ਕਤਲ ਹੋਏ ਨੌਜੁਆਨ ਦੇ ਪਰਵਾਰਕ ਜੀਆਂ ਨੇ ਰੋਕਿਆ ਕੌਮੀ ਮਾਰਗ

full12305ਕੁਰਾਲੀ : ਬੀਤੀ ਸ਼ਾਮ ਰੋਪੜ ਨੇੜਲੇ ਪਿੰਡ ਸਲੋਰਾ ਵਿਖੇ ਦੋ ਗੁਟਾਂ ਵਿਚ ਹੋਏ ਆਪਸੀ ਝਗੜੇ ਦੌਰਾਨ ਇਕ ਨੌਜੁਆਨ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜੁਆਨ ਦੇ ਪਰਵਾਰਕ ਮੈਂਬਰਾਂ ਨੇ ਪੁਲੀਸ ‘ਤੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਕੁਰਾਲੀ ਤੋਂ ਰੋਪੜ ਕੌਮੀ ਮਾਰਗ-21 ‘ਤੇ ਪਿੰਡ ਬੰਨਮਾਜਰਾ ਚਟੋਲੀ ਵਿਚਕਾਰ ਸੜਕ ਨੂੰ ਜਾਮ ਕਰ ਦਿਤਾ।

ਜਾਣਕਾਰੀ ਅਨੁਸਾਰ ਰਾਤ ਪਿੰਡ ਸਲੋਰਾ ਜ਼ਿਲ੍ਹਾ ਰੋਪੜ ਵਿਖੇ ਦੋ ਗੁਟਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਗੋਲੀਆਂ ਤੇ ਕਿਰਪਾਨਾਂ ਚੱਲੀਆਂ ਸਨ ਅਤੇ ਜਿਥੇ ਬਲਜੀਤ ਸਿੰਘ ਗੋਲੂ ਪੁੱਤਰ ਸੋਹਣ ਸਿੰਘ ਵਾਸੀ ਤਕੀਪੁਰ ਦੀ ਮੌਤ ਹੋ ਗਈ ਸੀ, ਉਥੇ ਕਈ ਨੌਜੁਆਨ ਜ਼ਖ਼ਮੀ ਹੋ ਗਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜੁਆਨ ਪਿੰਡ ਸਲੋਰਾ ਵਿਖੇ ਅਪਣੇ ਕਿਸੇ ਨਜਦੀਕੀ ਨੂੰ ਛੱਡਣ ਲਈ ਗਿਆ ਸੀ ਜਿਥੇ ਪਹਿਲਾਂ ਹੀ ਤਕ ਵਿਚ ਕੁਝ ਵਿਅਕਤੀਆਂ ਨੇ ਕਿਸੇ ਰੰਜਸ਼ ਨੂੰ ਲੈ ਕੇ ਉਸ ‘ਤੇ ਹਮਲਾ ਕਰ ਦਿੱਤਾ ਸੀ। ਉਕਤ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਜਿਸ ਬਾਰੇ ਪਤਾ ਲੱਗਣ ‘ਤੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਰੋਸ ਵਜੋਂ ਨੈਸ਼ਨਲ ਹਾਈਵੇ ਤੇ ਐਂਬੂਲੈਂਸ ਵਾਲੀ ਲਾਸ਼ ਖੜਾ ਕੇ ਚੱਕਾ ਜਾਮ ਕਰ ਦਿਤਾ।

ਮ੍ਰਿਤਕ ਦੇ ਪਰਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਕੁਲਦੀਪ ਸਿੰਘ ਵਾਸੀ ਸਲੋਰਾ ਦਾ ਕਹਿਣਾ ਸੀ ਕਿ ਹਮਲਾਵਰਾਂ ਦੀ ਗਿਣਤੀ ਅੱਧੀ ਦਰਜਨ ਤੋਂ ਵੱਧ ਸੀ।

ਜਾਮ ਲੱਗਣ ਬਾਰੇ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੇ ਐਸ.ਪੀ. ਹਰਪਾਲ ਸੰਧੂ, ਡੀ.ਐਸ.ਪੀ. ਮਨਵੀਰ ਬਾਜਵਾ, ਤੇਜਿੰਦਰਪਾਲ ਸਿੰਘ, ਹਰਪਾਲ ਸੰਧੂ, ਥਾਣਾ ਸਿੰਘ ਭਗਵੰਤਪੁਰਾ ਕੁਲਵੀਰ ਸਿੰਘ ਕੰਗ ਦੀ ਅਗਵਾਈ ਵਿਚ ਪਹੁੰਚੀ ਪੁਲੀਸ ਪਾਰਟੀ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤਾ ਜਿਸ ਉਪਰੰਤ ਜਾਮ ਖੋਲ੍ਹਿਆ। ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿੰਘ ਭਗਵੰਤਪੁਰਾ ਦੇ ਮੁਖੀ  ਕੁਲਵੀਰ ਸਿੰਘ ਕੰਗ ਨੇ ਕਿਹਾ ਕਿ ਪੁਲੀਸ ਨੇ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਬਲਕਿ ਦੋਸ਼ੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਪੱਖਪਾਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਘਟਨਾ ਦੇ ਚਸਮਦੀਪ ਗਵਾਹ ਵਲੋਂ ਜਿਹੜੇ ਨਾਮ ਦੱਸੇ ਗਏ ਹਨ ਉਨ੍ਹਾਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਅਣਪਛਾਤਿਆਂ ਦੀ ਭਾਲ ਲਈ ਪੁਲੀਸ ਬਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ।



from Punjab News – Latest news in Punjabi http://ift.tt/2drRIML
thumbnail
About The Author

Web Blog Maintain By RkWebs. for more contact us on rk.rkwebs@gmail.com

0 comments