ਨਵਾਂ ਸ਼ਹਿਰ : ਮਨੀਲਾ ਦੇ ਸ਼ਹਿਰ ਆਂਟੀਪੋਲੋ ‘ਚ ਲੁਟੇਰਿਆਂ ਵਲੋਂ ਚਲਾਈਆਂ ਗੋਲੀਆਂ ਕਾਰਨ ਕਸਬਾ ਅੌੜ ਦੇ ਭੈਣ-ਭਰਾ ਸੰਤੋਸ਼ ਕੁਮਾਰੀ ਤੇ ਸੁਸ਼ੀਲ ਕੁਮਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਸਬਾ ਅੌੜ ਦੇ ਵਸਨੀਕ ਤਰਸੇਮ ਲਾਲ ਪੁੱਤਰ ਸੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸੰਤੋਸ਼ ਕੁਮਾਰੀ (62) ਸਾਲ 1975 ਵਿੱਚ ਮਨੀਲਾ ਗਈ ਸੀ। ਉਹ ਸ਼ਹਿਰ ਆਂਟੀਪੋਲੋ ‘ਚ ਫਾਇਨਾਂਸ ਦਾ ਕੰਮ ਕਰਦੀ ਸੀ। ਜਦਕਿ 1996 ਵਿੱਚ ਉਸਦਾ ਭਰਾ ਸੁਸ਼ੀਲ ਕੁਮਾਰ (38) ਵੀ ਆਪਣੀ ਭੈਣ ਸਤੋਸ਼ ਕੁਮਾਰੀ ਕੋਲ ਜਾਕੇ ਇਸ ਕੰਮ ਵਿੱਚ ਉਸਦੀ ਮਦਦ ਕਰਨ ਲਗ ਪਿਆ। ਸੁਸ਼ੀਲ ਕੁਮਾਰ 2013 ਵਿੱਚ ਵਿਆਹ ਕਰਕੇ ਆਪਣੀ ਪਤਨੀ ਨਾਲ ਦੁਬਾਰਾ ਮਨੀਲਾ ਚਲਾ ਗਿਆ ਸੀ। ਜਿਥੇ ਉਸਦੀ 13 ਸਾਲ ਦੀ ਇੱਕ ਕੁੜੀ ਹੈ। ਜਦਕਿ ਸੰਤੋਸ਼ ਕੁਮਾਰੀ ਦੇ ਦੋ ਮੁੰਡੇ ਤੇ ਇੱਕ ਕੁੜੀ ਹੈ।
ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਮਨੀਲਾ ਵਿੱਚੋਂ ਇਕ ਜਾਣਕਾਰ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ 9 ਵਜੇ ਸੰਤੋਸ਼ ਕੁਮਾਰੀ ਤੇ ਸੁਨੀਲ ਕੁਮਾਰ ਆਪਣੀ ਕਾਰ ‘ਚ ਕੁਲੈਕਸ਼ਨ ਕਰਨ ਮਗਰੋਂ ਵਾਪਸ ਆ ਰਹੇ ਸਨ ਤਾਂ ਲੁਟੇਰਿਆਂ ਵਲੋਂ ਚਲਾਈਆਂ ਗੋਲੀਆਂ ਕਾਰਨ ਦੋਵੇਂ ਭਰਾ-ਭੈਣ ਦੀ ਮੌਕੇ ਤੇ ਮੌਤ ਹੋ ਗਈ। ਤਰਸੇਮ ਲਾਲ ਨੇ ਦਸਿਆ ਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਅਤੇ ਘਰ ਦੇ ਮੈਂਬਰ ਮਨੀਲਾ ਵਿੱਚ ਹੋਣ ਕਰਕੇ ਉਨ੍ਹਾਂ ਦਾ ਅੰਤਮ ਸਸਕਾਰ ਉਥੇ ਹੀ ਕਰ ਦਿੱਤਾ ਜਾਵੇਗਾ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਅੌੜ ਵਿੱਚ ਸੋਗ ਦੀ ਲਹਿਰ ਦੋੜ ਗਈ ਹੈ। ਇਸ ਦੁਖ ਦੀ ਘੜੀ ਵਿੱਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਵਲੋਂ ਵੀ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਜਾ ਰਿਹਾ ਹੈ।
from Punjab News – Latest news in Punjabi http://ift.tt/1T9lJkN
0 comments