ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਖੇਤਰ ਦੇ ਤਿੰਨ ਦਿਨਾਂ ਦੌਰੇ ਦੇ ਆਖ਼ਰੀ ਦਿਨ ਅਟਾਰੀ, ਰਾਜਾਸਾਂਸੀ, ਕੱਕੜ, ਬੱਚੀਵਿੰਡ, ਤੋਲਾ ਨੰਗਲ, ਧਾਲੀਵਾਲ ਤੇ ਹੋਰ ਸਰਹੱਦੀ ਖੇਤਰ ਦੀਆਂ ਮੰਡੀਆਂ ‘ਚ ਗਏ।
ਕੈਪਟਨ ਨੇ ਮੰਡੀਆਂ ‘ਚ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਅਜਿਹੇ ਦਿਨ ਨਹੀਂ ਵੇਖਣੇ ਪੈਣਗੇ। ਨਵਜੋਤ ਸਿੰਘ ਸਿੱਧੂ ਬਾਰੇ ਕੈਪਟਨ ਨੇ ਸਪੱਸ਼ਟ ਕੀਤਾ ਕਿ ਬਿਨਾਂ ਕਿਸੇ ਸ਼ਰਤ ਪੰਜਾਬ ਦੇ ਹਿਤਾਂ ਲਈ ਕੰਮ ਕਰਨ ਵਾਲਿਆਂ ਦਾ ਉਹ ਸਵਾਗਤ ਕਰਨਗੇ। ਸ਼ਰਤਾਂ ਨਾਲ ਕਿਸੇ ਦਾ ਦਿਲ ਜਿਤਣਾ ਅਸੰਭਵ ਹੈ।
ਕੈਪਟਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਾਦਲ ਵਿਰੋਧੀ ਸ਼ਕਤੀਆਂ ਦਾ ਇਕਜੁਟ ਹੋਣਾ ਬੇ-ਹੱਦ ਜ਼ਰੂਰੀ ਹੈ। ਬਾਦਲਾਂ ਨੇ ਪੰਜਾਬ ਦਾ ਸਤਿਆਨਾਸ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਸਿਆਸੀ ਦਲਾਂ ਦੇ ਆਗੂ ਕਾਂਗਰਸ ‘ਚ ਸ਼ਾਮਲ ਹੋ ਰਹੇ ਹਨ। ਕੈਪਟਨ ਨੇ ਕਿਹਾ ਕਿ ਦੂਜੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਤੋਂ ਪਹਿਲਾਂ ਇਹ ਘੋਖ ਲਿਆ ਜਾਵੇਗਾ ਕਿ ਕਾਂਗਰਸ ‘ਚ ਸ਼ਾਮਲ ਹੋ ਰਿਹਾ ਵਿਅਕਤੀ ਅਨੁਸ਼ਾਸਨ ਦੀ ਪਾਲਣਾ ਕਰੇਗਾ। ਕੈਪਟਨ ਨੇ ”ਆਪ” ਨੂੰ ਅਪਰਾਧੀਆਂ ਦੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਉਹ ਪੰਜਾਬ ‘ਚ ਰਾਜ ਕਰਨ ਦੇ ਫ਼ਿਟ ਨਹੀਂ ਹੈ। ਉਨ੍ਹਾਂ ਕਿਹਾ ਕਿ ”ਆਪ” ਆਗੂਆਂ ਦੇ ਸੈਕਸ ਅਪਰਾਧ ਤੇ ਹੋਰ ਗੁਨਾਹਾਂ ਤੋਂ ਸੱਭ ਜਾਣੂ ਹਨ।
ਇਸ ਮੌਕੇ ਸੁਖਬਿੰਦਰ ਸਿੰਘ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ ਸੀ, ਗੁਰਜੀਤ ਸਿੰਘ ਔਜਲਾ, ਏ ਡੀ ਸੀ ਜਸਵਿੰਦਰ ਸਿੰਘ ਰਮਦਾਸ,ਹਰਜਿੰਦਰ ਸਿੰਘ ਸਾਂਘਣਾ, ਸਰਪੰਚ ਰਮਿੰਦਰ ਸਿੰਘ ਤੇ ਹੋਰ ਕਾਂਗਰਸੀ ਮੌਜੂਦ ਸਨ।
from Punjab News – Latest news in Punjabi http://ift.tt/2ex9BxV
0 comments