ਕੋਟਕਪੂਰਾ : ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਆਨੰਦ ਕਾਰਜ ਨੇਪਰੇ ਚੜ੍ਹ ਗਏ ਤੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਨੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਲੈ ਕੇ ਵਿਆਹ ਦਾ ਸਰਟੀਫ਼ੀਕੇਟ ਵੀ ਜਾਰੀ ਕਰ ਦਿਤਾ ਪਰ ਕੁੱਝ ਹੀ ਪਲਾਂ ‘ਚ ਵਿਆਹੁਤਾ ਅਪਣੀ ਫ਼ਰਜ਼ੀ ਟੀਮ ਨਾਲ ਉਥੋਂ ਗ਼ਾਇਬ ਹੋ ਗਈ। ਇਸ ਦੌਰਾਨ ਉਕਤ ਟੀਮ ਨੇ ਵਿਆਂਦੜ ਲੜਕੇ ਦੇ ਪਿਤਾ ਤੋਂ 70,000 ਰੁਪਏ ਦੀ ਨਕਦੀ ਵਸੂਲ ਲਈ।
ਵਿਚਲੇ ਹਰਦੇਵ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਵਾਂਦਰ ਤਹਿਸੀਲ ਬਾਘਾਪੁਰਾਣਾ ਨੇ ਦਸਿਆ ਕਿ ਉਹ ਪ੍ਰਭਜੋਤ ਕੌਰ ਪੁਤਰੀ ਸੁਖਮੰਦਰ ਕੌਰ/ਗੁਰਦੇਵ ਸਿੰਘ ਵਾਸੀ ਪਿੰਡ ਚੁਘਾਵਾਂ ਜ਼ਿਲ੍ਹਾ ਮੋਗਾ ਨੂੰ ਜਾਣਦਾ ਹੈ। (ਸਾਰੇ ਨਾਮ ਫਰਜ਼ੀ ਹੋ ਸਕਦੇ ਹਨ) ਪ੍ਰਭਜੋਤ ਕੌਰ ਦੇ ਪਰਵਾਰ ਦੀ ਮਰਜ਼ੀ ਮੁਤਾਬਕ ਉਸ ਦਾ ਵਿਆਹ ਚਾਂਦ ਕਪੂਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਜ਼ਿਲ੍ਹਾ ਸਿਰਸਾ ਨਾਲ ਹੋਇਆ। ਚਾਂਦ ਕਪੂਰ ਤੇ ਉਸ ਨਾਲ ਆਏ ਬਰਾਤੀਆਂ ਨੇ ਦਸਿਆ ਕਿ ਪਹਿਲਾਂ ‘ਪ੍ਰਭਜੋਤ ਕੌਰ’ ਦੇ ਫ਼ਰਜ਼ੀ ਮਾਤਾ-ਪਿਤਾ ਤੇ ਟੀਮ ‘ਚ ਸ਼ਾਮਲ ਹੋਰ ਵਿਅਕਤੀ 70,000 ਰੁਪਏ ਦੀ ਨਕਦੀ ਵਸੂਲ ਕੇ ਫ਼ਰਾਰ ਹੋ ਗਏ ਤੇ ਫਿਰ ਵਿਆਂਦੜ ਲੜਕੀ ਵੀ ਬਹਾਨੇ ਨਾਲ ਉਥੋਂ ਖਿਸਕ ਗਈ। ਬਰਾਤੀਆਂ ਕੋਲ ਵਿਆਂਦੜ ਲੜਕੀ ਤੇ ਉਸ ਦੇ ਸਾਥੀਆਂ ਦੀ ਤਸਵੀਰ, ਤਸਦੀਕਸ਼ੁਦਾ ਹਲਫ਼ੀਆ ਬਿਆਨ ਅਤੇ ਵਿਆਹ ਦਾ ਸਰਟੀਫ਼ੀਕੇਟ ਹੀ ਬਚਿਆ। ਅਮਰਜੀਤ ਸਿੰਘ ਡੀ.ਐਸ.ਪੀ.ਕੋਟਕਪੂਰਾ ਨੇ ਕਿਹਾ ਕਿ ਉਹ ਹੁਣੇ ਸਿਟੀ ਥਾਣੇ ਦੇ ਮੁਖੀ ਇੰਸ. ਜਗਦੇਵ ਸਿੰਘ ਦੀ ਡਿਊਟੀ ਲਾ ਕੇ ਉਕਤ ਫ਼ਰਜ਼ੀ ਟੀਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ।
from Punjab News – Latest news in Punjabi http://ift.tt/2e3oiZx
0 comments