ਸੰਯੁਕਤ ਰਾਸ਼ਟਰ : ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਨਤੋਨੀਓ ਗੁਟਰੇਜ਼ ਨੂੰ ਅੱਜ ਸੰਯੁਕਤ ਰਾਸ਼ਟਰ ਦਾ ਨਵਾਂ ਸਕੱਤਰ ਜਨਰਲ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਜਨਰਲ ਅਸੈਂਬਲੀ ਦੇ 193 ਮੈਂਬਰੀ ਮੁਲਕਾਂ ਨੇ ਮਤੇ ਨੂੰ ਸਵੀਕਾਰ ਕਰਦਿਆਂ 67 ਵਰ੍ਹਿਆਂ ਦੇ ਗੁਟਰੇਜ਼ ਨੂੰ ਸੰਯੁਕਤ ਰਾਸ਼ਟਰ ਦਾ 9ਵਾਂ ਸਕੱਤਰ ਜਨਰਲ ਬਣਾਉਣ ’ਤੇ ਮੋਹਰ ਲਾ ਦਿੱਤੀ। ਉਹ ਬਾਨ ਕੀ ਮੂਨ ਦੀ ਥਾਂ ਲੈਣਗੇ ਜਿਨ੍ਹਾਂ ਦੀ ਮਿਆਦ 31 ਦਸੰਬਰ ਨੂੰ ਮੁੱਕੇਗੀ। ਉਹ ਅਗਲੇ ਸਾਲ ਪਹਿਲੀ ਜਨਵਰੀ ਨੂੰ ਅਹੁਦਾ ਸੰਭਾਲਣਗੇ ਅਤੇ ਪੰਜ ਸਾਲਾਂ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਰਹਿਣਗੇ।
from Punjab News – Latest news in Punjabi http://ift.tt/2ebTGAU
0 comments