ਸਿਓਲ : ਉੱਤਰੀ ਕੋਰੀਆ ਨੇ ਆਪਣੇ ਸੈਨਾ ਮੁਖੀ ਰੀ ਯੋਂਗ ਜਿਲ ਨੂੰ ਫਾਂਸੀ ਤੇ ਲਟਕਾ ਦਿੱਤਾ ਹੈ। ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਜੇਕਰ ਇਹ ਦਾਅਵਾ ਸਹੀ ਹੈ ਤਾਂ ਉੱਤਰ ਕੋਰੀਆ ‘ਚ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਲੜੀ ਵਿਚ ਇਹ ਤਾਜ਼ਾ ਮਾਮਲਾ ਹੈ। ਇਸਤੋਂ ਪਹਿਲਾਂ ਉੱਤਰੀ ਕੋਰੀਆ ਦੇ ਨੌਜਵਾਨ ਤਾਨਾਸ਼ਾਹ ਕਿਮ ਜੋਂਗ ਉਨ ਨੇ ਰੱਖਿਆ ਮੰਤਰੀ ਸਣੇ ਆਪਣੇ ਕਈ ਸ਼ਕਤੀਸ਼ਾਲੀ ਰਿਸ਼ਤੇਦਾਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ।
ਫੌਜ ਮੁਖੀ ਨੂੰ ਮੌਤ ਦੀ ਮਜ਼ਾ ਦਿੱਤੇ ਜਾਣ ਦੀ ਖਬਰ ਓਸ ਵੇਲੇ ਆਈ ਹੈ ਜਦੋਂ ਉੱਤਰੀ ਕੋਰੀਆ ਦੇ ਰਾਕਟ ਛੱਡਣ ਨਾਲ ਗੁਆਂਢੀ ਮੁਲਕਾਂ ਨਾਲ ਉਸਦੇ ਸਬੰਧਾਂ ‘ਚ ਤਣਾਅ ਇਕਦਮ ਵਧ ਗਿਆ ਹੈ। ਦੱਖਣੀ ਕੋਰੀਆ ਸਣੇ ਸਾਰੇ ਗੁਆਂਢੀ ਦੇਸ਼ਾਂ ਤੇ ਅਮਰੀਕਾ ਦਾ ਦਾਅਵਾ ਹੈ ਕਿ ਉੱਤਰੀ ਕੋਰੀਆ ਨੇ ਐਤਵਾਰ ਨੂੰ ਲੰਮੀ ਦੂਰੀ ਦੀ ਮਿਜ਼ਾਈਲ ਦਾ ਪਰੀਖਣ ਕੀਤਾ। ਇਸਤੋਂ ਕਰੀਬ ਇਕ ਮਹੀਨਾ ਪਹਿਲਾਂ ਉੱਤਰੀ ਕੋਰੀਆ ਨੇ ਆਪਣਾ ਚੌਥਾ ਪਰਮਾਣੂ ਪਰੀਖਣ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਉਹ ਹਾਈਡਰੋਜਨ ਬਣਾਉਣ ਦਾ ਪਰੀਖਣ ਸੀ। ਇਕ ਹੋਰ ਸੂਤਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਰੀ ਯੋਂਗ ਜਿਲ ਨੂੰ ਫਾਂਸੀ ‘ਤੇ ਚੜ੍ਹਾ ਦਿੱਤਾ ਗਿਆ ਹੈ। ਪਰ ਦੱਖਣੀ ਕੋਰੀਆ ਦੇ ਖੁਫੀਆ ਵਿਭਾਗ ਨੇ ਇਸ ਖਬਰ ਦੀ ਪੁਸ਼ਟੀ ਕਰਨੋਂ ਇਨਕਾਰ ਕਰ ਦਿੱਤਾ ਹੈ।
ਰੀ ਯੋਂਗ ਉੱਤਰੀ ਕੋਰੀਆ ਦੀ ਪੀਪੁਲਜ਼ ਆਰਮੀ ਦੇ ਮੁਖੀ ਸਨ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਭਿ੫ਸ਼ਟਾਚਾਰ ਤੇ ਸਾਜਿਸ਼ ਰਚਣ ਦੇ ਦੋਸ਼ ‘ਚ ਗਿ੍ਰਫਤਾਰ ਕਰਕੇ ਫਾਂਸੀ ‘ਤੇ ਚੜ੍ਹਾਇਆ ਗਿਆ। ਸੰਨ 2013 ‘ਚ ਤਾਨਾਸ਼ਾਹ ਕਿਮ ਜੋਂਗ ਉਨ ਦੇ ਰਿਸ਼ਤੇਦਾਰ ਜਾਂਗ ਸੋਂਗ ਥੇਕ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਜਾਂਗ ਨੂੰ ਕਿਮ ਜੋਂਗ ਮਗਰੋਂ ਦੇਸ਼ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਵੀ ਭਿ੫ਸ਼ਟਾਚਾਰ ਦੇ ਦੋਸ਼ ਵਿਚ ਸਜ਼ਾ ਦਿੱਤੀ ਗਈ ਸੀ। ਜਦਕਿ ਮਈ 2013 ‘ਚ ਉਦੋਂ ਦੇ ਰੱਖਿਆ ਮੰਤਰੀ ਨੂੰ ਤੋਪ ਨਾਲ ਉਡਾ ਦਿੱਤਾ ਗਿਆ ਸੀ। ਕਿਮ ਜੋਂਗ ਉਨ ਨੇ ਆਪਣੇ ਪਿਤਾ ਕਿਮ ਜੋਂਗ ਇਲ ਦੇ ਦਿਹਾਂਤ ਮਗਰੋਂ ਸੰਨ 2011 ‘ਚ ਦੇਸ਼ ਦੀ ਸੱਤਾ ਸੰਭਾਲੀ ਸੀ।
from Punjab News – Latest news in Punjabi http://ift.tt/1T9lHth
0 comments