ਨਵੀਂ ਦਿੱਲੀ, 10 ਫਰਵਰੀ : ਸਿਆਚਿਨ ਗਲੇਸ਼ੀਅਰ ਵਿੱਚ ਛੇ ਦਿਨਾਂ ਤੱਕ ਬਰਫ਼ ਹੇਠ ਦਬੇ ਰਹਿਣ ਦੇ ਬਾਵਜੂਦ ਮੌਤ ਨੂੰ ਮਾਤ ਦੇਣ ਵਾਲੇ ਲਾਂਸ ਨਾਇਕ ਹਨਮਨਥੱਪਾ ਕੋਪਾਡ ਦੀ ਹਾਲਤ ਹੋਰ ਵਿਗਡ਼ ਗਈ ਹੈ। ਇਸ ਦੌਰਾਨ ਏਮਜ਼ ਦੇ ਮਾਹਿਰ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋ ਗਈ ਹੈ। ਅਗਲੇ ਚੌਵੀ ਘੰਟੇ ਉਨ੍ਹਾਂ ਲਈ ਕਾਫੀ ਅਹਿਮ ਹਨ। ਅੱਜ ਸ਼ਾਮ ਜਾਰੀ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸੀਟੀ ਸਕੈਨ ਵਿੱਚ ਆਕਸੀਜਨ ਉਨ੍ਹਾਂ ਦੇ ਦਿਮਾਗ ਤੱਕ ਨਾ ਪੁੱਜਣ ਦੇ ਸਬੂਤ ਮਿਲੇ ਹਨ ਤੇ ਇਸ ਕਾਰਨ ੳੁਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਕੋਪਾਡ ਦੇ ਦੋਵਾਂ ਫੇਫਡ਼ਿਆਂ ਵਿੱਚ ਨਮੂਨੀਆ ਹੋਣ ਦੇ ਸਬੂਤ ਮਿਲੇ ਹਨ। ਉਨ੍ਹਾਂ ਦੇ ਕਈ ਅਹਿਮ ਅੰਗ ਕੰਮ ਨਹੀਂ ਕਰ ਰਹੇ। ਡਾਕਟਰਾਂ ਵੱਲੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਹੈ। ਫੌਜ ਦੇ ਡਾਕਟਰਾਂ ਦਾ ੲਿਕ ਦਲ ਤੇ ਏਮਜ਼ ਦੀ ਇਕ ਟੀਮ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਇਸ ਜਾਂਬਾਜ਼ ਨੂੰ ਮੁਹੱਈਆ ਕਰਵਾਈ ਗਈ ਡਾਕਟਰੀ ਸਹਾਇਤਾ ਨਾਲ ਪੂਰੀ ਟੀਮ ਸਹਿਮਤ ਹੈ। ਕੋਪਾਡ ਨੂੰ ਕੱਲ੍ਹ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਸੀ। ਉਨ੍ਹਾਂ ਦਾ ੲਿਲਾਜ ਨਿੳੂਰੋਲੋਜਿਸਟ, ਨੈਫਰੋਲੋਜਿਸਟ, ਇੰਡੋਕਰਾਈਲੋਜਿਸਟ ਤੇ ਸਰਜਨਾਂ ਦੀ ਇਕ ਟੀਮ ਕਰ ਰਹੀ ਹੈ।
ਹਨਮਨਥੱਪਾ ਨੂੰ ਗੁਰਦਾ ਦੇਣ ਲਈ ਮਹਿਲਾ ਨਿੱਤਰੀ: ਲਖੀਮਪੁਰ ਖੀਰੀ(ਉੱਤਰ ਪ੍ਰਦੇਸ਼): ਲਾਂਸ ਨਾਇਕ ਹਨਮਨਥੱਪਾ ਕੋਪਾਡ ਦੀ ਖਰਾਬ ਹਾਲਤ ਦੇ ਮੱਦੇਨਜ਼ਰ ਇਥੋਂ ਦੀ ਇਕ ਘਰੇਲੂ ਸੁਆਣੀ ਨੇ ਇਸ ਜਾਂਬਾਜ਼ ਦੀ ਜਾਨ ਬਚਾਉਣ ਲਈ ਆਪਣਾ ਗੁਰਦਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਦਾਰੀਆ ਤੁੱਲਾ ਪਿੰਡ ਦੀ ਵਸਨੀਕ ਨਿਧੀ ਪਾਂਡੇ ਨੇ ਕਿਹਾ ਹੈ ਕਿ ਉਸ ਨੇ ਰੇਡੀਓ ਤੇ ਟੀਵੀ ਤੋਂ ਇਸ ਜਵਾਨ ਦੀ ਮਾਡ਼ੀ ਹਾਲਤ ਬਾਰੇ ਸੁਣਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਉਨ੍ਹਾਂ ਦੇ ਜਿਗਰ ਤੇ ਗੁਰਦੇ ਕੰਮ ਨਹੀਂ ਕਰ ਰਹੇ। ਇਸ ਲਈ ਉਸ ਨੇ ਸੋਚਿਆ ਕਿ ਪ੍ਰਾਥਨਾ ਦੇ ਨਾਲ ਨਾਲ ਇਸ ਜਵਾਨ ਲਈ ਹੋਰ ਕੁੱਝ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਸ ਨੇ ਆਪਣੇ ਪਤੀ ਨਾਲ ਸਲਾਹ ਕਰਕੇ ਲੋਡ਼ ਪੈਣ ’ਤੇ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ ਹੈ।
from Punjab News – Latest news in Punjabi http://ift.tt/1T9lHtj
0 comments