ਵਿਆਹ ਦਾ ਸਮਾਨ ਖਰੀਦਣ ਗਈ ਕੁੜੀ ਸਣੇ 5 ਹਲਾਕ

11202CD-_PHOTO-FROM-BHOGPUR-12-FEBRUARYਜਲੰਧਰ/ਭੋਗਪੁਰ : ਵੱਖ ਵੱਖ ਥਾਵਾਂ ਉੱਤੇ ਵਾਪਰੇ ਹਾਦਸਿਆਂ ਵਿੱਚ ਅੱਜ ਚਾਰ ਜਾਨਾਂ ਚਲੀਆਂ ਗਈਆਂ। ਜਲੰਧਰ ਵਿੱਚ ਆਪਣੇ ਵਿਆਹ ਦੇ ਲਈ ਖਰੀਦੋ ਫ਼ਰੋਖ਼ਤ ਕਰਨ ਆਉਂਦੀ ਮੁਟਿਆਰ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ। ਬਿਆਸ ਨੇਡ਼ੇ ਆਟੋ ਨੂੰ ਵਾਹਨ ਵੱਲੋਂ ਮਾਰੀ ਟੱਕਰ ਵਿੱਚ ਦੋ ਹਲਾਕ ਹੋ ਗਏ ਅਤੇ ਕਾਹਨੂੰਵਾਲ ਨੇਡ਼ੇ ਟਰੱਕ ਨੇ ਛੋਟੇ ਹਾਥੀ ਨੂੰ ਟੱਕਰ ਮਾਰੀ ਅਤੇ ਚਾਲਕ ਦੀ ਮੌਤ ਹੋ ਗਈ। ਅੱਜ ਰਾਸ਼ਟਰੀ ਮਾਰਗ ਉੱਤੇ ਸਥਿੱਤ ਬਿਆਸ ਪਿੰਡ ਨੇੜੇ ਟਰੱਕ ਅਤੇ ਆਟੋ-ਰਿਕਸ਼ਾ ਦੀ ਟੱਕਰ ਹੋਣ ਨਾਲ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਰਿਕਸ਼ਾ ਨੰਬਰ ਪੀ.ਬੀ. 08 ਸੀ.ਐਸ. 9835 ਭੋਗਪੁਰ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ। ਉਸ ਵਿਚ ਡਰਾਈਵਰ ਸਮੇਤ 6 ਸਵਾਰੀਆਂ ਸਨ। ਪਿਛਲੇ ਪਾਸਿਓਂ ਇਕ ਟਰੱਕ ਨੰਬਰ ਪੀ.ਬੀ. ਏ.ਆਰ. 7511 ਵੱਲੋਂ ਆਟੋ ਰਿਕਸ਼ਾ ਨੂੰ ਟੱਕਰ ਮਾਰਨ ਕਾਰਨ ਆਟੋ ਪਲਟ ਗਿਆ। ਜਿਸ ਨਾਲ ਡਰਾਈਵਰ ਤੇਜਿੰਦਰ ਸਿੰਘ ਪੁੱਤਰ ਲਖਵਿੰਦਰ ਵਾਸੀ ਭਟਨੂਰਾ-ਲੁਬਾਣਾ ਅਤੇ ਬਲਵੰਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰਬਰ 5 ਭੋਗਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲਖਵਿੰਦਰ ਸਿੰਘ, ਜਿਹੜਾ ਥਾਣਾ ਭੋਗਪੁਰ ਵਿਚ ਹੋਮਗਾਰਡ ਦਾ ਜਵਾਨ ਹੈ, ਉਸ ਦੀਆਂ ਦੋਵੇਂ ਲੱਤਾਂ-ਬਾਹਾਂ ਟੁੱਟ ਗਈਆਂ ਤੇ ਉਸ ਦੇ ਨਾਲ ਸਤਨਾਮ ਸਿੰਘ, ਜੋਗਾ ਸਿੰਘ ਅਤੇ ਅਮਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਪੁਲੀਸ ਨੇ ਕੈਪੀਟੋਲ ਹਸਪਤਾਲ ਭੇਜ ਦਿੱਤਾ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਹੀ ਹੈ। ਉਧਰ ਦੋਵੇਂ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਟਰੱਕ ਡਰਾਈਵਰ ਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਦਸੂਹਾ ਦੇ ਵਿਰੁੱਧ ਧਾਰਾ 279, 304 ਏ, 338, 427 ਆਈ.ਪੀ.ਸੀ. ਅਧੀਨ ਮੁਕੱਦਮਾ ਦਰਜ ਕਰਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਧੀ ਦੇ ਮਿ੍ਤਕ ਸਰੀਰ ਕੋਲ ਬੈਠਾ ਪਿਤਾ

ਧੀ ਦੇ ਮਿ੍ਤਕ ਸਰੀਰ ਕੋਲ ਬੈਠਾ ਪਿਤਾ

ੲਿਸ ਦੌਰਾਨ ਸ਼ਹਿਰ ਵਿਚ ਵੱਖ ਵੱਖ ਹਾਦਸਿਆਂ ਦੌਰਾਨ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਦੋ ਫੱਟੜ ਹੋ ਗਏ। ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਚੁਗਿੱਟੀ ਫਲਾਈਓਵਰ ’ਤੇ ਬੱਸ ਅਤੇ ਐਕਟਿਵਾ ਵਿਚਕਾਰ ਟੱਕਰ ਹੋ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ ਤੇ ਉਸ ਦਾ ਰਿਸ਼ਤੇਦਾਰ ਫੱਟੜ ਹੋ ਗਿਆ। ਮਿਲੀ ਜਾਣਕਾਰੀ  ਅਨੁਸਾਰ ਮ੍ਰਿਤਕ ਨਵਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਹੁਸੈਨਪੁਰ ਲਾਲੋਵਾਲ (ਟਾਂਡਾ) ਦਾ ਵਿਆਹ 21 ਫਰਵਰੀ ਨੂੰ ਟਾਂਡਾ ਦੇ ਇੱਕ ਨੌਜਵਾਨ ਨਾਲ ਹੋਣਾ ਤੇੈਅ ਹੋਇਆ ਸੀ। ਜਿਸ ਦੇ ਸਬੰਧ ਵਿਚ ਉਹ ਆਪਣੇ ਰਿਸ਼ਤੇਦਾਰ ਸੁਖਜੀਤ ਨਾਲ ਖਰੀਦਦਾਰੀ ਕਰਨ ਲਈ ਜਲੰਧਰ ਆ ਰਹੀ ਸੀ। ਜਦ ਉਹ ਚੁਗਿੱਟੀ ਫਲਾਈਓਵਰ ’ਤੇ ਪਹੁੰਚੇ ਤਾਂ ਪਿੱਛਿਓਂ ਤੇਜ਼ ਰਫਤਾਰ ਆ ਰਹੀ ਬੱਸ ਨੇ ਉਨ੍ਹਾਂ ਵਿਚ ਟੱਕਰ ਮਾਰ ਦਿੱਤੀ। ਜਿਸ ਕਾਰਨ ਨਵਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਸੁਖਜੀਤ ਬੁਰੀ ਤਰ੍ਹਾਂ ਫੱਟੜ ਹੋ ਗਿਆ। ਲੋਕਾਂ ਨੇ ਬੱਸ ਡਰਾਈਵਰ ਰਣਜੀਤ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਰਾਮਾਮੰਡੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।
ਸੜਕ ਹਾਦਸੇ ’ਚ ਫੱਟੜ ਨੇ ਦਮ ਤੋੜਿਆ : ਕੁਝ ਦਿਨ ਪਹਿਲਾਂ ਸੜਕ ਹਾਦਸੇ ਵਿਚ ਫੱਟੜ ਹੋਏ ਵਿਅਕਤੀ ਦੀ ਅੱਜ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸ਼ਨ ਲਾਲ ਪੁੱਤਰ ਰਾਮ ਰਤਨ ਕੁਝ ਦਿਨ ਪਹਿਲਾਂ ਇੱਕ ਹਾਦਸੇ ਵਿਚ ਫੱਟੜ ਹੋ ਗਿਆ ਸੀ।ਪਤੰਗ ਲੁੱਟਦਾ ਬੱਚਾ ਜ਼ਖਮੀ : ਇਸੇ ਤਰ੍ਹਾਂ ਫੋਕਲ ਪੁਆਇੰਟ ਫਲਾਈਓਵਰ ’ਤੇ ਪਤੰਗ ਲੁੱਟ ਰਹੇ ਪਰਵਾਸੀ ਮਜ਼ਦੂਰ ਦੇ ਬੱਚੇ ਨੂੰ ਅਣਪਛਾਤਾ ਵਾਹਨ ਟੱਕਰ ਮਾਰ ਗਿਆ। ਮਿਲੀ ਜਾਣਕਾਰੀ ਅਨੁਸਾਰ ਰੋਸ਼ਨ ਨਾਮੀਂ 10 ਸਾਲਾ ਬੱਚਾ ਪਤੰਗ ਲੁੱਟਦਾ ਹੋਇਆ ਫੋਕਲ ਪੁਆਇੰਟ ਦੇ ਉਪਰ ਚਲਾ ਗਿਆ ਜਿਸ ਨੂੰ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ। ਲੋਕਾਂ ਨੇ ਰੋਸ਼ਨ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ।

ਕਾਹਨੂੰਵਾਨ (ਪੱਤਰ ਪ੍ਰੇਰਕ): ਬੀਤੀ ਰਾਤ ਮੁਕੇਰੀਆਂ ਗੁਰਦਾਸਪੁਰ ਹਾਈਵੇ ਸੜਕ ਉੱਤੇ ਬੀਬੀ ਸੁੰਦਰੀ ਗੁਰਦੁਆਰਾ ਸਾਹਿਬ ਦੇ ਮੋੜ ਨੇੜੇ ਇੱਕ ਟਰੱਕ ਅਤੇ ਛੋਟੇ ਹਾਥੀ ਦੀ ਆਹਮੋ ਸਾਹਮਣੀ ਟੱਕਰ ਹੋ ਜਾਣ ਕਾਰਨ ਹਾਥੀ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਸੂਚਨਾ ਅਨੁਸਾਰ ਹਰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਆਪਣੀ ਟਾਟਾ ਗੱਡੀ ਨਿੱਕੇ ਹਾਥੀ ਪੀਬੀ 06 ਐਨ 2306 ਉੱਤੇ ਮੁਕੇਰੀਆਂ ਤੋਂ ਗੁਰਦਾਸਪੁਰ ਘਰ ਪਰਤ ਰਿਹਾ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੰਬਰ ਜੇਕੇ 03 ਈ 6618 ਨਾਲ ਉਸ ਦੀ ਟੱਕਰ ਹੋ ਗਈ।
ਟੱਕਰ ਹੋਣ ਕਾਰਨ ਨਿੱਕੇ ਹਾਥੀ ਦੇ ਪਰਖੱਚੇ ਉੱਡ ਗਏ ਅਤੇ ਚਾਲਕ ਹਰਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੇ ਥੋੜ੍ਹੇ ਸਮੇਂ ਬਾਅਦ ਹੀ ਦਮ ਤੋੜ ਦਿੱਤਾ। ਇਸ ਘਟਨਾ ਦੀ ਸੂਚਨਾ ਤੋਂ ਬਾਅਦ ਏਐਸਆਈ ਜਸਬੀਰ ਸਿੰਘ ਅਤੇ ਸਬ ਇੰਸਪੈਕਟਰ ਬਲਦੇਵ ਸਿੰਘ ਥਾਣਾ ਪੁਰਾਣਾ ਸ਼ਾਹਲਾ ਨੇ ਮ੍ਰਿਤਕ ਦੀ ਲਾਸ਼ ਦੀ 174 ਦੀ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।



from Punjab News – Latest news in Punjabi http://ift.tt/1KgkCP9
thumbnail
About The Author

Web Blog Maintain By RkWebs. for more contact us on rk.rkwebs@gmail.com

0 comments