ਨਿਊਯਾਰਕ ‘ਚ ਸਿੱਖ ਬੱਚੇ ‘ਤੇ ਨਸਲੀ ਟਿਪਣੀਆਂ ਦਾ ਵੀਡੀਉ ਹੋਇਆ ਚਰਚਿਤ

sikh boy ਨਿਊਯਾਰਕ, 2 ਮਾਰਚ: ਅਮਰੀਕਾ ‘ਚ ਪਛਾਣ ਦੀ ਸਮੱਸਿਆ ਕਾਰਨ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਦੇ ਹਲੂਣ ਦੇਣ ਵਾਲੇ ਮਾਮਲੇ ‘ਚ ਅਮਰੀਕਾ ਦੇ ਜਾਰਜੀਆ ਸੂਬੇ ਅੰਦਰ ਇਕ ਸਿੱਖ ਬੱਚੇ ਨੂੰ ਉਸ ਦੇ ਸਾਥੀ ਬੱਚਿਆਂ ਵਲੋਂ ਅਤਿਵਾਦੀ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਘਟਨਾ ਦੇ ਵੀਡੀਉ ਦੇ ਇੰਟਰਨੈੱਟ ‘ਤੇ ਚਰਚਿਤ ਹੋਣ ਤੋਂ ਬਾਅਦ ਉਜਾਗਰ ਹੋਇਆ।

ਇਨਕੁਇਜ਼ਟਰ ਨਾਮਕ ਵੈੱਬਸਾਈਟ ‘ਤੇ ਪੋਸਟ ਕੀਤੇ ਵੀਡੀਉ ‘ਚ ਚਸ਼ਮੇ ਵਾਲਾ ਸਿੱਖ ਬੱਚਾ ਇਕ ਸਕੂਲ ਬੱਸ ‘ਚ ਬੈਠਾ ਦਿਸ ਰਿਹਾ ਹੈ ਅਤੇ ਉਸ ਦੇ ਆਲੇ-ਦੁਆਲੇ ਹੋਰ ਬੱਚੇ ਚਨ। ਕੈਮਰੇ ਸਾਹਮਣੇ ਉਹ ਕਹਿ ਰਿਹਾ ਹੈ, ”ਇਹ ਬੱਚੇ ਮੇਰੇ ਨਾਲ ਨਸਲੀ ਵਿਤਕਰਾ ਕਰ ਰਹੇ ਹਨ।”

ਇਸ ਤੋਂ ਬਾਅਦ ਪਿਛਲੀ ਸੀਟ ‘ਤੇ ਬੈਠੀ ਇਕ ਕੁੜੀ ‘ਅਤਿਵਾਦੀ, ਅਤਿਵਾਦੀ’ ਕਹਿ ਕੇ ਚੀਕਦੀ ਹੈ ਅਤੇ ਸਿੱਖ ਮੁੰਡੇ ਵਲ ਅਪਣੀ ਉਂਗਲ ਕਰਦੀ ਹੈ, ਜੋ ਕਿ ਸ਼ਾਂਤ ਨਜ਼ਰ ਆਉਂਦਾ ਹੈ ਅਤੇ ਜਦੋਂ ਬੱਚੇ ਉਸ ਨੂੰ ਗਾਲਾਂ ਕਢਦੇ ਹਨ ਤਾਂ ਉਹ ਉੱਚੀ ਸਾਰੀ ਕਹਿੰਦਾ ਹੈ, ”ਮੈਨੂੰ ਤੁਹਾਡੀ ਕੋਈ ਪ੍ਰਵਾਹ ਨਹੀਂ।” ਵੈੱਬਸਾਈਟ ਨੇ ਕਿਹਾ ਕਿ ਇਹ ਵੀਡੀਉ ‘ਨਾਗਰਾ ਨਾਗਰਾ’ ਨਾਮਕ ਇਕ ਯੂਜ਼ਰ ਵਲੋਂ ਅਪਲੋਡ ਕੀਤਾ ਗਿਆ ਅਤੇ ਸਿੱਖ ਬੱਚੇ ਦਾ ਨਾਮ ਹਰਸੁਖ ਸਿੰਘ ਹੈ। ਸ਼ੁਰੂ ‘ਚ ਇਸ ਨੂੰ ਹਰਸੁਖ ਸਿੰਘ ਨੇ ਹੀ


ਅਪਲੋਡ ਕੀਤਾ ਸੀ ਜਿਸ ਨੂੰ ਹੁਣ ਤਕ 1.30 ਲੱਖ ਲੋਕਾਂ ਨੇ ਵੇਖਿਆ ਹੈ। ਵੀਡੀਉ ਅਪਲੋਡ ਕਰ ਕੇ ਉਸ ਨੇ ਵੇਰਵੇ ‘ਚ ਲਿਖਿਆ ਹੈ, ”ਮੇਰੇ ਨਾਲ ਨਸਲੀ ਵਿਤਕਰਾ ਹੋ ਰਿਹਾ ਹੈ ਅਤੇ ਮੈਨੂੰ ਅਫ਼ਗਾਨੀ ਅਤਿਵਾਦੀ ਦਸਿਆ ਜਾ ਰਿਹਾ ਹੈ। ਕ੍ਰਿਪਾ ਕਰ ਕੇ ਮੇਰੇ ਵਰਗੇ ਲੋਕਾਂ ਨਾਲ ਇਸ ਤਰ੍ਹਾਂ ਦੀ ਵਤੀਰਾ ਨਾ ਕਰੋ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਮੈਂ ਮੁਸਲਿਮ ਨਹੀਂ, ਸਿੱਖ ਹਾਂ।”

ਹਰਸੁਖ ਸਿੰਘ ਜੋਰਜੀਆ ਦੇ ਦੁਲੁਥ ਵਿਖੇ ਸਥਿਤ ਇਕ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਹੈ। ਇਕ ਆਨਲਾਈਨ ਯੂਜ਼ਰ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਲਿਖਿਆ ਹੈ ਕਿ ਸਿੱਖ ਬੱਚਾ ਅਪਣੇ ‘ਤੇ ਹੋ ਰਹੇ ਨਸਲੀ ਵਿਤਕਰੇ ਵਿਰੁਧ ਬਹਾਦੁਰੀ ਨਾਲ ਕਹਿੰਦਾ ਹੈ ਕਿ ਲੋਕਾਂ ਦੀਆਂ ਗੱਲਾਂ ਦੀ ਉਸ ਨੂੰ ਪਰਵਾਹ ਨਹੀਂ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਨਸਲੀ ਵਿਤਕਰੇ ਦੇ ਮਾਮਲੇ ਵਧਦੇ ਜਾ ਰਹੇ ਹਨ। ਕੁੱਝ ਹਫ਼ਤੇ ਪਹਿਲਾਂ ਇਕ ਹਿੰਦੂ ਮੰਦਰ ‘ਤੇ ਵੀ ਨਸਲੀ ਟਿਪਣੀਆਂ ਲਿਖੀਆਂ ਗਈਆਂ ਸਨ। ਐਫ਼.ਬੀ.ਆਈ. ਅਨੁਸਾਰ 9/11 ਤੋਂ ਪਹਿਲਾਂ ਨਸਲੀ ਘਟਨਾਵਾਂ ਦੇ ਮੁਕਾਬਲੇ ਇਸ ਵੇਲੇ ਅਜਿਹੀਆਂ ਘਟਨਾ ਪੰਜ ਗੁਣਾ ਜ਼ਿਆਦਾ ਹੋ ਗਈਆਂ ਹਨ। ਪਿਛਲੇ ਸਾਲ 29 ਸਾਲਾਂ ਦੇ ਸਿੱਖ ਸੰਦੀਪ ਸਿੰਘ ਨੂੰ ਵੀ ਇਕ ਗੋਰੇ ਨੇ ਅਪਣੇ ਟਰੱਕ ਨਾਲ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ ਸੀ।






from Punjab News - Latest news in Punjabi http://ift.tt/1ASevsX

via IFTTT
thumbnail
About The Author

Web Blog Maintain By RkWebs. for more contact us on rk.rkwebs@gmail.com

0 comments