ਸੋਨੀਆ ਗਾਂਧੀ ਨੇ ਅਸ਼ੋਕ ਤੰਵਰ ਦੀ ਕੁੱਟਮਾਰ ਮਾਮਲੇ ਦੀ ਜਾਂਚ ਸੁਸ਼ੀਲ ਸ਼ਿੰਦੇ ਨੂੰ ਸੌਂਪੀ

full12304-1ਚੰਡੀਗੜ੍ਹ : ਹਰਿਆਣਾ ਕਾਂਗਰਸ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਨਾਲ ਮਾਰਕੁੱਟ ਕਰਨ ਦਾ ਮਾਮਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਰਬਾਰ ‘ਚ ਪੁੱਜ ਗਿਆ ਹੈ। ਸੂਬੇ ਵਿਚ ਵੱਧ ਰਹੇ ਕਾਂਗਰਸੀਆਂ ‘ਚ ਤਣਾਅ ਤੇ ਖਿੱਚੋਤਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਸ਼ੋਕ ਤੰਵਰ ਸਮੇਤ ਕੁੱਝ ਕਾਂਗਰਸੀ ਆਗੂਆਂ ਤੇ ਵਰਕਰਾਂ ‘ਤੇ ਹੋਏ ਹਮਲੇ ਦੀ ਜਾਂਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਸੌਂਪੀ ਦਿਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦ੍ਰਿਵੇਦੀ ਨੇ ਇਹ ਜਾਣਕਾਰੀ ਦਿਤੀ।

6 ਅਕਤੂਬਰ ਨੂੰ ਭੈਰੋ ਮੰਦਰ ਦਿੱਲੀ ਨੇੜੇ  ਉਪ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਦੇ ਸਮਾਪਤ ਸਮਾਰੋਹ ਦੌਰਾਨ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਤੇ ਭੁਪਿੰਦਰ ਸਿੰਘ ਹੁੱਡਾ ਦੇ ਸਮਰਥਕਾਂ ਵਿਚਕਾਰ ਹੋਈ ਤਕਰਾਰਬਾਜ਼ੀ ਹਿੰਸਕ ਹੋ ਗਈ। ਹਮਲਾਵਰਾਂ ਨੇ ਡਾ. ਅਸ਼ੋਕ ਤੰਵਰ ‘ਤੇ ਵੀ ਹਮਲਾ  ਕਰ ਦਿਤਾ ਜਿਸ ਕਾਰਨ ਉਹਨਾਂ ਨੂੰ ਗੰਭੀਰ ਰੂਪ ਵਿਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

ਇਸ ਘਟਨਾ ਤੋਂ ਬਾਅਦ ਹਰਿਆਣਾ ਕਾਂਗਰਸ ਵਰਕਰਾਂ ਅੰਦਰ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਉਧਰ, ਰੋਹ ਤੇ ਗੁੱਸੇ ਵਿਚ ਆਏ ਕੁੱਝ ਕਾਂਗਰਸੀ ਵਰਕਰਾਂ ਨੇ ਸਿਰਸਾ ਸਥਿਤ ਕਾਂਗਰਸ ਭਵਨ ‘ਚ ਭੁਪਿੰਦਰ ਸਿੰਘ ਹੁੱਡਾ ਦੀ ਤਸਵੀਰ ਉਤਾਰ ਦਿਤੀ ਹੈ।

ਇਸੇ ਤਰ੍ਹਾਂ ਅਸ਼ੋਕ ਤੰਵਰ ਨੇ ਕਾਂਗਰਸੀ ਆਗੂਆਂ ਨੂੰ ਸੰਜਮ ਰੱਖਣ ਦੀ ਨਸੀਹਤ ਦਿਤੀ ਹੈ। ਤੰਵਰ ਨੇ ਕਿਹਾ ਕਿ ਕਾਂਗਰਸ ਹਿੰਸਾ ਵਿੱਚ ਵਿਸ਼ਵਾਸ ਨਹੀਂ ਰਖਦੀ ਪਰ ਕੁੱਝ ਲੋਕ ਇਲਾਕਾਵਾਦ, ਧਰਮ ਤੇ ਜਾਤੀਵਾਦ ਦੇ ਨਾਮ ‘ਤੇ ਪਾਰਟੀ ‘ਚ ਵਖਰੇਵਾਂ ਪੈਦਾ ਕਰਨ ਦਾ ਯਤਨ ਕਰ ਰਹੇ ਹਨ।



from Punjab News – Latest news in Punjabi http://ift.tt/2dgn3EC
thumbnail
About The Author

Web Blog Maintain By RkWebs. for more contact us on rk.rkwebs@gmail.com

0 comments