ਅਬੋਹਰ : ਅਬੋਹਰ ਹੱਤਿਆ ਕਾਂਡ ਦੇ ਪੀੜਤਾਂ ਨੇ ਬੁੱਧਵਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਸਟਿਸ ਐਮਐਮਐਸ ਬੇਦੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੀਬੀਆਈ ਸਮੇਤ ਪੰਜਾਬ ਦੇ ਗ੍ਰਹਿ ਤੇ ਨਿਆਂ ਵਿਭਾਗ ਨੇ ਸਕੱਤਰ, ਫਾਜ਼ਿਲਕਾ ਦੇ ਐਸਐਸਪੀ, ਬਹਾਵ ਵਾਲਾ ਪੁਲਸ ਥਾਣਾ ਦੇ ਐਸਐਚਓ ਨੂੰ 24 ਫਰਵਰੀ ਲਈ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ। ਹਾਈ ਕੋਰਟ ਨੇ ਇਹ ਨੋਟਿਸ ਮਿ੍ਰਤਕ ਭੀਮ ਟਾਂਕ ਦੇ ਮਾਤਾ-ਪਿਤਾ ਅਤੇ ਇਸ ਘਟਨਾ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਗੁਰਜੰਟ ਸਿੰਘ ਦੇ ਭਰਾ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜਾਰੀ ਕੀਤਾ ਹੈ।
ਦਾਇਰ ਪਟੀਸ਼ਨ ‘ਚ ਪੁਲਸ ਜਾਂਚ ‘ਤੇ ਕਈ ਸਵਾਲ ਉਠਾਉਂਦੇ ਹੋਏ ਕਿਹਾ ਗਿਆ ਹੈ ਕਿ ਪੁਲਸ ਪਹਿਲੇ ਹੀ ਦਿਨ ਤੋਂ ਇਸ ਮਾਮਲੇ ‘ਚ ਨਿਰਪੱਖ ਤਰੀਕੇ ਨਾਲ ਜਾਂਚ ਨਹੀਂ ਕਰ ਰਹੀ ਹੈ। ਇਸ ਘਟਨਾ ਦੇ ਮੁੱਖ ਦੋਸ਼ੀ ਸ਼ਿਵਲਾਲ ਡੋਡਾ ਅਤੇ ਉਸ ਦੇ ਭਤੀਜੇ ਦੇ ਪ੍ਰਭਾਵ ਹੇਠ ਪੁਲਸ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਟੀਸ਼ਨ ‘ਚ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਬੇਹੱਦ ਹੀ ਪ੍ਰਭਾਵਸ਼ਾਲੀ ਹੈ। ਲਿਹਾਜਾ ਇਸ ਮਾਮਲੇ ‘ਚ ਪੁਲਸ ਦੋਸ਼ੀਆਂ ਦੇ ਪ੍ਰਭਾਵ ਕਾਰਨ ਕੁਝ ਠੋਸ ਕਾਰਵਾਈ ਨਹੀਂ ਕਰ ਰਹੀ ਹੈ। ਇਸ ਦਾ ਖੁਲਾਸਾ ਇਸ ਗੱਲ ਤੋਂ ਹੀ ਹੋ ਜਾਂਦਾ ਹੈ ਕਿ ਪਹਿਲਾਂ ਤਾਂ ਪੁਲਸ ਨੇ ਸ਼ਿਵਲਾਲ ਡੋਡਾ ਅਤੇ ਅਮਿਤ ਡੋਡਾ ਦਾ ਨਾਮ ਐਫਆਈਆਰ ‘ਚ ਦਰਜ ਕੀਤਾ ਸੀ ਬਾਅਦ ‘ਚ ਲੋਕਾਂ ਦੇ ਦਬਾਅ ‘ਚ ਹੀ ਇਨ੍ਹਾਂ ਦੇ ਨਾਮ ਐਫਆਈਆਰ ‘ਚ ਦਰਜ ਕੀਤਾ ਇੰਨਾ ਹੀ ਨਹੀਂ ਪੁਲਸ ਨੇ ਤਾਂ ਮਿ੍ਰਤਕ ਭੀਮ ਟਾਂਕ ਖ਼ਿਲਾਫ਼ ਉਸੇ ਦਿਨ ਬਲਾਤਕਾਰ ਦੇ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰ ਦਿੱਤੀ ਸੀ, ਜਿਸ ਸਮੇਂ ਭੀਮ ਟਾਂਕ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਪੁਲਸ ਨੇ ਹੱਤਿਆ ਕਾਂਡ ਦੇ 5-6 ਦਿਨ ਬਾਅਦ ਜਾ ਕੇ ਫਾਰਮ ਹਾਊਸ ਸੀਲ ਕੀਤਾ ਜਿਥੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਦੋਂ ਤਕ ਸਾਰੇ ਸਬੂਤ ਨਸ਼ਟ ਕਰ ਦਿੱਤੇ ਗਏ ਸਨ।
ਪਟੀਸ਼ਨ ‘ਚ ਦੱਸਿਆ ਗਿਆ ਸ਼ਿਵਲਾਲ ਡੋਡਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਪੁਲਸ ਨੇ ਹੁਣ ਸ਼ਿਵਲਾਲ ਡੋਡਾ, ਅਮਿਤ ਡੋਡਾ ਅਤੇ ਹਰਪ੍ਰੀਤ ਸਿੰਘ ਹੇਰੀ ਦਾ ਲਾਈ ਡਿਟੈਕਸ਼ਨ ਟੈਸਟ ਲਈ ਟਰਾਇਲ ਕੋਰਟ ‘ਚ ਅਰਜੀ ਦਿੱਤੀ ਹੈ ਜਦਕਿ ਇਸ ਘਟਨਾ ਦੇ ਹੋਰ ਸਾਰੇ 20 ਦੋਸ਼ੀਆਂ ਦਾ ਇਹ ਟੈਸਟ ਪੁਲਸ ਨਹੀਂ ਕਰਵਾ ਰਹੀ ਹੈ। ਪਟੀਸ਼ਨਕਰਤਾਵਾਂ ਨੇ ਡੋਡਾ ਸਮੇਤ ਸਾਰੇ 20 ਦੋਸ਼ੀਆਂ ਦਾ ਨਾਰਕੋ ਟੈਸਟ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ ਇਹ ਵੀ ਦੱਸਿਆ ਗਿਆ ਹੈ ਕਿ ਪੁਲਸ ਨੇ ਡੋਡਾ ਨੂੰ ਜੇਲ੍ਹ ‘ਚ ਹੀ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ ਜਦਕਿ ਹੋਰ ਦੋਸ਼ੀਆਂ ਨੂੰ ਵੱਖਰੇ ਤੌਰ ‘ਤੇ ਰੱਖਿਆ ਗਿਆ ਹੈ। ਪਟੀਸ਼ਨ ‘ਚ ਪੁਲਸ ਦੀ ਪੂਰੀ ਭੂਮਿਕਾ ‘ਤੇ ਹੀ ਸਵਾਲ ਚੁੱਕਦੇ ਹੋਏ ਇਸ ਮਾਮਲੇ ਦੀ ਸੀਬੀਆਈ ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਪਟੀਸ਼ਨ ‘ਤੇ ਸਾਰੇ ਮੁਦਈ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ।
from Punjab News – Latest news in Punjabi http://ift.tt/1T9lHJI
0 comments