ਨਵੀਂ ਦਿੱਲੀ : ਦਿੱਲੀ ‘ਚ ਸਿਆਸੀ ਮਾਹੌਲ ਨੂੰ ਨਵੇਂ ਸਿਰਿਓਂ ਗਰਮਾਉਂਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਨੂੰ ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਦੀ ਕਮਾਨ ਮਿਲ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਤੁਰੰਤ ਜੇਲ੍ਹ ਭਿਜਵਾ ਦੇਣ। ਇਸੇ ਤਰ੍ਹਾਂ ਉਨ੍ਹਾਂ ਪਹਿਲੀ ਵਾਰ ਇਹ ਸਾਫ਼ ਕਰ ਦਿੱਤਾ ਹੈ ਕਿ ਫਿਲਹਾਲ ਦਿੱਲੀ ‘ਚ ਓਡ-ਈਵਨ ਫਾਰਮੂਲੇ ‘ਚ ਦੋ ਪਹੀਆ ਗੱਡੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ‘ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਪੰਜਾਬ ‘ਚ ਆਪਣੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਨੂੰ ਵੀ ਪੂਰੀ ਤਰ੍ਹਾਂ ਨਹੀਂ ਨਕਾਰਿਆ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦਾ ਵਿਰੋਧ ਕੀਤੇ ਜਾਣ ਬਾਰੇ ਪੁੱਛੇ ਜਾਣ ‘ਤੇ ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਹਰਿਆਣਾ ਦਾ ਆਦਮੀ ਇੱਥੇ ਆ ਰਿਹਾ ਹੈ। ਮੈਂ ਕਹਿੰਦਾ ਹਾਂ ਕਿ ਮੈਂ ਪਾਕਿਸਤਾਨ ਤੋਂ ਨਹੀਂ ਆਇਆ। ਭਾਰਤ ਦਾ ਹੀ ਹਾਂ। ਭਾਰਤ ‘ਚ ਅਜਿਹੀ ਕੋਈ ਰੋਕ ਨਹੀਂ। ਹਾਲਾਂ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਬਾਰੇ ਵੱਖਰੇ ਤੌਰ ‘ਤੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਅਫ਼ਵਾਹ ਵੀ ਦੱਸ ਦਿੱਤਾ ਹੈ।
ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ‘ਤੇ ਇਕ ਸਾਲ ਪੂਰਾ ਕਰ ਰਹੇ ਕੇਜਰੀਵਾਲ ਨੇ ਪੰਜਾਬ ‘ਚ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ‘ਤੇ ਇਕ ਦੂਜੇ ਨੂੰ ਜੇਲ੍ਹ ਜਾਣ ਤੋਂ ਬਚਾਉਣ ਦਾ ਦੋਸ਼ ਲਾਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ੀਲਾ ਦੀਕਸ਼ਤ ਖ਼ਿਲਾਫ਼ ਸਾਰੇ ਸਬੂਤ ਹੋਣ ਦੇ ਦਾਅਵੇ ਦੇ ਬਾਵਜੂਦ ਉਹ ਉਨ੍ਹਾਂ ਨੂੰ ਸਜ਼ਾ ਕਿਉਂ ਨਾ ਦਿਵਾ ਸਕੇ ਤਾਂ ਉਨ੍ਹਾਂ ਕਿਹਾ ਕਿ ਇਕ ਵਾਰ ਉਨ੍ਹਾਂ ਦੀ ਸਰਕਾਰ ਨੂੰ ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਦਾ ਅਧਿਕਾਰ ਮਿਲ ਜਾਵੇ ਤਾਂ ਉਹ ਤੁਰੰਤ ਇਹ ਕੰਮ ਕਰ ਵਿਖਾਉਣਗੇ। ਫਿਲਹਾਲ ਏਸੀਬੀ ‘ਤੇ ਅਧਿਕਾਰ ਦਾ ਮਾਮਲਾ ਅਦਾਲਤ ਵਿਚ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਏਸੀਬੀ ਮਿਲਣ ਪਿੱਛੋਂ ਦਿੱਲੀ ‘ਚ ਭਿ੫ਸ਼ਟਾਚਾਰ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦੇਣਗੇ। ਮੁਫ਼ਤ ਵਾਈ ਫਾਈ ਮੁਫ਼ਤ ਦੇ ਵਾਅਦੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਅੰਦਰ ਉਹ ਇਸ ਦਾ ਐਲਾਨ ਕਰ ਦੇਣਗੇ। ਆਪਣੀ ਸਰਕਾਰ ਦੇ ਇਕ ਸਾਲ ਦੇ ਕੰਮਕਾਰ ਨੂੰ ਦਸ ਵਿਚੋਂ ਦਸ ਨੰਬਰ ਦਿੰਦਿਆਂ ਹੀ ਕੇਜਰੀਵਾਲ ਨੇ ਦਿੱਲੀ ਸਰਕਾਰ ਜ਼ਰੀਏ ਨਵੇਂ ਕਿਸਮ ਰਾਜਨੀਤਕ-ਅਰਥਸ਼ਾਸਤਰ ਨੂੰ ਸਹੀ ਸਾਬਤ ਕਰਨ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਦਾ ਬਿੱਲ ਮਾਫ਼ ਕਰਨ ਤੇ ਬਿਜਲੀ ਦਾ ਬਿੱਲ ਅੱਧਾ ਕਰਨ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਦਾ ਮਾਲੀਆ ਵਧਿਆ । 14 ਫਰਵਰੀ ਨੂੰ ਸਰਕਾਰ ਦੀ ਪਹਿਲੀ ਵਰੇ੍ਹਗੰਢ ‘ਤੇ ਉਹ ਆਪਣੇ ਸਾਰੇ ਮੰਤਰੀਆਂ ਨਾਲ ਜਨਤਾ ਨਾਲ ਫੋਨ ‘ਤੇ ਸੰਵਾਦ ਕਰਨਗੇ।
from Punjab News – Latest news in Punjabi http://ift.tt/1T9lJkP
0 comments