਬੁੱਧੀ ‘ਚ ਵਾਧਾ ਦਰਜ ਕੀਤਾ ਗਿਆ।
ਹੋ ਰਿਹਾ ਤਕਨੀਕ ਦਾ ਅਸਰ
ਆਪਣੇ ਦੇਸ਼ ‘ਚ ਜਿਥੇ ਬਜ਼ੁਰਗਾਂ ‘ਚ ਯਾਦਸ਼ਕਤੀ ਲੋਪ ਜਾਂ ਘੱਟ ਰਹੀ ਹੈ ਯਾਨੀ ਅਲਜਾਈਮਰਸ ਵਰਗੇ ਰੋਗ ਵਧ ਰਹੇ ਹਨ, ੁਉਥੇ ਵੱਡੇ ਸ਼ਹਿਰਾਂ ‘ਚ ਅੱਧਖੜ ਹੋ ਚੁੱਕੇ ਲੋਕਾਂ ਵਿਚਾਲੇ ਇੰਟਰਨੈੱਟ ਅਤੇ ਸਮਾਰਟਫੋਨ ਪ੍ਰਤੀ ਖਿੱਚ ਵਧ ਰਹੀ ਹੈ। ਇਹ ਵੱਖਰੀ ਗੱਲ ਹੈ ਕਿ 50 ਪਾਰ ਵਾਲੇ 25 ਫੀਸਦੀ ਚੀਨੀ ਨਾਗਰਿਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਤਾਂ ਆਪਣੇ ਦੇਸ਼ ‘ਚ ਸਿਰਫ਼ 7 ਫ਼ੀਸਦੀ। ਫਿਰ ਵੀ ਅੱਜ ਬਹੁਤ ਸਾਰੇ ਬਜ਼ੁਰਗ, ਮਾਊਸ, ਕਰਸਰ,ਕੀਬੋਰਡ, ਵਾਈ-ਫਾਈ, ਐਪਸ, ਸਾਈਟ ਵਰਗੇ ਢੇਰਾਂ ਸ਼ਬਦ ਖ਼ੂਬ ਸਮਝਣ, ਜਾਣਨ ਲੱਗੇ ਹਨ। ਉਹ ਪਾਰਕਾਂ ‘ਚ ਟਹਿਲਣ, ਗੱਲਾਂ ਮਾਰਨ ‘ਚ ਆਪਣਾ ਸਮਾਂ ਬਿਤਾਉਣ ਦੀ ਬਜਾਏ ਇੰਟਰਨੈੱਟ ‘ਤੇ ਸਰਫ ਕਰਦੇ ਹਨ। ਇਹ ਮਾਨਸਿਕ ਅਭਿਆਸ ਬਿਨਾ ਸ਼ੱਕ ਉਨਾਂ ਨੂੰ ਲਾਭ ਪਹੁੰਚਾ ਰਿਹਾ ਹੈ। ਉਮੀਦ ਹੈ ਕਿ 2020 ‘ਚ ਸਾਡੇ ਇੰਟਰਨੈੱਟ ਯੂਜਰ ਬਜ਼ੁਰਗ ਚੀਨੀ ਗਿਣਤੀ ਦੇ ਦੇ ਬਰਾਬਰ ਹੋਣਗੇ। ਪਿਛਲੇ ਪੰਜ ਸਾਲਾਂ ‘ਚ ਇਸ ਤਰਾਂ ਦੇ ਬਜ਼ੁਰਗਾਂ ‘ਚ ਪਹਿਲਾਂ ਦੇ ਮੁਕਾਬਲੇ ਬੌਧਿਕ ਵਿਕਾਸ ਅਤੇ ਮਾਨਸਿਕ ਸਰਗਰਮੀ ‘ਤੇ ਕੀ ਅਸਰ ਪਿਆ ਹੈ, ਉਹ ਦਿਮਾਗ਼ੀ ਤੌਰ ‘ਤੇ ਕਿੰਨੇ ਜਵਾਨ ਹੋਏ ਹਨ, ਇਸ ਸੰਦਰਭ ‘ਚ ਆਪਣੇ ਇਥੇ ਇਸ ਤਰਾਂ ਦਾ ਕੋਈ ਵਿਆਪਕ ਅਤੇ ਸਮਾਂ ਬੱਧ ਤੁਲਨਾਤਮਕ ਅਤੇ ਵਿਗਿਆਨਕ ਸਰਵੇਖਣ, ਖੋਜ ਨਹੀਂ ਕੀਤੀ ਗਈ ਪਰ 50-60 ਪਾਰ ਦੇ ਲੋਕਾਂ ਦੇ ਅਣਗਿਣਤ ਬਲਾਗਜ਼, ਸੋਸ਼ਲ ਸਾਈਟਸ ਨਾਲ ਸਬੰਧ ਰੱਖਣ ਅਤੇ ਸਮਾਰਟਫੋਨ ਅਤੇ ਐਪਸ ਦੀ ਵਰਤੋਂ ਇਹ ਦੱਸਦੇ ਹਨ ਕਿ ਬਜ਼ੁਰਗਾਂ ਦੀ ਇਹ ਨਵੀਂ ਪੀੜੀ ਪਹਿਲਾਂ ਦੇ ਮੁਕਾਬਲੇ ਸਮਾਰਟ ਹੈ।
from Punjab News – Latest news in Punjabi http://ift.tt/2d4Hfcv
0 comments