ਪਾਕਿ ਨੂੰ 58 ਅਰਬ ਦੀ ਅਮਰੀਕੀ ਮਦਦ

10_02_2016-barack-obamaਵਾਸ਼ਿੰਗਟਨ : ਅਮਰੀਕਾ ਆਪਣੇ ਜੇਲ੍ਹ ‘ਚ ਬੰਦ ਅੱਤਵਾਦੀ ਡੈਵਿਡ ਕੋਲਮੈਨ ਹੈਡਲੀ ਦੇ ਮੁੰਬਈ ਹਮਲੇ ਦੇ ਸਬੰਧ ‘ਚ ਕਬੂਲਨਾਮੇ ਨੂੰ ਅਣਸੁਣਿਆ ਕਰਦੇ ਹੋਏ ਪਾਕਿਸਤਾਨ ਨੂੰ ਫ਼ੌਜੀ ਮਦਦ ਦੇਣ ‘ਤੇ ਉਤਾਰੂ ਹੈ। ਇਸ ਵਾਰੀ ਉਸ ਨੇ ਬਜਟ ਤੋਂ ਹਟ ਕੇ ਐਮਰਜੈਂਸੀ ਫੰਡ ‘ਚੋਂ ਪਾਕਿਸਤਾਨ ਨੂੰ 58 ਅਰਬ ਰੁਪਏ ਤੋਂ ਵੱਧ ਦੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਵਿਚੋਂ ਜ਼ਿਆਦਾ ਫ਼ੌਜੀ ਉਪਕਰਨਾਂ ਦੀ ਮਦਦ ਹੈ। ਮਦਦ ਲਈ ਐਮਰਜੈਂਸੀ ਫੰਡ ਦਾ ਸਹਾਰਾ ਇਸ ਲਈ ਵੀ ਲਿਆ ਗਿਆ ਹੈ ਕਿ ਉਸ ‘ਤੇ ਰੋਕ ਲਗਾਉਣ ਦੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋ ਸਕੇ ਕਿਉਂਕਿ ਹਾਲੀਆ ਪਾਕਿਸਤਾਨ ਨੂੰ ਐਫ-16 ਲੜਾਕੂ ਜਹਾਜ਼ਾਂ ਦੀ ਖੇਪ ਦੇਣ ਦੇ ਮਤੇ ‘ਤੇ ਅਮਰੀਕੀ ਸੰਸਦ ਅੜਿੱਕਾ ਡਾਹ ਚੁੱਕੀ ਹੈ।

ਕਾਰਜਕਾਲ ਦੇ ਆਖਰੀ ਸਾਲ ‘ਚ ਵੀ ਓਬਾਮਾ ਪ੍ਰਸ਼ਾਸਨ ਪਾਕਿਸਤਾਨ ਦੀ ਫ਼ੌਜੀ ਮਦਦ ਦੇ ਆਪਣੇ ਰਵੱਈਏ ‘ਚ ਬਦਲਾਅ ਲਈ ਤਿਆਰ ਨਹੀਂ ਹੈ। ਅਮਰੀਕਾ ਨੇ ਪਾਕਿਸਤਾਨ ਨੂੰ 860 ਮਿਲੀਅਨ ਡਾਲਰ (ਕਰੀਬ 58 ਅਰਬ ਰੁਪਏ ਤੰ ਜ਼ਿਆਦਾ) ਦੀ ਮਦਦ ਦੀ ਤਜਵੀਜ਼ ਤਿਆਰ ਕੀਤੀ ਹੈ। ਇਸ ਵਿਚੋਂ 18 ਅਰਬ ਰੁਪਏ ਦੀ ਫ਼ੌਜੀ ਸਾਜ਼ੋ- ਸਾਮਾਨ ਦੀ ਮਦਦ ਹੋਵੇਗੀ। ਫ਼ੌਜੀ ਸਾਮਾਨ ਦੀ ਮਦਦ ਅੱਤਵਾਦ ਨਾਲ ਲੜਨ, ਪਰਮਾਣੂ ਹਥਿਆਰਾਂ ਦੀ ਰੱਖਿਆ ਦੇ ਇੰਤਜ਼ਾਮ ਅਤੇ ਭਾਰਤ ਨਾਲ ਸਬੰਧ ਮਜ਼ਬੂਤ ਬਣਾਉਣ ਦੇ ਨਾਂ ‘ਤੇ ਦਿੱਤੀ ਜਾ ਰਹੀ ਹੈ। ਪਰ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਹਮੇਸ਼ਾ ਵਾਂਗ ਸਾਰੇ ਸਾਜ਼ੋ- ਸਾਮਾਨ ਦੀ ਵਰਤੋਂ ਆਪਣੇ ਹਿੱਤਾਂ ਮੁਤਾਬਕ ਭਾਰਤ ਜਾਂ ਅਫਗਾਨਿਸਤਾਨ ਖ਼ਿਲਾਫ਼ ਹੀ ਕਰੇਗਾ।

ਤਜਵੀਜ਼ਸ਼ੁਦਾ ਰਕਮ ਦਾ ਇੰਤਜ਼ਾਮ ਅਮਰੀਕੀ ਬਜਟ ‘ਚ ਪਾਕਿਸਤਾਨੀ ਮਦਦ ਲਈ ਨਿਰਧਾਰਤ ਰਕਮ ਤੋਂ ਵੱਖਰਾ ਹੋਵੇਗਾ ਅਤੇ ਇਸ ਨੂੰ ਇਕ ਐਮਰਜੈਂਸੀ ਫੰਡ ‘ਚੋਂ ਦਿੱਤਾ ਜਾਏਗਾ। ਵਿਦੇਸ਼ ਮੰਤਰੀ ਦੀ ਤਜਵੀਜ਼ ਛੇਤੀ ਹੀ ਆਰਥਿਕ ਮਾਮਲਿਆਂ ਨਾਲ ਸਬੰਧਤ ਕਮੇਟੀ ਦੇ ਸਾਹਮਣੇ ਪੇਸ਼ ਹੋਵੇਗੀ, ਜੋ ਇਸ ਨੂੰ ਸਰਸਰੀ ਤੌਰ ‘ਤੇ ਵੇਖਣ ਤੋਂ ਬਾਅਦ ਮਨਜ਼ੂਰ ਕਰ ਦੇਵੇਗੀ। ਵਿਦੇਸ਼ ਮੰਤਰੀ ਜੋਹਨ ਕੈਰੀ ਵਲੋਂ ਰੱਖੀ ਗਈ ਤਜਵੀਜ਼ ‘ਚ ਕਿਹਾ ਗਿਆ ਹੈ ਕਿ ਇਹ ਮਦਦ ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਜਮਾਤਾਂ ਨੂੰ ਖ਼ਤਮ ਕਰਨ ਦੇ ਕੰਮ ਆਏਗੀ। ਇਹ ਮਦਦ ਅਮਰੀਕਾ ਦੀ ਅੱਤਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਹੋਵੇਗੀ। ਇਸ ਨਾਲ ਪਾਕਿਸਤਾਨ ਨੂੰ ਊਰਜਾ ਦੇ ਵਿਕਾਸ, ਆਰਥਿਕ ਤਰੱਕੀ ਅਤੇ ਸਮਾਜਿਕ ਬਦਲਾਅ ‘ਚ ਵੀ ਮਦਦ ਮਿਲੇਗੀ। ਕੈਰੀ ਦੇ ਮੁਤਾਬਕ, ਅਮਰੀਕਾ ਦੀ ਅੱਤਵਾਦ ਖ਼ਿਲਾਫ਼ ਮੁਹਿੰਮ ‘ਚ ਪਾਕਿਸਤਾਨ ਦਾ ਅਹਿਮ ਸਥਾਨ ਹੈ ਅਤੇ ਉਹ ਅਫਗਾਨਿਸਤਾਨ ‘ਚ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸਾਂ ‘ਚ ਵੀ ਸਹਿਯੋਗੀ ਹੈ।

ਹੈਡਲੀ ਦੀਆਂ ਗੱਲਾਂ ਝੂਠ ਦਾ ਪੁਲੰਦਾ

ਇਸਲਾਮਾਬਾਦ : ਅਮਰੀਕੀ ਅੱਤਵਾਦੀ ਡੈਵਿਡ ਹੈਡਲੀ ਜ਼ਰੀਏ ਭਾਰਤ ਪਾਕਿਸਤਾਨ ਨੂੰ ਬਦਨਾਮ ਕਰ ਰਿਹਾ ਹੈ ਜਦਕਿ ਅਸਲ ‘ਚ ਹੈਡਲੀ ਦੀਆਂ ਗੱਲਾਂ ਝੂਠ ਦਾ ਪੁਲੰਦਾ ਹੈ। ਬੁੱਧਵਾਰ ਨੂੰ ਇਹ ਗੱਲ ਪਾਕਿਸਤਾਨ ਦੇ ਸਾਬਕਾ ਮੰਤਰੀ ਰਹਿਮਾਨ ਮਲਿਕ ਨੇ ਕਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਮੂਲ ਦਾ ਇਹ ਅਮਰੀਕੀ ਅੱਤਵਾਦੀ ਸਨ 2008 ‘ਚ ਮੁੰਬਈ ‘ਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ ‘ਚ ਝੂਠ ਦੇ ਸਿਵਾਏ ਹੋਰ ਕੁਝ ਨਹੀਂ ਬੋਲ ਰਿਹਾ। ਹੋਰ ਅੱਤਵਾਦੀ ਮਾਮਲਿਆਂ ‘ਚ ਅਮਰੀਕੀ ਜੇਲ੍ਹ ‘ਚ ਬੰਦ ਹੈਡਲੀ ਇਨ੍ਹੀਂ ਦਿਨੀਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤੀ ਅਦਾਲਤ ‘ਚ ਮੁੰਬਈ ਹਮਲੇ ‘ਤੇ ਆਪਣੀ ਗਵਾਹੀ ਦੇ ਰਿਹਾ ਹੈ। ਉਸ ਨੇ ਆਪਣੀ ਗਵਾਹੀ ‘ਚ ਸਾਫ਼ ਕਿਹਾ ਕਿ ਹਮਲਾਵਰ ਜਮਾਤ ਲਸ਼ਕਰ-ਏ-ਤਇਬਾ ਨੂੰ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐਸਆਈ ਤੋਂ ਸਿਖਲਾਈ, ਹਥਿਆਰ ਅਤੇ ਪੈਸਾ ਮਿਲ ਰਹੇ ਸਨ। ਉਸ ਨੇ ਕਿਹਾ ਕਿ ਉਸ ਨੇ ਲਸ਼ਕਰ ਦੇ ਕਹਿਣ ‘ਤੇ ਭਾਰਤ ਆ ਕੇ ਮੁੰਬਈ ‘ਚ ਉਨ੍ਹਾਂ ਥਾਵਾਂ ਦੀ ਰੇਕੀ ਕੀਤੀ ਸੀ ਜਿੱਥੇ ਹਮਲੇ ਹੋਏ ਸਨ।



from Punjab News – Latest news in Punjabi http://ift.tt/1T9lHts
thumbnail
About The Author

Web Blog Maintain By RkWebs. for more contact us on rk.rkwebs@gmail.com

0 comments