ਜਾਅਲੀ ਦਸਤਾਵੇਜ਼ਾਂ ਸਹਾਰੇ ਕਰੋੜਾਂ ਦਾ ਕਰਜ਼ਾ ਲੈਣ ਲਈ ਯਤਨਸ਼ੀਲ ਗਰੋਹ ਕਾਬੂ

11202cd-_12_2_16-Press-Conferenvce-Of-SP-_-D-Parmjit-Singh-Gorayaress-Conf-dt-12_2_16ਪਟਿਆਲਾ, 12 ਫਰਵਰੀ : ਇੱਥੋਂ ਦੀ ਪੁਲੀਸ ਨੇ ਕਰੋੜਾਂ ਰੁਪਏ ਦਾ ਕਰਜ਼ਾ ਹਾਸਲ ਕਰਨ ਲਈ ਕਿਸੇ ਹੋਰ ਦੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗਰੋਹ ਦੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ ਹੈ| ਇਨ੍ਹਾਂ ਵਿੱਚ ਦੋ ਮਹਿਲਾਵਾਂ ਤੇ ਚਰਚਿਤ ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਡੀਲਵਾਲ ਵੀ ਸ਼ਾਮਲ ਹੈ| ਪਟਿਆਲਾ  ਦੇ ਐਸ.ਪੀ.(ਡੀ) ਪਰਮਜੀਤ ਸਿੰਘ ਗੋਰਾਇਆ ਨੇ ਅੱੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਇਹ ਖੁਲਾਸਾ ਕੀਤਾ ਹੈ| ਇਸ ਮੌਕੇ ਡੀਐਸਪੀ (ਡੀ) ਮਨਪ੍ਰੀਤ ਸਿੰਘ, ਥਾਣਾ ਸਿਵਲ ਲਾਈਨ ਦੇ ਮੁਖੀ ਭਰਭੂਰ ਸਿੰਘ ਤੇ ਚੌਕੀ ਇੰਚਾਰਜ ਗੁਰਨਾਮ ਸਿੰਘ ਵੀ ਹਾਜ਼ਰ ਸਨ|
ਉਨ੍ਹਾਂ ਦੱਸਿਅਾ ਕਿ ਮੁਲਜ਼ਮਾਂ ਵਿੱਚ ਸ਼ੀਲਾ ਦੇਵੀ, ਵਨੀਤਾ ਰਾਣੀ, ਠਾਕੁਰ ਥਾਪਰ, ਦੀਪਾਸ਼ੂ, ਸਮੀਰ, ਜੈ ਸਿੰਘ ਤੇ ਅਮਰੀਕ ਸਿੰਘ ਸਰਪੰਚ ਦਾ ਨਾਮ ਸ਼ਾਮਲ ਹੈ। ਇਨ੍ਹਾਂ ਖ਼ਿਲਾਫ਼ ਧਾਰਾ 419,420,467,468,471 ਤੇ 120 ਬੀ ਤਹਿਤ ਥਾਣਾ ਸਿਵਲ ਲਾਈਨ  ਵਿੱਚ ਕੇਸ ਦਰਜ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਜਿਹੜੀ ਪੱਚੀ ਏਕੜ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ, ਉਸ ਦੀ ਅਸਲ ਮਾਲਕ ਸਨੌਰ ਵਾਸੀ ਭੁਪਿੰਦਰ ਕੌਰ ਅਤੇ ਉਸ ਦੇ ਪੁੱਤਰ ਜਸਕਰਨ ਸਿੰਘ ਤੇ ਅਰਸ਼ਦੀਪ ਸਿੰਘ ਹਨ| ਜ਼ਮੀਨ ਸੁਲਤਾਨਪੁਰ ਪਿੰਡ ਵਿੱਚ ਹੈ| ਸ੍ਰੀ ਗੁਰਾਇਆ ਨੇ ਦੱਸਿਆ ਕਿ ਇਸ ਜ਼ਮੀਨ ’ਤੇ ਸਾਢੇ ਤਿੰਨ ਕਰੋੜ ਰੁਪਏ ਦਾ ਲੋਨ ਲੈਣ ਲਈ ਗਰੋਹ ਨੇ ਜਾਅਲੀ ਆਧਾਰ ਕਾਰਡ ਅਤੇ ਵੋਟਰ ਕਾਰਡ ਆਦਿ ਦਸਤਾਵੇਜ਼ ਤਿਆਰ ਕੀਤੇ| ਇਸ ਦੌਰਾਨ ਸ਼ੀਲਾ ਦੇਵੀ ਸਮੇਤ ਠਾਕੁਰ ਥਾਪਰ ਅਤੇ ਦੀਪਾਂਸ਼ੂ ਨੂੰ ਅਸਲ ਮਾਲਕ ਦਰਸਾ ਦਿੱਤਾ ਗਿਆ ਪਰ ੲਿਸ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਸੀਆਈਏ ਸਟਾਫ਼ ਦੇ ਇੰਚਾਰਜ ਬਿਕਰਮਜੀਤ ਬਰਾੜ ਦੀ ਟੀਮ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਅਮਰੀਕ ਡੀਲਵਾਲ ਕੋਲੋਂ ਜ਼ਮੀਨ ਦੀ ਫਰਦ ਬਰਾਮਦ ਹੋਈ ਹੈ ਤੇ ਹੁਣ  ਰਿਮਾਂਡ ਲੈ ਕੇ ਹੋਰ ਪੁੱਛਗਿਛੱ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਸ ਗਰੋਹ ਦੇ ਮੈਂਬਰ ਵਜੋਂ ਗ੍ਰਿਫ਼ਤਾਰ ਅਮਰੀਕ ਸਿੰਘ ਡੀਲਵਾਲ ਨੇ 2002 ਵਿੱਚ ਵੱਖਰੀ  ਪਾਰਟੀ  ਬਣਾ  ਕੇ ਡਕਾਲਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ| ਬਾਅਦ ਵਿੱਚ ਉਹ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ| ਫੇਰ ਕੁਝ ਸਾਲ ਬਾਅਦ  ਘਨੌਰ ਵਿੱਚ ਹੋਏ ਸਮਾਗਮ ਦੌਰਾਨ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਸੀ| ਕੁਝ ਸਮਾਂ ਪਹਿਲਾਂ ਨੂੰਹ ਦੀ ਮੌਤ ਸਬੰਧੀ ਦਰਜ ਹੋਏ ਕੇਸ ਵਿੱਚ ਵੀ ਉਹ ਜੇਲ੍ਹ ਵਿੱੱਚ  ਰਿਹਾ ਤੇ  ਫੇਰ ਨਸ਼ੀਲੇ  ਪਦਾਰਥਾਂ ਦੀ  ਬਰਾਮਦਗੀ ਦੇ ਕੇਸ ਵਿੱਚ ਜੇਲ੍ਹ ਜਾਣਾ ਪਿਆ।

ਡੀਲਵਾਲ ਨੇ ਦੋਸ਼ ਨਕਾਰੇ

ਅਮਰੀਕ ਸਿੰਘ ਡੀਲਵਾਲ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆ ਕਿਹਾ ਪੰਚਾਇਤੀ ਨੁਮਾਇੰਦਿਆਂ ਨੂੰ ਲੋਕਾਂ ਨਾਲ ਖੜ੍ਹਨਾ ਹੀ ਪੈਂਦਾ ਹੈ ਪਰ ਜ਼ਰੂਰੀ ਨਹੀਂ ਕਿ ਉਸ ਨੂੰ ਅਸਲੀਅਤ ਵੀ  ਪਤਾ ਹੋਵੇ|  ਇਸ ਮਾਮਲੇ ਵਿੱਚ ਉਹ ਬੇਕਸੂਰ ਹੈ ਤੇ ਅਦਾਲਤ ’ਚ ਸੱਚਾਈ ਸਾਹਮਣੇ ਆ ਜਾਵੇਗੀ।



from Punjab News – Latest news in Punjabi http://ift.tt/1WiwvF0
thumbnail
About The Author

Web Blog Maintain By RkWebs. for more contact us on rk.rkwebs@gmail.com

0 comments