ਬਗਦਾਦ: ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਅੱਜ ਕਿਹਾ ਹੈ ਕਿ ਇਸਲਾਮਿਕ ਸਟੇਟ ਦੇ ਕਾਰਕੁੰਨਾਂ ਵੱਲੋਂ ਮੌਸੂਲ ਦੇ ਮਿਊਜ਼ੀਅਮ ਵਿੱਚੋਂ ਤੋੜ ਕੇ ਚਰਾਈਆਂ ਪੁਰਾਤਨ ਕੀਮਤੀ ਕਲਾ ਵਸਤਾਂ ਨੂੰ ਸਮਗਲ ਨਹੀਂ ਕਰਨ ਦਿੱਤਾ ਜਾਵੇਗਾ। ਇਹ ਵਸਤਾਂ ਤਿੰਨ ਸਾਲ ਪੁਰਾਣੀਆਂ ਹਨ। ਉਨ੍ਹਾਂ ਇਸਲਾਮਿਕ ਸਟੇਟ ਦੇ ਘਿਨਾਉਣੇ ਕਾਰਨਾਮੇ ਰੋਕਣ ਲਈ ਵਿਸ਼ਵ ਭਾਈਚਾਰੇ ਦੀ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਮਿਊਜ਼ੀਅਮ ਦੀਆਂ ਸਾਰੀਆਂ ਕਲਾ-ਕ੍ਰਿਤਾਂ ‘ਤੇ ਇਰਾਕ ਸਰਕਾਰ ਦੀਆਂ ਮੋਹਰਾਂ ਹਨ ਤੇ ਇਹ ਵਿਸ਼ਵ ਵਿੱਚ ਕਿਧਰੇ ਵੀ ਵਿਕਣ ਨਹੀਂ ਦਿਆਂਗੇ।
from Punjab News - Latest news in Punjabi http://ift.tt/1AW6SjZ
via IFTTT
0 comments