ਬਗ਼ਦਾਦ: ਇਸਲਾਮਿਕ ਸਟੇਟ (ਆਈਐਸ) ਦੇ ਫਿਦਾਇਨ ਹਮਲਾਵਰਾਂ ਤੇ ਹੋਰ ਅਤਿਵਾਦੀਆਂ ਨੇ ਅੱਜ ਉਤਰੀ ਇਰਾਕ ਦੇ ਸ਼ਹਿਰ ਸਮਾਰਾ ‘ਤੇ ਹਮਲੇ ਕਰ ਦਿੱਤਾ। ਇਹ ਉਹ ਇਲਾਕਾ ਹੈ, ਜਿੱਥੇ ਫੌਜਾਂ ਤੇ ਸ਼ੀਆ ਮਲੀਸ਼ੀਆ ਆਈਐਸ ਖ਼ਿਲਾਫ਼ ਕਾਰਵਾਈ ਲਈ ਇੱਕਜੁੱਟ ਹੋ ਰਹੇ ਹਨ। ਇਨ੍ਹਾਂ ਦੀ ਕਾਰਵਾਈ ਤੋਂ ਪਹਿਲਾਂ ਹੀ ਅੱਜ ਤੜਕੇ 5.30 ਵਜੇ ਆਈਐਸ ਦੇ ਦੋ ਫਿਦਾਇਨ ਹਮਲਾਵਰਾਂ ਨੇ ਸੁਰ ਸੁਨਾਸ ਵਿੱਚ ਹਮਲੇ ਕਰ ਦਿੱਤੇ। ਇਸ ਦੌਰਾਨ ਇੱਕ ਹੋਰ ਫਿਦਾਇਨ ਹਮਲਾਵਰ ਨੇ ਸ਼ਹਿਰ ਦੇ ਵਿੱਚੋ ਵਿਚ ਆਪਣੇ-ਆਪ ਨੂੰ ਉਡਾ ਲਿਆ।
from Punjab News - Latest news in Punjabi http://ift.tt/1vM6DZD
via IFTTT
0 comments