ਸੈਕਰਾਮੈਂਟੋ : ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਬੁਲੇਵਾਰਡ (ਸੈਕਰਾਮੈਂਟੋ) ਵਿਖੇ ਹੋਈ। ਇਸ ਦੌਰਾਨ ਸਭਾ ਦੇ ਡਾਇਰੈਕਟਰ ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਪਲੇਠੀ ਕਿਤਾਬ ‘ਦਿਲ ਦੀ ਆਵਾਜ਼’ ਰਿਲੀਜ਼ ਕੀਤੀ ਗਈ ਅਤੇ ਕਵੀ ਦਰਬਾਰ ਸਜਾਇਆ ਗਿਆ। ਇਸ ਮੌਕੇ ਲੇਖਕਾਂ ਕਵੀਆਂ ਨੇ ਸ. ਸੂਰਾਪੁਰੀ ਅਤੇ ਉਨ੍ਹਾਂ ਦੀ ਕਿਤਾਬ ਬਾਰੇ ਆਪਣੇ ਵਿਚਾਰ ਰੱਖੇ। ਹਾਜ਼ਰ ਕਵੀਆਂ ਅਤੇ ਸਾਹਿਤਕਾਰਾਂ ਵਿੱਚ ਦਿਲ ਨਿੱਜਰ, ਨੀਲਮ ਸੈਣੀ, ਗੁਰਿੰਦਰ ਸੂਰਾਪੁਰੀ, ਗੋਗੀ, ਅਜਮੇਰ ਸੰਧੂ, ਇੰਦਰਜੀਤ ਗਰੇਵਾਲ ‘ਥਰੀਕੇ’ ਜਸਵੰਤ ਸੀਮਾਰ ਹਰਭਜਨ ਸਿੰਘ, ਹਰਬੰਸ ਸਿੰਘ ਜਗਿਆਸੂ, ਹਰਨੇਕ ਸਿੰਘ, ਮੱਖਣ ਲੁਹਾਰ, ਤਰਲੋਕ ਸਿੰਘ, ਜਸ ਫਿਜਾ , ਅਜੈਬ ਸਿੰਘ ਚੀਮਾ ਰਮੇਸ਼ ਕੁਮਾਰ ਬੰਗੜ, ਮਹਿੰਦਰ ਸਿੰਘ ਘੱਗ, ਮਨਜੀਤ ਕੌਰ ਸੇਖੋਂ, ਮਹਿੰਦਰ ਸਿੰਘ ਰਾਏ, ਚਰਨਜੀਤ ਸਿੰਘ ਪੰਨੂ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਬੀਬੀ ਰਣਜੀਤ ਕੌਰ ਸੂਰਾਪੁਰੀ, ਗੁਰਇਕਬਾਲ ਸਿੰਘ ਸੂਰਾਪੁਰੀ, ਕਿਰਨਪ੍ਰੀਤ ਕੌਰ, ਇਸ਼ਾਨਾ ਕੌਰ, ਅਵਤਾਰ ਸਿੰਘ, ਲਾਜ ਸੈਣੀ ਵਰਿੰਦਰ ਸਿੰਘ ਸਤਵਿੰਦਰ ਸਿੰਘ, ਰਾਮਦਾਸ ਸਿੰਘ, ਗੁਰਮੇਲ ਸਿੰਘ ਸੰਧੂ, ਮਨਜੀਤ ਸਿੰਘ ਅਤੇ ਨਰਿੰਦਰਜੀਤ ਸਿੰਘ ਪੰਨੂ ਵੀ ਹਾਜ਼ਰ ਹੋਏ।
from Punjab News – Latest news in Punjabi http://ift.tt/2d4Gdxl
0 comments