ਰੁਪਏ ਵਾਪਸ ਮੰਗਣ ‘ਤੇ ਦੋਸਤ ਦਾ ਕਤਲ

full12450ਮੋਗਾ: ਇਕ ਸ਼ਖ਼ਸ ਨੇ 50 ਹਜ਼ਾਰ ਰੁਪਏ ਵਾਪਸ ਮੰਗਣ ‘ਤੇ ਅਪਣੇ ਮਿੱਤਰ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਜਾਨੋਂ ਮਾਰ ਦਿਤਾ। ਥਾਣਾ ਨਿਹਾਲ ਸਿੰਘ ਵਾਲਾ ਦੇ ਸਬ-ਇੰਸਪੈਕਟਰ ਬੇਅੰਤ ਸਿੰਘ ਨੇ ਦਸਿਆ ਕਿ ਮ੍ਰਿਤਕ ਭੁਪਿੰਦਰ ਸਿੰਘ ਹੈਪੀ (21) ਦੇ ਪਿਤਾ ਹਰਵਿੰਦਰ ਸਿੰਘ ਪਿੰਡ ਵਢਾਣੀ ਹਿੰਮਤਪੁਰਾ ਵਾਸੀ ਨੇ ਪੁਲਿਸ ਕੋਲ ਸ਼ਿਕਾਇਤ ਲਿਖਵਾਈ ਹੈ ਕਿ ਭੁਪਿੰਦਰ ਸਿੰਘ ਅਤੇ ਪਿੰਡ ਲੁਹਾਰਾ ਵਾਸੀ ਜਸਪਾਲ ਸਿੰਘ ਉਰਫ਼ ਪਾਲ ਦੋਵੇਂ ਮਿੱਤਰ ਸਨ।
ਦੋਸ਼ੀ ਨੇ ਭੁਪਿੰਦਰ ਸਿੰਘ ਤੋਂ 50000 ਰੁਪਏ ਉਧਾਰ ਲਏ ਸਨ ਪਰ ਇਸ ਦੀ ਕੋਈ ਲਿਖਤ ਨਹੀਂ ਹੋਈ ਸੀ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਦੋਸ਼ੀ ਭੁਪਿੰਦਰ ਸਿੰਘ ਨੂੰ ਅਪਣੇ ਨਾਲ ਕਾਰ ਵਿਚ ਬਿਠਾ ਕੇ ਲੈ ਗਿਆ। ਅਗਲੇ ਦਿਨ ਸਵੇਰੇ 4 ਵਜੇ ਉਨ੍ਹਾਂ ਦੇ ਦੂਜੇ ਪੁੱਤਰ ਜੋ ਚੰਡੀਗੜ੍ਹ ‘ਚ ਨੌਕਰੀ ਕਰਦਾ ਹੈ, ਨੂੰ ਦੋਸ਼ੀ ਨੇ ਫ਼ੋਨ ਕਰ ਕੇ ਕਿਹਾ ਕਿ ਹੈਪੀ ਨੂੰ ਕੁੱਝ ਹੋ ਗਿਆ ਹੈ। ਸਵੇਰੇ ਪੰਜ ਵਜੇ ਜਦ ਪਿੰਡ ਦਾ ਸਰਪੰਚ ਤੇ ਉਹ ਮੌਕੇ ‘ਤੇ ਪੁੱਜੇ ਤਾਂ ਹੈਪੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਜਸਪਾਲ ਸਿੰਘ ਉਰਫ਼ ਪਾਲ ਵਿਰੁਧ ਮਾਮਲਾ ਦਰਜ ਕਰ ਅਗੇਰਲੀ ਕਾਰਵਾਈ ਸ਼ੁਰੂ ਕਰ ਦਿਤੀ।



from Punjab News – Latest news in Punjabi http://ift.tt/2exb1sr
thumbnail
About The Author

Web Blog Maintain By RkWebs. for more contact us on rk.rkwebs@gmail.com

0 comments