ਜੰਮੂ, 1 ਮਾਰਚ: ਸਹੁੰ ਚੁਕਣ ਤੋਂ ਤੁਰਤ ਬਾਅਦ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਅੱਜ ਇਹ ਕਹਿ ਕੇ ਵਿਵਾਦ ਖੜਾ ਕਰ ਦਿਤਾ ਕਿ ਹੁਰੀਅਤ, ਅਤਿਵਾਦੀ ਸੰਗਠਨਾਂ ਅਤੇ ਸਰਹੱਦ ਪਾਰ ਤੋਂ ਲੋਕਾਂ ਨੇ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਲਈ ਬਿਹਤਰ ਮਾਹੌਲ ਤਿਆਰ ਕੀਤਾ। ਉਨ੍ਹਾਂ ਦਾ ਅਸਿੱਧਾ ਇਸ਼ਾਰਾ ਪਾਕਿਸਤਾਨ ਵਲ ਸੀ।
ਸਈਅਦ ਦੀ ਇਸ ਟਿਪਣੀ ਦੀ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਸਖ਼ਤ ਆਲੋਚਨਾ ਕਰਦਿਆਂ ਭਾਜਪਾ ਨੂੰ ਰੁਖ ਸਪੱਸ਼ਟ ਕਰਨ ਨੂੰ ਕਿਹਾ ਜਦਕਿ ਭਾਜਪਾ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸ਼ਾਂਤਮਈ ਚੋਣਾਂ ਸੰਵਿਧਾਨ ‘ਚ ਭਰੋਸਾ ਰੱਖਣ ਵਾਲਿਆਂ ਕਾਰਨ ਹੋਈਆਂ।
ਸਈਅਦ ਨੇ ਜੰਮੂ ‘ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ”ਮੈਂ ਇਹ ਕਹਿਣਾ ਚਾਹੁੰਦਾ ਹਾਂ ਅਤੇ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਲਈ ਸਾਨੂੰ ਹੁਰੀਅਤ, ਅਤਿਵਾਦ ਸੰਗਠਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ।” ਸਹੁੰ ਚੁੱਕ ਸਮਾਰੋਹ ‘ਚ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਏ।
ਭਾਜਪਾ ਵਲੋਂ ਉਪ-ਮੁੱਖ ਮੰਤਰੀ ਨਿਰਮਲ ਸਿੰਘ ਅਤੇ ਨਵੇਂ ਕੈਬਨਿਟ ਮੰਤਰੀ ਹਸੀਬ ਦਾਬੂ ਦੇ ਨਾਲ ਸਈਦ ਨੇ ਕਿਹਾ, ”ਜੇ ਅਤਿਵਾਦੀਆਂ ਨੇ ਕੁੱਝ ਕੀਤਾ ਹੈ ਤਾਂ ਰੱਬ ਮੁਆਫ਼ ਕਰੇ। ਠੀਕ ਤਰੀਕੇ ਨਾਲ ਚੋਣਾਂ ਕਰਵਾਉਣਾ ਸੰਭਵ ਨਹੀਂ ਹੋ ਸਕਦਾ।”
ਸਈਅਦ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ੍ਰੀਨਗਰ ਦੇ ਲੋਕ ਕਾਫ਼ੀ ਗਿਣਤੀ ‘ਚ ਵੋਟ ਪਾਉਣ ਆਏ ਅਤੇ ਉਨ੍ਹਾਂ ਨੇ ਠੀਕ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਬਿਹਤਰ ਮਾਹੌਲ ਬਣਾਉਣ ਲਈ ਸਰਹੱਦ ਪਾਰ ਦੇ ਲੋਕਾਂ ਦਾ ਧਨਵਾਦ ਕੀਤਾ। ਪਾਕਿਸਤਾਨ ਵਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ”ਸਰਹੱਦ ਪਾਰ ਦੇ ਲੋਕਾਂ ਨੇ ਬਿਹਤਰ ਮਾਹੌਲ ਬਣਾਇਆ। ਉਨ੍ਹਾਂ ਸੂਬੇ ‘ਚ ਜਮਹੂਰੀ ਪ੍ਰਕਿਰਿਆ ਚਲਣ ਦਿਤੀ। ਇਸ ਨਾਲ ਸਾਨੂੰ ਉਮੀਦ ਮਿਲਦੀ ਹੈ।
ਪਾਕਿਸਤਾਨ ਦਾ ਜ਼ਿਕਰ ਕਰਦਿਆਂ ਸਈਅਦ ਨੇ ਪੱਤਰਕਾਰਾਂ ਨੂੰ ਕਿਹਾ, ”ਉਨ੍ਹਾਂ ਕੋਲ ਵੀ ਹੁਰੀਅਤ ਵਰਗੇ ਕੱਟੜਪੰਥੀ ਅਨਸਰ ਹਨ। ਜੇ ਉਨ੍ਹਾਂ ਕੁੱਝ ਕੀਤਾ ਹੁੰਦਾ ਤਾਂ ਐਨੀ ਗਿਣਤੀ ‘ਚ ਲੋਕਾਂ ਦੀ ਹਿੱਸੇਦਾਰੀ ਸੰਭਵ ਨਾ ਹੁੰਦੀ।” ਸਈਅਦ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੁੰਦਾ ਹੈ ਕਿ ਵਾਦੀ ‘ਚ ਵੱਡੀ ਗਿਣਤੀ ‘ਚ ਲੋਕ ਵੋਟਾਂ ਪਾਉਣ ਲਈ ਬਾਹਰ ਨਿਕਲੇ।
ਸਈਅਦ ਦੀ ਇਸ ਟਿਪਣੀ ਵਿਰੁਧ ਉਮਰ ਨੇ ਟਵੀਟ ਕਰਦਿਆਂ ਕਿਹਾ, ”ਭਾਜਪਾ ਸੁਰੱਖਿਆ ਦਸਤਿਆਂ ਅਤੇ ਚੋਣ ਮੁਲਾਜ਼ਮਾਂ ਦੀ ਭੂਮਿਕਾ ਬਾਰੇ ਦੱਸੇ ਕਿਉਂਕਿ ਤੁਹਾਡੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਜੰਮੂ-ਕਸ਼ਮੀਰ ‘ਚ ਪਾਕਿਸਤਾਨ ਨੇ ਚੋਣਾਂ ਕਰਵਾਉਣ ਦੀ ਇਜਾਜ਼ਤ ਦਿਤੀ।” ਜੰਮੂ ‘ਚ ਭਾਜਪਾ ਕਾਰਕੁਨਾਂ ਦੇ ਜਸ਼ਨ ਮਨਾਉਣ ‘ਤੇ ਉਮਰ ਨੇ ਮੁੜ ਤੋਂ ਟਵੀਟ ਕਰ ਕੇ ਲਿਖਿਆ, ”ਜਾਂ ਜੰਮੂ-ਕਸ਼ਮੀਰ ਚੋਣਾਂ ਲਈ ਸਿਰਫ਼ ਪਾਕਿਸਤਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ।” ਜਦਕਿ ਸੂਬੇ ਦੀ ਪੈਂਥਰਜ਼ ਪਾਰਟੀ ਨੇ ਮੁਫ਼ਤੀ ਦੀ ਟਿਪਣੀ ‘ਤੇ ਪ੍ਰਧਾਨ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ।
ਉਧਰ ਮੁਫ਼ਤੀ ਦੀਆਂ ਟਿਪਣੀਆਂ ‘ਤੇ ਵਿਵਾਦ ‘ਚ ਪੈਣ ਤੋਂ ਇਨਕਾਰ ਕਰਦਿਆਂ ਭਾਜਪਾ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਚੋਣਾਂ ਚੋਣ ਕਮਿਸ਼ਨ ਅਤੇ ਭਾਰਤੀ ਫ਼ੌਜ ਦੀਆਂ ਕੋਸ਼ਿਸ਼ਾਂ ਕਰ ਕੇ ਅਤੇ ਭਾਰਤੀ ਸੰਵਿਧਾਨ ‘ਚ ਭਰੋਸਾ ਰੱਖਣ ਵਾਲਿਆਂ ਕਰ ਕੇ ਕਾਮਯਾਬ ਹੋਈਆਂ। ਪਾਰਟੀ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ਕਿਹਾ, ”ਜੰਮੂ-ਕਸ਼ਮੀਰ ਸ਼ਾਂਤੀ ਅਤੇ ਵਿਕਾਸ ਚਾਹੁੰਦਾ ਹੈ।”
from Punjab News - Latest news in Punjabi http://ift.tt/1EZlM9V
via IFTTT
0 comments