ਸਹੁੰ ਚੁੱਕ ਸਮਾਗਮ: ‘ਆਪ’ ਦੇ ਵਿਧਾਇਕਾਂ ਨੂੰ ਨਾ ਜੁੜੀਆਂ ਕੁਰਸੀਆਂ

HS-Phoolka-3ਚੰਡੀਗੜ੍ਹ, 16 ਮਾਰਚ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਪੰਜਾਬ ਰਾਜ ਭਵਨ ਵਿੱਚ ਕਰਵਾਏ ਸਮਾਗਮ ਦੌਰਾਨ ਕੁਰਸੀਆਂ ਵੀ ਨਹੀਂ ਜੁੜੀਆਂ ਅਤੇ ਵਿਧਾਇਕਾਂ ਨੂੰ ਪਿੱਛੇ ਆਮ ਲੋਕਾਂ ਵਿੱਚ ਖੜ੍ਹ ਕੇ ਸਮਾਗਮ ਦੇਖਣ ਲਈ ਮਜਬੂਰ ਹੋਣਾ ਪਿਆ। ਵਿਰੋਧੀ ਧਿਰ ਦੇ ਆਗੂ ਸ੍ਰੀ ਫੂਲਕਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਸਹੁੰ ਚੁੱਕ ਸਮਾਗਮ ਦੇ ਮਾੜੇ ਪ੍ਰਬੰਧਾਂ ਨੇ ਇਸ ਪਾਰਟੀ ਦੀ ਗੰਭੀਰਤਾ ਜੱਗ ਜ਼ਾਹਰ ਕਰ ਦਿੱਤੀ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਜਦੋਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਵਿਧਾਇਕਾਂ ਨੂੰ ਕੁਰਸੀਆਂ ਵੀ ਨਹੀਂ ਜੁੜੀਆਂ।

ਵਿਧਾਇਕ ਦਲ ਦੇ ਚੀਫ ਵਿਪ੍ਹ ਸੁਖਪਾਲ ਖਹਿਰਾ ਨੇ ਕਿਹਾ ਕਿ ‘ਆਪ’ ਦੇ ਵਿਧਾਇਕਾਂ ਨੂੰ ਕੁਰਸੀਆਂ ਨਾ ਦੇਣ ਤੋਂ ਕੈਪਟਨ ਅਮਰਿੰਦਰ ਸਿੰਘ ਦੀ ‘ਰਾਜਾਸ਼ਾਹੀ ਸੋਚ’ ਦੀ ਝਲਕ ਸਾਫ ਨਜ਼ਰ ਆ ਗਈ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸੱਦੇ ’ਤੇ ਹੀ ਰਾਜ ਭਵਨ ਪੁੱਜੇ ਸਨ ਤੇ ਉਨ੍ਹਾਂ ਨੂੰ ਸਟੇਜ ਅੱਗੇ ਪੰਡਾਲ ਦੇ ਸੱਜੇ ਪਾਸੇ ਸੀਟਾਂ ਉਪਰ ਬੈਠਣ ਲਈ ਕਿਹਾ ਸੀ, ਪਰ ਜਦੋਂ ਉਹ ਉਥੇ ਪੁੱਜੇ ਤਾਂ ਸਾਰੀਆਂ ਸੀਟਾਂ ਭਰੀਆਂ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ, ਪਰ ਬਾਕੀ ਵਿਧਾਇਕਾਂ ਨੂੰ ਕਿਸੇ ਨੇ ਕੁਰਸੀਆਂ ਮੁਹੱਈਆ ਕਰਨ ਦੀ ਲੋੜ ਨਹੀਂ ਸਮਝੀ। ਉਨ੍ਹਾਂ ਨੇ ਆਮ ਲੋਕਾਂ ਨਾਲ ਖੜ੍ਹ ਕੇ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰੀ ਭਰੀ।

ਸ੍ਰੀ ਫੂਲਕਾ ਨੇ ਕਿਹਾ ਕਿ ਸਰਕਾਰ ਦੇ ਇਸ ਸਲੂਕ ਦੇ ਬਾਵਜੂਦ ਉਹ ਪੂਰੀ ਜ਼ਿੰਮੇਵਾਰੀ ਨਾਲ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ। ਸ੍ਰੀ ਖਹਿਰਾ ਨੇ ਕਿਹਾ ਕਿ ਹਾਲੇ ਵੀ ਕਾਂਗਰਸ ਆਪਣੇ ਰਾਜਾਸ਼ਾਹੀ ਸਭਿਆਚਾਰ ਵਿੱਚੋਂ ਬਾਹਰ ਨਹੀਂ ਆਈ ਅਤੇ ਪੰਜਾਬ ਦੇ ਲੋਕ ਕੈਪਟਨ ਦੀ ਇਸ ਸੋਚ ਨੂੰ ਬਰਦਾਸ਼ਤ ਨਹੀਂ ਕਰਨਗੇ।
ਕੈਪਟਨ ’ਤੇ ਮਾਂ ਬੋਲੀ ਦੇ ਨਿਰਾਦਰ ਦੇ ਦੋਸ਼

ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਅੰਗਰੇਜ਼ੀ ਵਿੱਚ ਚੁੱਕ ਕੇ ਮੁੱਢੋਂ ਹੀ ਮਾਂ ਬੋਲੀ ਦਾ ਨਿਰਾਦਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਿਰੁੱਧ ਯੂਟੀ ਪ੍ਰਸ਼ਾਸਨ ’ਚ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਦਾ ਰੁਤਬਾ ਦੇਣ ਵਿਰੁੱਧ ਲੜ ਰਹੇ ਹਨ, ਜਦਕਿ ਕੈਪਟਨ ਨੇ ਸਹੁੰ ਅੰਗਰੇਜ਼ੀ ਵਿੱਚ ਚੁੱਕ ਕੇ ਪੰਜਾਬੀ ਬੋਲੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਸੱਟ ਮਾਰੀ ਹੈ। ਕੈਪਟਨ ਤੇ ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ, ਵਿਧਾਇਕਾ ਅਰੁਣਾ ਚੌਧਰੀ ਨੇ ਹਿੰਦੀ ਜਦਕਿ ਬਾਕੀ ਸਾਰੇ ਵਿਧਾਇਕਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ ਹੈ।

ਵੀਆਈਪੀਜ਼ ਦੀ ‘ਖ਼ਿੱਚ ਧੂਹ’
ਸਮਾਗਮ ਦੇ ਮੁੱਖ ਪੰਡਾਲ ਦੇ ਵੀਵੀਆਈਪੀ ਰਸਤੇ ਰਾਹੀਂ ਕਈ ‘ਨਾਮਵਰ’ ਹਸਤੀਆਂ ਵੱਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ’ਤੇ ਪੁਲੀਸ ਨੇ ‘ਖਿੱਚ-ਧੂਹ’ ਕੀਤੀ। ਦਰਅਸਲ ਸਮਾਗਮ ਦਾ ਵੀਵੀਆਈਪੀ ਗੇਟ ਕੇਵਲ ਮੁੱਖ ਹਸਤੀਆਂ ਦੇ ਦਾਖ਼ਲੇ ਲਈ ਸੀ, ਜਦੋਂ ਇਸ ਰਾਹੀਂ ਕੁਝ ਹੋਰ ਨਾਮਵਰ ਹਸਤੀਆਂ ਵੱਲੋਂ ਦਾਖ਼ਲ ਹੋਣ ਦਾ ਯਤਨ ਕੀਤਾ ਗਿਆ ਤਾਂ ਪੁਲੀਸ ਨੇ ‘ਖਿੱਚ-ਧੂਹ’ ਕੀਤੀ।



from Punjab News – Latest news in Punjabi http://ift.tt/2ntCaAX
thumbnail
About The Author

Web Blog Maintain By RkWebs. for more contact us on rk.rkwebs@gmail.com

0 comments