ਸ਼੍ਰੀਨਗਰ : ਕਸ਼ਮੀਰ ਦੇ ਪੰਪੋਰ ਇਲਾਕੇ ਵਿਚ ਇਕ ਸਰਕਾਰੀ ਇਮਾਰਤ ਵਿਚ ਲੁਕੇ ਹੋਏ ਖਾੜਕੂਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਮੁਕਾਬਲੇ ਵਿਚ ਅੱਜ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਇਥੇ ਹੀ ਇਸੇ ਸਾਲ ਫ਼ਰਵਰੀ ਵਿਚ ਇਕ ਆਤਮਘਾਤੀ ਹਮਲਾ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਦੋ ਜਾਂ ਤਿੰਨ ਖਾੜਕੂ ਅੱਜ ਤੜਕੇ ਈ.ਡੀ.ਆਈ. ਇਮਾਰਤ ਵਿਚ ਵੜ ਗਏ। ਇਸ ਸੰਸਥਾ ਦਾ ਕੰਮ ਕਸ਼ਮੀਰੀ ਉੁਦਮੀਆਂ ਨੂੰ ਸਹਾਇਤਾ ਦੇਣਾ ਹੈ।
ਰਖਿਆ ਬੁਲਾਰੇ ਨੇ ਦਸਿਆ ਕਿ ਪੰਪੋਰ ਵਿਚ ਇਮਾਰਤ ਵਿਚੋਂ ਖਾੜਕੂਆਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਜਵਾਨ ਜ਼ਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਖਾੜਕੂਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੇ ਜਾਰੀ ਹੋਣ ਕਾਰਨ ਇਸ ਸਬੰਧੀ ਵਿਸਥਾਰਤ ਰੀਪੋਰਟ ਦਾ ਇੰਤਜ਼ਾ²ਰ ਕੀਤਾ ਜਾ ਰਿਹਾ ਹੈ।
ਇਕ ਪੁਲੀਸ ਅਧਿਕਾਰੀ ਨੇ ਦਸਿਆ ਕਿ ਅੱਜ ਸਵੇਰੇ ਉਕਤ ਇਮਾਰਤ ਵਿਚ ਅੱਗ ਲੱਗ ਗਈ ਜਿਸ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਪੁੱਜ ਗਏ ਸਨ ਪਰ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਦੀਆਂ ਗੱਡੀਆਂ ਨੂੰ ਅੰਦਰ ਨਹੀਂ ਜਾਣ ਦਿਤਾ ਗਿਆ।
ਜ਼ਿਕਰਯੋਗ ਹੈ ਕਿ ਇਸੇ ਸਾਲ ਫ਼ਰਵਰੀ ਵਿਚ ਖਾੜਕੂਆਂ ਨੇ ਈ.ਡੀ.ਆਈ ਇਮਾਰਤ ਨੂੰ ਨਿਸ਼ਾਨਾ ਬਣਾਇਆ ਸੀ ਅਤੇ 48 ਘੰਟੇ ਚੱਲੇ ਆਪ੍ਰੇਸ਼ਨ ਵਿਚ ਇਕ ਫ਼ੌਜੀ ਅਧਿਕਾਰੀ ਸਮੇਤ ਦੋ ਫ਼ੌਜੀ, ਸੰਸਥਾ ਦਾ ਇਕ ਮੁਲਾਜ਼ਮ ਅਤੇ ਤਿੰਨ ਖਾੜਕੂ ਮਾਰੇ ਗਏ ਸਨ।
from Punjab News – Latest news in Punjabi http://ift.tt/2drS6Ls
0 comments