ਪਾਕਿ ‘ਚ ਕਾਰ-ਟੈਂਕਰ ਟੱਕਰ, ਛੇ ਬੱਚਿਆਂ ਸਣੇ 13 ਮਰੇ

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਨਨਕਾਣਾ ਸਾਹਿਬ ਕੋਲ ਬੁੱਧਵਾਰ ਨੂੰ ਇਕ ਗੈਸ ਟੈਂਕਰ ਤੇ ਕਾਰ ਵਿਚਕਾਰ ਟੱਕਰ ਨਾਲ ਹੋਏ ਭਿਆਨਕ ਧਮਾਕੇ ‘ਚ ਛੇ ਬੱਚਿਆਂ ਸਣੇ 13 ਲੋਕਾਂ ਦੀ ਮੌਤ ਹੋ ਗਈ।ਸ਼ੇਖਪੁਰਾ ਦੇ ਮਾਨਾਵਾਲਾ ਖੇਤਰ ‘ਚ ਇਹ ਹਾਦਸਾ ਉਦੋਂ ਹੋਇਆ ਜਦੋਂ ਇਕ ਦਰੋਗਾ ਤੇ ਕਾਂਸਟੇਬਲ ਦੀ ਕਾਰ ਇਕ ਟੈਂਕਰ ਨਾਲ ਟਕਰਾਉਣ ਮਗਰੋਂ ਅੱਗ ਦੀਆਂ ਲਪਟਾਂ ‘ਚ ਿਘਰ ਗਈ। ਇਸ ਦੌਰਾਨ ਦਸ ਸਕੂਲੀ ਬੱਚਿਆਂ ਨੂੰ ਲੈ ਕੇ ਉਥੋਂ ਇਕ ਰਿਕਸ਼ਾ ਗੁਜਰ ਰਿਹਾ ਸੀ। ਉਹ ਵੀ ਅੱਗ ਦੀ ਲਪੇਟ ‘ਚ ਆ ਗਿਆ ਜਿਸ ਨਾਲ ਛੇ ਬੱਚਿਆਂ ਦੀ ਮੌਤ ਹੋ ਗਈ। ਅੱਗ ਕਾਰਨ ਆਲੇ ਦੁਆਲੇ ਦੀਆਂ ਕਈ ਦੁਕਾਨਾਂ ਵੀ ਲਪੇਟ ‘ਚ ਆ ਗਈਆਂ। ਪੈਦਲ ਜਾ ਰਹੇ ਲੋਕਾਂ ‘ਤੇ ਵੀ ਤੇਲ ਦੇ ਿਛੱਟੇ ਪਏ। ਬਚਾਅ ਅਧਿਕਾਰੀ ਜਾਮ ਸੱਜਾਦ ਮੁਤਾਬਕ ਘਟਨਾ ਵਿਚ 20 ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ‘ਚੋਂ 12 ਦੀ ਹਾਲਤ ਨਾਜ਼ੁਕ ਹੈ। ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ ਨੇ ਘਟਨਾ ਦੀ ਜਾਂਚ ਦੇ ਹੁਕਮ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।



from Punjab News – Latest news in Punjabi http://ift.tt/1Xke3wJ
thumbnail
About The Author

Web Blog Maintain By RkWebs. for more contact us on rk.rkwebs@gmail.com

0 comments