ਮੇਰੇ ਉਪਰ ਚੋਣ ਮੈਦਾਨ ਤੋਂ ਹਟ ਜਾਣ ਲਈ ਦਬਾਅ ਪਾਇਆ ਜਾ ਰਿਹੈ : ਡਾ. ਸੁਮੇਲ ਸਿੰਘ ਸਿੱਧੂ

Sumail-Singh-Sidhu-Jalਜਲੰਧਰ, 30 ਜਨਵਰੀ : ਸ਼੍ਰੋਮਣੀ ਅਕਾਲੀ ਦਲ ਵਲੋਂ ਮੇਰੇ ਅਤੇ ਮੇਰੇ ਰਿਸ਼ਤੇਦਾਰਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਮੈਂ ਖਡੂਰ ਸਾਹਿਬ ਹੋ ਰਹੀ ਜ਼ਿਮਨੀ ਚੋਣ ਵਿਚੋਂ ਅਪਣਾ ਨਾਮ ਵਾਪਸ ਲੈ ਲਵਾਂ। ਇਸੇ ਸਬੰਧ ਵਿਚ ਮੈਂ ਚੋਣ ਅਬਜ਼ਰਵਰ ਸ੍ਰੀ  ਪ੍ਰਮੋਦ ਕੁਮਾਰ ਗੁਪਤਾ ਨੂੰ ਵੀ ਈਮੇਲ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਕੀਤੀ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਡਾ. ਸੁਮੇਲ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਸਿੱਧੂ ਨੇ ਕਿਹਾ ਕਿ 29 ਜਨਵਰੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ ਦਾ ਫ਼ੋਨ ਆਇਆ ਤਾਂ ਉਨ੍ਹਾਂ ਕਿਹਾ ਕਿ ਡਾ. ਸਿੱਧੂ ਜੀ ਕਿਉਂ ਤੁਸੀ ਲੋਕਾਂ ਦੇ ਪੈਸੇ ਨੂੰ ਉਜਾੜ ਰਹੇ ਹੋ? ਇਸ ਦੇ ਹੋਰ ਵੀ ਕਈ ਹੱਲ ਨਿਕਲ ਸਕਦੇ ਹਨ। ਡਾ. ਸਿੱਧੂ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਦਾ ਮੈਨੂੰ ਇਹ ਕਹਿਣ ਦਾ ਭਾਵ ਸੀ ਕਿ ਮੈਂ ਚੋਣ ਮੈਦਾਨ ਵਿਚੋਂ ਹਟ ਜਾਵਾਂ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਬਰਾੜ ਨੇ ਮੇਰੇ ਨਾਲ ਫ਼ੋਨ ‘ਤੇ ਡੇਢ ਮਿੰਟ ਤਕ ਗੱਲਬਾਤ ਕੀਤੀ। ਸੱਤਾਧਾਰੀ ਪਾਰਟੀ ਵਲੋਂ ਮੇਰੇ ਰਿਸ਼ਤੇਦਾਰਾਂ ਅਤੇ ਹਮਾਇਤੀ  ਵਰਕਰਾਂ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਮੈਂ ਅਕਾਲੀਆਂ ਦੀ ਸ਼ਿਕਾਇਤ ਚੋਣ ਅਬਜ਼ਰਵਰ ਨੂੰ ਈਮੇਲ ਜ਼ਰੀਏ ਕਰ ਦਿਤੀ ਹੈ।” ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ, ”ਅਕਾਲੀ ਖ਼ਬਰਦਾਰ ਹੋ ਜਾਣ, ਮੈਂ ਚੋਣ ਮੈਦਾਨ ਵਿਚੋਂ ਨਹੀ ਹਟਾਂਗਾ।
ਲੋਕਾਂ ਦੀ ਬਾਂਹ ਮਰੋੜੂ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹੋ ਗਏ ਹਨ। ਇਸ ਜ਼ਿਮਨੀ ਚੋਣ ਰਾਹੀਂ ਅਕਾਲੀਆਂ ਨੂੰ ਅਪਣੀ ਸਹੀ ਸਥਿਤੀ ਬਾਰੇ ਪਤਾ ਲੱਗ ਜਾਵੇਗਾ। ਅਕਾਲੀਆਂ ਨੇ ਖਡੂਰ ਸਾਹਿਬ ਦੇ ਸੁੰਦਰੀਕਰਨ ਲਈ 16 ਕਰੋੜ ਰੁਪਏ ਲਗਾਏ ਹਨ ਜਦਕਿ ਸ੍ਰੀ ਗੋਬਿੰਦਵਾਲ ਸਾਹਿਬ ਦੇ ਆਰ.ਓ ਸਿਸਟਮ ਬੰਦ ਪਏ ਹਨ। ਮੈ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਇਲਾਕੇ ਵਿਚ ਡਟਿਆ ਹੋਇਆ ਹਾਂ ਤੇ ਮੈਨੂੰ ਕਾਫ਼ੀ ਦੂਰੋਂ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ।”



from Punjab News – Latest news in Punjabi http://ift.tt/1Q2ub0v
thumbnail
About The Author

Web Blog Maintain By RkWebs. for more contact us on rk.rkwebs@gmail.com

0 comments