ਜੱਗੀ ਕੁੱਸਾ ਵੱਲੋਂ ਲਿਖੀ ਫ਼ਿਲਮ ‘ਜਪੁਜੀ’ ਦੀ ਸ਼ੂਟਿੰਗ ਛੇਤੀ

jaggi-copy‘ਪੁਰਜਾ ਪੁਰਜਾ ਕਟਿ ਮਰੈ’ ਵਰਗੇ ਬਹੁ-ਚਰਚਿਤ ਨਾਵਲ ਲਿਖ ਕੇ ਸੰਸਾਰ ਭਰ ਵਿਚ ਧੁੰਮਾਂ ਪਾਉਣ ਵਾਲ਼ਾ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਹੁਣ ਵੱਡੀਆਂ ਫ਼ਿਲਮਾਂ ਵੱਲ ਨੂੰ ਮੁੜਿਆ ਹੈ। ਵੈਸੇ ਜੱਗੀ ਕੁੱਸਾ ‘ਸਾਡਾ ਹੱਕ’ ਫ਼ਿਲਮ ਦੇ ਡਾਇਲਾਗ ਲਿਖ ਕੇ ਪਹਿਲਾਂ ਵੀ ਕਾਫ਼ੀ ਚਰਚਾ ਵਿਚ ਰਿਹਾ ਅਤੇ 2014 ਵਿਚ ਉਸ ਨੂੰ ਫ਼ਿਲਮ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ।

ਪ੍ਰੈੱਸ ਮਿਲਣੀ ਦੌਰਾਨ ਜੱਗੀ ਕੁੱਸਾ ਨੇ ਦੱਸਿਆ ਕਿ ‘ਜਪੁਜੀ’ ਨਾਮ ਦੀ ਵੱਡੇ ਬਜਟ ਵਾਲ਼ੀ ਪੰਜਾਬੀ ਫ਼ਿਲਮ ਜਲਦੀ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਰ ਕੀਤੀ ਜਾਵੇਗੀ। ਇਸ ਫ਼ਿਲਮ ਵਿਚ ਐਮੀ ਵਿਰਕ, ਸਰਦਾਰ ਸੋਹੀ, ਅਨੀਤਾ ਮੀਤ, ਮਲਕੀਤ ਰੌਣੀ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਤਰਸੇਮ ਜੱਸਲ, ਮਨਿੰਦਰ ਮੋਗਾ ਅਤੇ ਬੂਟਾ ਬਰਾੜ ਜਿਹੇ ਕਲਾਕਾਰ ਆਪਣੀ ਅਦਾਕਾਰੀ ਨਾਲ਼ ਦਰਸ਼ਕਾਂ ਦਾ ਮਨ ਮੋਹਣਗੇ। ਜੇ. ਡਾਇਮੰਡ ਫ਼ਿਲਮ ਪ੍ਰੋਡਕਸ਼ਨ ਅਧੀਨ ਆ ਰਹੀ ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਕੈਨੇਡਾ ਵਾਸੀ ਜਗਮਨਦੀਪ ਸਿੰਘ ਸਮਰਾ (ਫਾਰਮਰ) ਹਨ। ਇਸ ਫ਼ਿਲਮ ਦੇ ਪ੍ਰੋਡਕਸ਼ਨ ਮੈਨੇਜਰ ਲਵਕੇਸ਼ ਮੁੰਜਾਲ ਹਨ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕੇ ਵਿਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪੇਂਡੂ ਜਨ-ਜੀਵਨ ਨਾਲ਼ ਸਬੰਧਿਤ ਹੋਣ ਦੇ ਨਾਲ਼ ਮਰਦ ਪ੍ਰਧਾਨ ਸਮਾਜ ਉਪਰ ਕਰਾਰੀਆਂ ਚੋਟਾਂ ਕਰਦੀ, ਔਰਤ ਦੀ ਤ੍ਰਾਸਦੀ ਦੀ ਬਾਤ ਪਾਵੇਗੀ। ਇਸ ਤੋਂ ਇਲਾਵਾ ਰਾਜਨੀਤਕ ਅਤੇ ਕੁੱਝ ਧਾਰਮਿਕ ਵਿਸ਼ਿਆਂ ਦੀ ਗੱਲ ਕਰੇਗੀ। ਪ੍ਰੈੱਸ ਕਾਨਫ਼ਰੰਸ ਦੌਰਾਨ ਜੱਗੀ ਕੁੱਸਾ ਨਾਲ਼ ਮਨਿੰਦਰ ਮੋਗਾ ਅਤੇ ਪ੍ਰੋਡਕਸ਼ਨ ਮੈਨੇਜਰ ਲਵਕੇਸ਼ ਮੁੰਜਾਲ ਹਾਜ਼ਰ ਸਨ।



from Punjab News – Latest news in Punjabi http://ift.tt/2dMVNAx
thumbnail
About The Author

Web Blog Maintain By RkWebs. for more contact us on rk.rkwebs@gmail.com

0 comments