ਚੰਡੀਗੜ੍ਹ: ਹਾਸ ਕਲਾਕਾਰ ਗੁਰਪ੫ੀਤ ਘੁੱਗੀ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਪ੫ੈਸ ਕਲੱਬ ‘ਚ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਕਨਵੀਨਰ ਸੰਜੇ ਸਿੰਘ, ਪੰਜਾਬ ਦੇ ਚੋਣ ਕਮੇਟੀ ਇੰਚਾਰਜ ਭਗਵੰਤ ਮਾਨ ਅਤੇ ਕਾਨੂੰਨੀ ਸੈਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿਲ ਦੀ ਹਾਜ਼ਰੀ ਵਿਚ ਘੁੱਗੀ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ। ਗੁਰਪ੫ੀਤ ਘੁੱਗੀ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਕਾਮੇਡੀ ਰਾਹੀਂ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਦੀ ਗਲ ਕਰਦੇ ਆ ਰਹੇ ਹਨ। ਪਰ ਹੁਣ ਪੰਜਾਬ ਦੇ ਹਾਲਾਤ ਵੇਖਦਿਆਂ ਉਨਾਂ ਨੇ ਰਾਜਨੀਤੀ ‘ਚ ਆਉਣ ਦਾ ਫੈਸਲਾ ਕਰ ਲਿਆ ਹੈ।
ਗੁਰਪ੫ੀਤ ਘੁੱਗੀ ਨੇ ਕਿਹ ਕਿ ਉਹ ਮਾਝਾ ਖੇਤਰ ‘ਚ ਵਧੇਰੇ ਸਰਗਰਮੀ ਕਰਨਗੇ ਕਿਉਂਕਿ ਉਸ ਇਲਾਕੇ ਵਿਚ ਆਮ ਆਦਮੀ ਪਾਰਟੀ ਕਮਜ਼ੋਰ ਹੈ। ਉਨਾਂ ਕਿਹਾ ਕਿ ਉਹ ਭਾਰਤੀ ਚੋਣ ਕਮਿਸ਼ਨ ਦੇ ਬਰੈਂਡ ਅੰਬੈਸਡਰ ਹੁਣ ਨਹੀਂ ਰਹਿਣਗੇ ਪਰ ਲੋਕਾਂ ਨੂੰ ਵੋਟਾਂ ਪਾਉਣ ਲਈ ਜਰੂਰ ਕਹਿਣਗੇ। ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਹਸਾਉਣ ਵਾਲਾ ਕਲਾਕਾਰ ਪੰਜਾਬ ਦੇ ਭਵਿਖ ਨੂੰ ਸੁਆਰਨ ਲਈ ‘ਆਪ’ ਵਿਚ ਸ਼ਾਮਲ ਹੋ ਗਿਆ ਹੈ ਜੋ ਸਾਡੇ ਲਈ ਖ਼ੁਸ਼ੀ ਦੀ ਗਲ ਹੈ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਵਧ ਰਿਹਾ ਹੈ ਜੋ ਪੰਜਾਬ ਲਈ ਸੁਭ ਸ਼ਗਨ ਹੈ। ਭਗਵੰਤ ਮਾਨ ਦਾ ਕਹਿਣਾ ਸੀ ਕਿ ਅਸੀਂ ਕਲਾਕਾਰ ਲੋਕਾਂ ਨੂੰ ਦੁੱਖਾਂ ਵਿਚੋਂ ਹਾਸੇ ਕੱਢਕੇ ਉਨਾਂ ਨੂੰ ਹਸਾਉਂਦੇ ਹਾਂ। ਪਰ ਵਧੇਰੇ ਜਰੂਰੀ ਇਹ ਹੈ ਕਿ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇ। ਸੰਜੇ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਮੂਖੀ ਅਰਵਿੰਦ ਕੇਜਰੀਵਾਲ ਦੇ ਹਫ਼ਤੇ ਭਰ ਦੇ ਪੰਜਾਬ ਦੌਰੇ ਦਾ ਪ੫ੋਗਰਾਮ ਉਹ ਦੋ ਦਿਨ ਬਾਅਦ ਰਿਲੀਜ਼ ਕਰਨਗੇ। ਉਨਾਂ ਕਿਹਾ ਕਿ ਕੇਜਰੀਵਾਲ ਆਪਣੇ ਪੰਜਾਬ ਦੌਰੇ ਦੌਰਾਨ ਆਰਥਿਕ ਤੰਗੀ ਕਾਰਨ ਖ਼ੁਦਕਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ।
from Punjab News – Latest news in Punjabi http://ift.tt/1Xke3gf
0 comments