ਮਲੋਟ/ਲੰਬੀ : ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਪਿੰਡ ਮੋਹਲਾਂ ਵਿਖੇ ਸੂਬੇ ਦੇ ਲੋਕਾਂ ਨੂੰ ‘ਪੰਜਾਬ ਦੇ ਰਾਖੇ’ ਅਤੇ ‘ਪੰਜਾਬ ਦੇ ਦੋਖੀ’ ਦਾ ਫ਼ੈਸਲਾ ਕਰ ਕੇ ਅਪਣਾ ਫ਼ਤਵਾ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਭਵਿੱਖ ਸਿੱਧੇ ਤੌਰ ‘ਤੇ ਜੁੜਿਆ ਹੈ।
ਬਾਦਲ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਲੋਕ ਪੱਖੀ ਅਤੇ ਕੇਜਰੀਵਾਲ ਦੀ ਦਿੱਲੀ ਸਰਕਾਰ ਨੂੰ ਲੋਕ ਵਿਰੋਧੀ ਦਸਦਿਆਂ ਅੱਜ ਫਿਰ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਅਪਣੇ ਨਿਸ਼ਾਨੇ ‘ਤੇ ਰਖਿਆ। ਬਾਦਲ ਨੇ ਆਖਿਆ ਕਿ ਕੇਜਰੀਵਾਲ ਨੂੰ ਸੂਬੇ ਦੇ ਪੇਂਡੂ ਜੀਵਨ ਅਤੇ ਖੇਤੀਬਾੜੀ ਬਾਰੇ ਮੁਢਲੀਆਂ ਗੱਲਾਂ ਦੀ ਭੋਰਾ ਭਰ ਵੀ ਸਮਝ ਨਹੀਂ।
ਉਨ੍ਹਾਂ ਕਿਹਾ ਕਿ ‘ਆਪ’ ਝੂਠੇ ਵਾਅਦੇ ਅਤੇ ਫੋਕੇ ਨਾਹਰਿਆਂ ਵਾਲੀ ਪਾਰਟੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪਿਛਲਾ ਰੀਕਾਰਡ ਕਿਸਾਨ ਤੇ ਗ਼ਰੀਬ ਵਿਰੋਧੀ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਮੁਲਕ ਵਿਚ ਪਹਿਲੀ ਵਾਰ ਕਿਸਾਨਾਂ ਦੇ ਟਿਊਬਵੈਲਾਂ ਦੇ ਬਿਲ ਮੁਆਫ਼ ਕੀਤੇ ਸਨ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਹੂਲਤ ਬੰਦ ਕਰ ਕੇ ਕਿਸਾਨਾਂ ‘ਤੇ ਵਿਤੀ ਬੋਝ ਪਾਇਆ ਸੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਗ਼ਰੀਬਾਂ ਦੇ ਭਲੇ ਲਈ ਸਕੀਮ ਨਹੀਂ ਚਲਾਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿੰਡ ਕੱਟਿਆਂਵਾਲੀ, ਕਰਮਪੱਟੀ, ਰੱਤਾ ਟਿੱਬਾ, ਮੋਹਲਾਂ, ਰਾਣੀ ਵਾਲਾ ਤੇ ਹੋਰ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਵਿਕਾਸ ਲਈ ਗ੍ਰਾਂਟਾਂ ਦਿਤੀਆਂ। ਇਸ ਮੌਕੇ ਦਿਆਲ ਸਿੰਘ ਕੋਲਿਆਂਵਾਲੀ, ਪਰਮਿੰਦਰ ਸਿੰਘ ਕੋਲਿਆਂਵਾਲੀ, ਨਵਜਿੰਦਰ ਸਿੰਘ ਮਾਨ ਕਰਮਗੜ੍ਹ, ਰਾਕੇਸ਼ ਧੀਂਗੜਾ ਆਦਿ ੂ ਮੌਜੂਦ ਸਨ।
from Punjab News – Latest news in Punjabi http://ift.tt/2drRvt4
0 comments