ਅਬਦੁੱਲ ਉਸਮਾਨੀ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਉਹ ਜਦੋਂ ਬੱਸ ਰਾਹੀਂ ਘਰ ਪਰਤ ਰਿਹਾ ਸੀ ਤਾਂ ਉਸ ਦੇ ਸਾਥੀਆਂ ਨੇ ਮੁਸਲਮਾਨ ਅਤੇ ਪਾਕਿਸਤਾਨੀ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਕੁੱਟਿਆ। ਜ਼ੀਸ਼ਾਨ-ਉਲ-ਹਸਨ ਉਸਮਾਨੀ ਨੇ ਆਪਣੇ ਪੁੱਤਰ ਦੀ ਬਾਂਹ ਟੁੱਟੇ ਹੋਣ ਦੀ ਤਸਵੀਰ ਫੇਸਬੁੱਕ ’ਤੇ ਪਾਉਂਦਿਆਂ ਹੇਠਾਂ ਪੰਕਤੀ ਲਿਖੀ ਹੈ,‘‘ ਡੋਨਲਡ ਟਰੰਪ ਦੇ ਅਮਰੀਕਾ ’ਚ ਸਵਾਗਤ ਹੈ।’’ ਉਸਮਾਨੀ ਨੇ ਕਿਹਾ ਕਿ ਉਸ ਦਾ ਪੁੱਤਰ ਪਹਿਲੇ ਗਰੇਡ ’ਚ ਪੜ੍ਹਦਾ ਹੇ ਅਤੇ ਛੇ ਤੋਂ ਸੱਤ ਸਾਲ ਦੇ ਬੱਚਿਆਂ ਨੇ ਉਸ ਦੇ ਚਿਹਰੇ ’ਤੇ ਮੁੱਕੇ ਜੜੇ, ਲੱਤਾਂ ਮਾਰੀਆਂ ਅਤੇ ਉਸ ਦੀ ਬਾਂਹ ਮੋੜ ਦਿੱਤੀ।
ਪਿਛਲੇ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਨੇ ਅਬਦੁੱਲ ਨੇੜੇ ਬੱਸ ’ਚ ਬੈਠੇ ਸੱਤ ਬੱਚਿਆਂ ਤੋਂ ਪੁੱਛ-ਗਿੱਛ ਕੀਤੀ ਅਤੇ ਡਰਾਈਵਰ ਤੋਂ ਜਾਣਕਾਰੀ ਲਈ ਪਰ ਅਜਿਹੀ ਕੋਈ ਘਟਨਾ ਵਾਪਰਨ ਤੋਂ ਸਾਰਿਆਂ ਨੇ ਇਨਕਾਰ ਕੀਤਾ। ਉਸਮਾਨੀ ਨੇ ਕਿਹਾ ਕਿ ਪਹਿਲਾਂ ਉਸ ਦੇ ਪਰਿਵਾਰ ਨੂੰ ਗੁਆਂਢੀ ਕੋਲੋਂ ਕਈ ਮਹੀਨਿਆਂ ਤਕ ਧਰਮ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੂਜੇ ਮੁੰਡੇ ਨੂੰ ਅਤਿਵਾਦੀ ਸੱਦਿਆ ਗਿਆ। ਉਸ ਨੇ ਕਿਹਾ ਕਿ ਜੇਕਰ ਟਰੰਪ ਰਾਸ਼ਟਰਪਤੀ ਦੀ ਚੋਣ ਜਿੱਤਦਾ ਹੈ ਤਾਂ ਅਮਰੀਕਾ ਮੁੜ ਤੋਂ ਮਹਾਨ ਤਾਂ ਬਣ ਜਾਏਗਾ ਪਰ ਮਹਾਨਤਾ ਦੀ ਕੋਈ ਵੀ ਕਦਰ ਨਹੀਂ ਕਰੇਗਾ।
from Punjab News – Latest news in Punjabi http://ift.tt/2ebT0LY
0 comments