ਨਿੳੂਯਾਰਕ, 10 ਫਰਵਰੀ : ਮੈਕਸੀਕੋ ਦੀ ਏਅਰਲਾਈਨਜ਼ ਕੰਪਨੀ ‘ਐਰੋਮੈਕਸੀਕੋ’ ਨੇ ਵਾਰਿਸ ਆਹਲੂਵਾਲੀਆ ਨੂੰ ਉਡਾਣ ’ਚ ਚਡ਼੍ਹਨ ਤੋਂ ਰੋਕਣ ਲਈ ਮੁਆਫ਼ੀ ਮੰਗੀ ਹੈ। ਸਿੱਖ ਅਮਰੀਕੀ ਅਦਾਕਾਰ ਨੂੰ ਨਿੳੂਯਾਰਕ ਜਾਣ ਵਾਲੀ ਉਡਾਣ ’ਚ ਉਸ ਸਮੇਂ ਚਡ਼੍ਹਨ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਸੁਰੱਖਿਆ ਚੈਕਿੰਗ ਵੇਲੇ ਉਸ ਨੇ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ। ਸ੍ਰੀ ਆਹਲੂਵਾਲੀਆ (41) ਨੇ ਏਅਰਲਾਈਨਜ਼ ਵੱਲੋਂ ਭੇਜੇ ਗਏ ਮੁਆਫ਼ੀਨਾਮੇ ਨੂੰ ਸਵੀਕਾਰ ਕਰ ਲਿਆ ਹੈ।
ਸਿੱਖ ਕੋਲੀਸ਼ਨ ਮੁਤਾਬਕ ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਦਸਤਾਰ ਵਾਲੇ ਮੁਸਾਫ਼ਰਾਂ ਦੀ ਚੈਕਿੰਗ ਲਈ ਅਮਲੇ ਨੂੰ ਸਿਖਲਾਈ ਦੇਣਗੇ।
from Punjab News – Latest news in Punjabi http://ift.tt/1T9lJ4l
0 comments