‘ਆਪ’ ਨੂੰ ਖ਼ਾਲਿਸਤਾਨੀਅਾਂ ਤੇ ਨਕਸਲੀਅਾਂ ਦਾ ਸਮਰਥਨ: ਅਮਰਿੰਦਰ

ਲੁਧਿਆਣਾ ਵਿੱਚ ਇਕ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸ਼ਕੀਲ ਅਹਿਮਦ ਅਤੇ ਅੰਬਿਕਾ ਸੋਨੀ।
11502CD-_150216_HM_LDH_CONGRESS-06ਲੁਧਿਆਣਾ, 15 ਫਰਵਰੀ : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਸਬੰਧੀ ਪੋਸਟਰ ਮਾਮਲੇ ਬਾਅਦ ਆਮ ਆਦਮੀ ਪਾਰਟੀ (ਆਪ) ਵਿਰੋਧੀਅਾਂ ਦੇ ਨਿਸ਼ਾਨੇ ਉਤੇ ਹੈ। ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਨੂੰ ਨਕਸਲੀਅਾਂ ਅਤੇ ਖ਼ਾਲਿਸਤਾਨੀਆਂ ਦਾ ਸਮਰਥਨ ਹੈ ਅਤੇ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਇਸ ਨੂੰ ਕਿਸੇ ਵੀ ਹਾਲ ਵਿੱਚ ਨਹੀਂ ਹੋਣ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਿੱਚ ਨਕਸਲਵਾਦ ਤੇ ਖ਼ਾਲਿਸਤਾਨ ਦੇ ਹਮਾਇਤੀ ਸ਼ਾਮਲ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੋਸਟਰ ਅਪਲੋਡ ਕਰਕੇ ਹੁਣ ‘ਆਪ’ ਦੇ ਆਗੂ ਮੁੱਕਰ ਰਹੇ ਹਨ। ਉਹ ਉਲਟਾ ਕਾਂਗਰਸ ’ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਜੇਕਰ ਸੱਚ ਬੋਲ ਰਹੇ ਹਨ ਤਾਂ ਐਫਆਈਆਰ ਕਿਉਂ ਨਹੀਂ ਦਰਜ ਕਰਾਉਂਦੇ? ਉਨ੍ਹਾਂ ਦਾਅਵਾ ਕੀਤਾ ਕਿ ਐਫਆਈਆਰ ਤੋਂ ਬਾਅਦ ਸਾਈਬਰ ਸੈੱਲ 10 ਮਿੰਟਾਂ ਵਿੱਚ ਪਤਾ ਕਰ ਸਕਦਾ ਹੈ ਕਿ ਉਹ ਪੋਸਟਰ ਕਿਸ ਨੇ ਅਪਲੋਡ ਕੀਤਾ ਸੀ।
ਕੈਪਟਨ ਅਮਰਿੰਦਰ ਨੇ 2017 ਦੀਅਾਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਿਪਾਹੀ ਜੰਗ ਲਈ ਤਿਆਰ ਹਨ ਅਤੇ ਇਸ ਵਾਰ ਹਰ ਹਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਹਲਕਿਆਂ ਦੀ ਅਦਲਾ ਬਦਲੀ ਅਤੇ ਟਿਕਟਾਂ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੇ ਸਾਰੇ ਹੀ ਹਲਕਿਆਂ ਦਾ ਸਰਵੇਖਣ ਕਰਵਾ ਰਹੀ ਹੈ, ਜਿਸ ਦਾ ਕਮੇਟੀ ਅਧਿਅੈਨ ਕਰੇਗੀ। ਜਿਹੜਾ ਉਮੀਦਵਾਰ ਵੀ ਜਿੱਤਣ ਦੀ ਹਾਲਤ ਵਿੱਚ ਹੋਵੇਗਾ ਉਸ ਨੂੰ ਟਿਕਟ ਜ਼ਰੂਰ ਮਿਲੇਗੀ। ਉਨ੍ਹ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਹਲਕੇ ਬਦਲੇ ਜਾ ਸਕਦੇ ਹਨ, ਨਾਲ ਹੀ ਨੌਜਵਾਨਾਂ ਨੂੰ ਪਾਰਟੀ ਵਿੱਚ ਅੱਗੇ ਲਿਅਾਂਦਾ ਜਾਵੇਗਾ। ਮਹਾਗਠਬੰਧਨ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਸਪਾ, ਸੀਪੀਆਈ ਅਤੇ ਸੀਪੀਐਮ ਨਾਲ ਗੱਲ ਚੱਲ ਰਹੀ ਸੀ। ਪੀਪੀਪੀ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੀ ਹੈ। ਬਸਪਾ ਨੇ ਹਾਲੇ ਕੋਈ ਜਵਾਬ ਨਹੀਂ ਦਿੱਤਾ ਹੈ ਜਦੋਂ ਕਿ ਸੀਪੀਆਈ ਅਤੇ ਸੀਪੀਐਮ ਨਾਲ ਹਾਲੇ ਗੱਲਬਾਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਹਮਖ਼ਿਆਲ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੇ ਹੱਕ ਵਿੱਚ ਹਨ। ਇਸ ਮੌਕੇ ਸ਼ਕੀਲ ਅਹਿਮਦ, ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਹਨ।



from Punjab News – Latest news in Punjabi http://ift.tt/1QEDtji
thumbnail
About The Author

Web Blog Maintain By RkWebs. for more contact us on rk.rkwebs@gmail.com

0 comments