ਸ਼ਤਰੂਘਨ ਨੇ ਅਰੁਣਾਚਲ ਵਿਚ ਰਾਸ਼ਟਰਪਤੀ ਸਾਸ਼ਨ ‘ਤੇ ਕੀਤੇ ਸਵਾਲ

full5553ਨਵੀਂ ਦਿੱਲੀ, 30 ਜਨਵਰੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਸੰਤੁਸ਼ਟ ਸਾਂਸਦ ਸਤਰੂਘਨ ਸਿਨਹਾ ਨੇ ਅਰੁਣਾਚਲ ਪ੍ਰਦੇਸ਼ ਵਿਚ ਰਾਸ਼ਟਰਪਤੀ ਸਾਸ਼ਨ ਲਾਏ ਜਾਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਲੈਂਦੀ ਤਾਂ ਕੀ ਪਹਾੜ ਟੁੱਟ ਪੈਣਾ ਸੀ।
ਪਟਨਾ ਸਾਹਿਬ ਤੋਂ 70 ਸਾਲਾ ਸਾਂਸਦ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਸਲਾਹਕਾਰਾਂ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਅਦਾਲਤ ਨੇ ਰਾਸ਼ਟਰਪਤੀ ਸਾਸ਼ਨ ਲਗਾਉਣ ਦੇ ਉਲਟ ਫ਼ੈਸਲਾ ਦਿਤਾ ਤਾਂ ਉਹ ਕੀ ਜਵਾਬ ਦੇਣਗੇ।
ਵੱਖ-ਵੱਖ ਮੁੱਦਿਆਂ ‘ਤੇ ਪਾਰਟੀ ਤੋਂ ਅਲੱਗ ਰਾਇ ਰੱਖਣ ਵਾਲੇ ਸਿਨਹਾ ਨੇ ਇਸ ਮਾਮਲੇ ‘ਤੇ ਸਿਲਸਿਲੇਵਾਰ ਟਵੀਟ ਕਰਨ ਤੋਂ ਬਾਅਦ ਕਿਹਾ ਕਿ ਜਦ ਮਾਮਲਾ ਸੁਪਰੀਮ ਕੋਰਟ ਵਿਚ ਹੈ ਤਾਂ ਸਾਨੂੰ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਹੈ। ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਕਰਨ ‘ਤੇ ਇਸ ਸ਼ਰਮਿੰਦਗੀ ਤੋਂ ਬਚਿਆ ਜਾ ਸਕਦਾ ਸੀ।
ਖ਼ਬਰ ਏਜੰਸੀ ਨਾਲ ਫ਼ੋਨ ‘ਤੇ ਗਲਬਾਤ ਕਰਦਿਆਂ ਸ਼ਰਤੂਘਨ ਨੇ ਕਿਹਾ ਕਿ ਨਰੇਂਦਰ ਮੋਦੀ ਇਕ ਚੰਗੇ ਪ੍ਰਧਾਨ ਮੰਤਰੀ ਹਨ, ਅਜਿਹੇ ਫ਼ੈਸਲੇ ਉਨ੍ਹਾਂ ਦੇ ਸਲਾਹਕਾਰਾਂ ਦੇ ਗ਼ਲਤ ਮਸ਼ਵਰਿਆਂ ਦਾ ਨਤੀਜਾ ਹਨ, ਇਨ੍ਹਾਂ ਦਾ ਸਿੱਟਾ ਵੀ ਪਾਰਟੀ ਅਤੇ ਸਰਕਾਰ ਲਈ ਲਾਭਦਾਇਕ ਨਹੀਂ ਹੁੰਦਾ। ਇਹ ਪੁੱਛੇ ਜਾਣ ‘ਤੇ ਕਿ ਉਹ ਅਪਣੀ ਪਾਰਟੀ ਤੋਂ ਉਲਟ ਸੋਚਦੇ ਹਨ ਤੇ ਉਨ੍ਹਾਂ ਦੇ ਵਿਚਾਰਾਂ ‘ਚੋਂ ਅਸੰਤੁਸ਼ਟੀ ਦੀ ਭਾਵਨਾ ਝਲਕਦੀ ਹੈ ਤਾਂ ਉਨ੍ਹਾਂ ਜਵਾਬ ਦਿਤਾ ਕਿ ਕਈ ਵਾਰ ਅਪਣੇ ਵਿਚਾਰ ਅਪਣਿਆਂ ਨਾਲ ਨਹੀਂ ਮੇਲ ਖਾਂਦੇ,ਪਰ ਮੇਰੀ ਮਨਸ਼ਾ ਦੇਸ਼ ਅਤੇ ਪਾਰਟੀ ਦੇ ਹਿਤੁ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਦਾ ਫ਼ੈਸਲਾ ਉਲਟ ਆਉਂਦਾ ਹੈ ਤਾਂ ਪ੍ਰਧਾਨ ਮੰਤਰੀ ਪ੍ਰਤੀ ਜਵਾਬਦੇਹ ਕੌਣ ਹੋਵੇਗਾ।
ਜ਼ਿਕਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਸਾਸ਼ਨ ਅਤੇ ਕਾਨੂੰਨੀ ਵਿਵਸਥਾ ਕਾਬੂ ‘ਚ ਨਾ ਹੋਣ ਕਾਰਨ ਸੂਬੇ ਦੇ ਰਾਜਪਾਲ ਅਤੇ ਉਨ੍ਹਾਂ ਦੇ ਪਰਵਾਰ ਨੂੰ ਅਪਣੀ ਜਾਨ ਦਾ ਖੌਅ ਸੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਅਰੁਣਾਚਲ ਪ੍ਰਦੇਸ਼ ਵਿਚ ਕੇਂਦਰੀ ਸਾਸ਼ਨ ਲਾਉਣ ‘ਤੇ ਕੇਂਦੀ ਮੰਤਰੀਮੰਡਲ ਦੇ ਫ਼ੈਸਲੇ ਨੂੰ ਅਪਣੀ ਮਨਜ਼ੂਰੀ ਦੇ ਦਿਤੀ ਸੀ।



from Punjab News – Latest news in Punjabi http://ift.tt/1Q2ub0r
thumbnail
About The Author

Web Blog Maintain By RkWebs. for more contact us on rk.rkwebs@gmail.com

0 comments