ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮਹਾਨ ਵਿਰਾਸਤ ਨੂੰ ਖ਼ਤਮ ਨਾ ਕੀਤਾ ਜਾਵੇ : ਕੈਪਟਨ

amrinder ਅੰਮ੍ਰਿਤਸਰ, 30 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਇਕ ਯੂਨੀਵਰਸਟੀ ਸਥਾਪਤ ਕਰਨ ਦੇ ਉਦੇਸ਼ ਉਪਰ ਉਂਗਲ ਚੁੱਕੀ ਹੈ। ਕੈਪਟਨ ਨੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਇਤਿਹਾਸਕ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮਹਾਨ ਵਿਰਾਸਤ ਖ਼ਤਮ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਵਿਅਕਤੀਗਤ ਤੌਰ ‘ਤੇ ਕਾਲਜ ਦੀ ਗਵਰਨਿੰਗ ਕੌਂਸਲ ਨੂੰ ਕੰਟਰੋਲ ਕਰਨ ਵਾਲੇ ਕੁੱਝ ਲੋਕਾਂ ਦੀ ਲਾਲਚ ਨੂੰ ਪੂਰਾ ਕਰਨ ਲਈ ਖ਼ਾਲਸਾ ਕਾਲਜ ਦੀ ਪੰਜਾਬ ਦੀ ਸਭਿਆਚਾਰਕ ਵਿਰਾਸਤ ਤੇ ਵਖਰੀ ਪਛਾਣ ਨੂੰ ਖ਼ਤਮ ਨਹੀਂ ਕਰਨ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਗਵਰਨਿੰਗ ਕੌਂਸਲ ਅਪਣੇ ਫ਼ੈਸਲੇ ‘ਤੇ ਅੱਗੇ ਵੱਧੀ ਤਾਂ ਉਹ ਅਜਿਹੇ ਕਦਮ ਵਿਰੁਧ ਵਿਅਕਤੀਗਤ ਤੌਰ ‘ਤੇ ਖ਼ਾਲਸਾ ਕਾਲਜ ਦੇ ਬਾਹਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵਲੋਂ ਵੀ ਇਕ ਪ੍ਰਾਈਵੇਟ ਯੂਨੀਵਰਸਟੀ ਸਥਾਪਤ ਕਰਨ ਦੇ ਵਿਰੁਧ ਨਹੀਂ ਹਨ ਪਰ ਇਸ ਨੂੰ ਖ਼ਾਲਸਾ ਕਾਲਜ ਦੀ ਕੀਮਤ ‘ਤੇ ਨਹੀਂ ਹੋਣ ਦਿਤਾ ਜਾਵੇਗਾ। ਉਨ੍ਹਾਂ ਗਵਰਨਿੰਗ ਕੌਂਸਲ ਨੂੰ ਇਸ ਗੱਲ ਨੂੰ ਵੀ ਯਾਦ ਰੱਖਣ ਲਈ ਕਿਹਾ ਕਿ ਇਹ ਉਨ੍ਹਾਂ ਦੀ ਨਿਜੀ ਜਾਇਦਾਦ ਨਹੀਂ ਬਲਕਿ ਇਕ ਟਰੱਸਟ ਹੈ। ਉਨ੍ਹਾਂ ਕਿਹਾ ਕਿ ਉਹ ਵਿਅਕਤੀਗਤ ਤੌਰ ‘ਤੇ ਧਿਆਨ ਦੇਣਗੇ ਕਿ ਵਿਰਾਸਤ ਦੀ ਪਛਾਣ ਰੱਖਣ ਵਾਲਾ ਖ਼ਾਲਸਾ ਕਾਲਜ ਅਪਣਾ ਮਹੱਤਵ ਬਣਾਏ ਰੱਖੇ ਤੇ ਕੁੱਝ ਲੋਕਾਂ ਦੀ ਲਾਲਚ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਕਿਹਾ, ”’ਮੇਰੀ ਚਿੰਤਾ ਦਾ ਕਾਰਨ ਸਿਰਫ਼ ਅੰਮ੍ਰਿਤਸਰ ਤੋਂ ਐਮ.ਪੀ ਹੋਣਾ ਹੀ ਨਹੀਂ ਹੈ ਬਲਕਿ ਮੈਂ ਇਸ ਲਈ ਚਿੰਤਿਤ ਹਾਂ ਕਿਉਂਕਿ ਮੈਂ ਪੰਜਾਬੀ ਹਾਂ ਅਤੇ ਇਸ ਦਾ ਸਾਡੇ ਸਭਿਆਚਾਰ ‘ਚ ਇਕ ਪਵਿੱਤਰ ਸਥਾਨ ਹੈ।”
ਕੈਪਟਨ ਨੇ ਅੰਮ੍ਰਿਤਸਰ ‘ਚ ਯੂਨੀਵਰਸਟੀ ਸਥਾਪਤ ਕਰਨ ਪਿੱਛੇ ਲੁਕੇ ਕਾਰਨ ‘ਤੇ ਸਵਾਲ ਕੀਤੇ ਹਨ ਜਦਕਿ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਟੀ ਪਹਿਲਾਂ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਲਾਕੇ ਦੀ ਮੰਗ ਮੁਤਾਬਕ ਵਿਦਿਅਕ ਖੋਜ ਤੇ ਉੱਚ ਪਧਰੀ ਪੜ੍ਹਾਈ ਮੁਹਈਆ ਕਰਵਾ ਰਹੀ ਹੈ। ਜੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੀ ਸੋਚ ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਦੀ ਹੈ ਤਾਂ ਉਨ੍ਹਾਂ ਨੂੰ ਮਾਨਸਾ, ਸੰਗਰੂਰ, ਬਰਨਾਲਾ ਪਾਸ ਤੇ ਦਖਣੀ ਪੰਜਾਬ ‘ਚ ਯੂਨੀਵਰਸਟੀ ਸਥਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ ਜਿਥੇ ਕੋਈ ਯੂਨੀਵਰਸਟੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਾਦਲ ਸਰਕਾਰ ਨੇ ਖ਼ਾਲਸਾ ਕਾਲਜ ਵਿਖੇ ਯੂਨੀਵਰਸਟੀ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੁਨੀਆਂ ਭਰ ਦੇ ਸਿੱਖਾਂ, ਪੰਜਾਬੀਆਂ ਅਤੇ ਵੱਖ-ਵੱਖ ਸਿਆਸੀ, ਸਮਾਜਕ ਤੇ ਧਾਰਮਕ ਸੰਗਠਨਾਂ ਦੇ ਵਿਰੋਧ ਕਾਰਨ ਮਾਮਲਾ ਠੰਢੇ ਬਸਤੇ ਵਿਚ ਪਾ ਦਿਤਾ ਸੀ। ਹੁਣ ਫਿਰ ਅਚਾਨਕ ਇਹ ਮਾਮਲਾ ਉਭਰਨ ਨਾਲ ਸੰਘਰਸ਼ ਤਿੱਖਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।



from Punjab News – Latest news in Punjabi http://ift.tt/1SsNJj2
thumbnail
About The Author

Web Blog Maintain By RkWebs. for more contact us on rk.rkwebs@gmail.com

0 comments