ਮੁਫ਼ਤੀ ਦੇ ਬਿਆਨ ‘ਤੇ ਸੰਸਦ ‘ਚ ਵਿਰੋਧੀ ਧਿਰ ਦਾ ਹੰਗਾਮੇ ਤੋਂ ਬਾਅਦ ਵਾਕਆਊਟ

full645 ਨਵੀਂ ਦਿੱਲੀ, 2 ਮਾਰਚ : ਜੰਮੂ ਕਸ਼ਮੀਰ ਦੇ ਨਵੇਂ ਬਣੇ ਮੁੱਖ ਮੰਤਰੀ ਮੁਫ਼ਤੀ ਮਹੁੰਮਦ ਸਈਅਦ ਦੇ ਸੂਬੇ ਵਿਚ ਵਿਧਾਨ ਸਭਾ ਦੀਆਂ ਸ਼ਾਂਤੀਪੂਰਨ ਚੋਣਾਂ ਦਾ ਸਿਹਰਾ ਪਾਕਿ ਅਤੇ ਹੁਰਿਅਤ ਨੂੰ ਦੇਣ ‘ਤੇ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਨੇ ਸਰਕਾਰ ਅਤੇ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਤੋਂ ਸਪੱਸ਼ਟੀਕਰਨ ਦੇਣ ਅਤੇ ਨਿੰਦਾ ਪ੍ਰਸਤਾਵ ਪਾਸ ਕਰਨ ਦੀ ਮੰਗ ‘ਤੇ ਸਦਨ ਤੋਂ ਵਾਕਆਊਟ ਕੀਤਾ। ਹਾਲਾਂਕਿ ਸਰਕਾਰ ਅਤੇ ਸੱਤਾਧਾਰੀ ਭਾਜਪਾ ਨੇ ਇਸ ਵਿਵਾਦਤ ਬਿਆਨ ਤੋਂ ਅਪਣਾ ਪੱਲਾ ਝਾੜ ਲਿਆ।



ਵਿਰੋਧੀ ਧਿਰ ਦੁਆਰਾ ਸਈਅਦ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਅਤੇ ਪ੍ਰਧਾਨ ਮੰਤਰੀ ਤੋਂ ਸਦਨ ਵਿਚ ਸਪੱਸ਼ਟੀਕਰਨ ਦੇਣ ਦੀ ਮੰਗ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਸਈਅਦ ਦੇ ਬਿਆਨ ਤੋਂ ਅਪਣੇ ਆਪ ਨੂੰ ਪੂਰੀ ਤਰ੍ਹਾਂ ‘ਅਲੱਗ’ ਕਰਦੀ ਹੈ। ਸਿੰਘ ਨੇ ਚੋਣਾਂ ਦੀ ਸਫ਼ਲਤਾ ਲਈ ਸੂਬੇ ਦੇ ਲੋਕਾਂ, ਸੁਰੱਖਿਆ ਦਸਤਿਆਂ ਅਤੇ ਚੋਣ ਕਮਿਸ਼ਨ ਨੂੰ ਸਿਹਰਾ ਦਿਤਾ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਭਾਜਪਾ ਅਤੇ ਪੀਡੀਪੀ ਦੇ ਗਠਜੋੜ ਦੀ ਸਰਕਾਰ ਹੈ ਅਤੇ ਸਈਅਦ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣ ਤੋਂ ਕੁਝ ਦੇਰ ਬਾਅਦ ਇਹ ਵਿਵਾਦਤ ਬਿਆਨ ਦਿਤਾ ਸੀ।

ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਕੇ. ਸੀ. ਵੈਣੁਗੋਪਾਲ ਨੇ ਇਹ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਸਈਅਦ ਦੇ ਇਸ ਵਿਵਾਦਤ ਬਿਆਨ ਦੇਣ ਸਮੇਂ ਭਾਜਪਾ ਆਗੂ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਵੀ ਉਨ੍ਹਾਂ ਨਾਲ ਬੈਠੇ ਸਨ ਪਰ ਉਨ੍ਹਾਂ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਸਦਨ ਵਿਚ ਕਾਂਗਰਸ ਆਗੂ ਮਲਿਕਅਰਜੁਨ ਖ਼ੜਗੇ ਨੇ ਇਸ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕੀਤੀ ਅਤੇ ਕਿਹਾ ਕਿ ਸਈਅਦ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜੰਮੂ ਕਸ਼ਮੀਰ ਵਿਚ ਸ਼ਾਂਤੀਪੂਰਨ ਵਿਧਾਨ ਸਭਾ ਚੋਣਾਂ ਕਰਾਉਣ ਦਾ ਸਿਹਰਾ ਪਾਕਿਸਤਾਨ, ਅਤੇ ਹੁਰਿਅਤ ਨੂੰ ਜਾਂਦਾ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਹੀ ਸਪੱਸ਼ਟ ਕਰ ਸਕਦੇ ਹਨ ਕਿ ਦੋਹਾਂ ਵਿਚ ਕੀ ਗੱਲ ਹੋਈ, ਇਸ ਲਈ ਪ੍ਰਧਾਨ ਮੰਤਰੀ ਨੂੰ ਸਦਨ ਵਿਚ ਆ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ।

ਇਸ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਉਹ ਸਦਨ ਵਿਚ ਬਿਆਨ ਉਨ੍ਹਾਂ ਦੀ ਜਾਣਕਾਰੀ ਅਤੇ ਸਹਿਮਤੀ ਨਾਲ ਦੇ ਰਹੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਅਪਣੇ ਵਿਵਾਦਤ ਬਿਆਨ ਬਾਰੇ ਸਈਅਦ ਨੇ ਪ੍ਰਧਾਨ ਮੰਤਰੀ ਨਾਲ ਗੱਲ ਨਹੀਂ ਕੀਤੀ ਸੀ।

ਉਨ੍ਹਾਂ ਕਿਹਾ, ”ਜੰਮੂ ਕਸ਼ਮੀਰ ਵਿਚ ਸ਼ਾਂਤੀਪੂਰਨ ਢੰਗ ਨਾਲ ਵਿਧਾਨ ਸਭਾ ਚੋਣਾਂ ਕਰਾਉਣ ਦਾ ਸਿਹਰਾ ਜੇ ਕਿਸੇ ਨੂੰ ਜਾਂਦਾ ਹੈ ਤਾਂ ਉਹ ਹੈ ਚੋਣ ਕਮਿਸ਼ਨ, ਫ਼ੌਜ, ਨੀਮ ਫ਼ੌਜੀ ਦਸਤੇ ਅਤੇ ਸੂਬੇ ਦੇ ਲੋਕ।” ਹਾਲਾਂਕਿ ਕਾਂਗਰਸ ਸਮੇਤ ਵਿਰੋਧੀ ਧਿਰ ਗ੍ਰਹਿ ਮੰਤਰੀ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਪ੍ਰਧਾਨ ਮੰਤਰੀ ਤੋਂ ਬਿਆਨ ਦੀ ਮੰਗ ਕਰਦਿਆਂ ਉਨ੍ਹਾਂ ਲੋਕ ਸਭਾ ‘ਚੋਂ ਵਾਕਆਊਟ ਕੀਤਾ।

ਸਦਨ ਵਿਚ ਨਿੰਦਾ ਪ੍ਰਸਤਾਵ ਪਾਸ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ‘ਤੇ ਸਪੀਕਰ ਸਮਿਤਰਾ ਮਹਾਜਨ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਨੋਟਿਸ ਨਹੀਂ ਆਇਆ ਹੈ ਅਤੇ ਉਸ ਦੇ ਬਿਨਾਂ ਇਹ ਕਿਵੇਂ ਸੰਭਵ ਹੋ ਸਕਦਾ

ਦੂਜੇ ਪਾਸੇ ਰਾਜ ਸਭਾ ਵਿਚ ਕਾਂਗਰਸ ਸਮੇਤ ਵਿਰੋਧੀ ਧਿਰ ਨੇ ਅੱਜ ਇਤਰਾਜ਼ ਕਰਦਿਆਂ ਇਸ ਨੂੰ ‘ਰਾਸ਼ਟਰ ਵਿਰੋਧੀ’ ਕਰਾਰ ਦਿਤਾ ਜਦਕਿ ਕੇਂਦਰ ਨੇ ਇਸ ਲਈ ਸੂਬੇ ਦੇ ਲੋਕਾਂ, ਸੁਰੱਖਿਆ ਦਸਤਿਆਂ ਅਤੇ ਚੋਣ ਕਮਿਸ਼ਨ ਨੂੰ ਸਿਹਰਾ ਦਿਤਾ।

ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਸ਼ਾਂਤਰਾਮ ਨਾਇਕ ਨੇ ਇਹ ਮੁੱਦਾ ਉਠਾਂਦਿਅÂਾਂ ਕਿਹਾ ਕਿ ਸਈਅਦ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣ ਤੋਂ ਕੁਝ ਦੇਰ ਬਾਅਦ ਸ਼ਾਂਤੀਪੂਰਨ ਚੋਣਾਂ ਲਈ ”ਸਰਹੱਦ ਪਾਰ ਦੇ ਲੋਕਾਂ’, ਵਖਵਾਦੀ ਹੁਰਿਅਤ ਕਾਨਫ਼ਰੰਸ ਅਤੇ ਅਤਿਵਾਦੀਆਂ ਨੂੰ ਸਿਹਰਾ ਦਿਤਾ। ਨਾਇਕ ਨੇ ਕਿਹਾ ਕਿ ਇਹ ਬਿਆਨ ਰਾਸ਼ਟਰ ਵਿਰੋਧੀ ਹੈ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਦਾ ਸਮਰਥਨ ਕਰਕੇ ਸਈਅਦ ਨੇ ਅਪਣੀ ਸਹੁੰ ਦੀ ਉਲੰਘਣਾ ਕੀਤੀ ਹੈ। ਨਾਇਕ ਨੇ ਦੋਸ਼ ਲਾਇਆ ਕਿ ਜਿਨ੍ਹਾਂ 24 ਮੰਤਰੀਆਂ ਨੇ ਸਹੁੰ ਚੁਕੀ ਹੈ ਉਨ੍ਹਾਂ ਵਿਚੋਂ ਇਕ ਦਾ ਭਰਾ ਹੁਰਿਅਤ ਵਿਚ ਹੈ ਅਤੇ ਉਸ ਦੀ ਪਤਨੀ ਪਾਕਿਸਤਾਨੀ ਹੈ।

ਸੰਸਦੀ ਕਾਰਜ ਮੰਤਰੀ ਮੁਖ਼ਤਾਰ ਅਬਾਸ ਨਕਵੀ ਨੇ ਕਿਹਾ ਕਿ ਚੋਣਾਂ ਦਾ ਸਾਰਾ ਸਿਹਰਾ ਸੂਬੇ ਦੇ ਲੋਕਾਂ, ਸੁਰੱਖਿਆ ਦਸਤਿਆਂ ਅਤੇ ਚੋਣ ਕਮਿਸ਼ਨ ਨੂੰ ਜਾਂਦਾ ਹੈ। ਬਾਅਦ ਵਿਚ ਕਾਂਗਰਸ ਦੇ ਪ੍ਰਮੋਦ ਤਿਵਾੜੀ ਨੇ ਵੀ ਕਿਹਾ ਕਿ ਮੁਫ਼ਤੀ ਦੁਆਰਾ ਇਸ ਤਰ੍ਹਾਂ ਦਾ ਬਿਆਨ ਦਿਤੇ ਜਾਣਾ ਸੰਵਿਧਾਨ ਵਿਰੁਧ ਹੈ।







from Punjab News - Latest news in Punjabi http://ift.tt/1AS8Tz9

via IFTTT
thumbnail
About The Author

Web Blog Maintain By RkWebs. for more contact us on rk.rkwebs@gmail.com

0 comments