ਚੰਡੀਗੜ੍ਹ : ਚੰਡੀਗੜ੍ਹ ਦੀ ਆਰਥਿਕ ਅਪਰਾਧ ਸ਼ਾਖਾ ਨੇ ਸ਼ੁੱਕਰਵਾਰ ਸ਼ਾਮ ਨੂੰ ਨਾਈਪਰ ਦੇ ਕਾਰਜਕਾਰੀ ਡਾਇਰੈਕਟਰ ਐਨਕੇ ਭੂਟਾਨੀ ਤੇ ਰਜਿਸਟ੫ਾਰ ਸਮੇਤ ਅੱਠ ਅਧਿਕਾਰੀਆਂ ਤੇ ਪੁਣੇ ਦੀ ਇਕ ਪ੍ਰਾਈਵੇਟ ਫਰਮ ‘ਤੇ ਧੋਖਾਦੇਹੀ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ ਹੈ। ਸੀਬੀਆਈ ਅਧਿਕਾਰੀਆਂ ਮੁਤਾਬਕ ਪੂਰੇ ਮੁਲਕ ਵਿਚ 22 ਥਾਵਾਂ ‘ਤੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ। ਮੋਹਾਲੀ ਨਾਈਪਰ ਦੇ ਕਾਰਜਕਾਰੀ ਡਾਇਰੈਕਟਰ, ਰਜਿਸਟ੫ਾਰ, ਸੀਵੀਓ, ਆਫੀਸ਼ੀਏਟਿੰਗ ਰਜਿਸਟ੫ਾਰ, ਸੈਕਸ਼ਨ ਆਫਿਸਰ, ਡਿਪਟੀ ਰਜਿਸਟ੫ਾਰ ਤੇ ਪ੍ਰੋਫੈਸਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕਈ ਅਧਿਕਾਰੀ ਹੁਣ ਦੂਜੀਆਂ ਥਾਵਾਂ ‘ਤੇ ਤਾਇਨਾਤ ਹਨ। ਜਦਕਿ ਰਜਿਸਟ੫ਾਰ ਪੀਜੇਪੀ ਸਿੰਘ ਬੜੈਚ ਤੇ ਪ੍ਰੋਫੈਸਰ ਇਥੇ ਹੀ ਹਨ। ਦੇਰ ਸ਼ਾਮ ਤਕ ਸਾਰਿਆਂ ਤੋਂ ਪੁੱਛ-ਪੜਤਾਲ ਚੱਲਦੀ ਪਈ ਸੀ। ਸਾਰਿਆਂ ‘ਤੇ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਤੇ ਫੰਡਾਂ ਦੀ ਹੇਰਾਫੇਰੀ ਕਰਨ ਦਾ ਦੋਸ਼ ਹੈ। ਮਾਮਲੇ ਵਿਚ ਮੋਹਾਲੀ ਤੋਂ ਇਲਾਵਾ ਚੰਡੀਗੜ੍ਹ, ਬਿਠੰਡਾ, ਕੁਰੂਕਸ਼ੇਤਰ ਵਿਚ ਛਾਪੇਮਾਰੀ ਹੋਈ। ਇਸ ਦੌਰਾਨ ਸੀਬੀਆਈ ਨੇ ਕੇਸ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਹਨ।
ਭੂਟਾਨੀ ਦੇ ਘਰੋਂ ਸੀਬੀਆਈ ਨੇ ਕੀ ਬਰਾਮਦ ਕੀਤਾ
ਸੀਬੀਆਈ ਨੂੰ ਭੂਟਾਨੀ ਦੇ ਘਰੋਂ ਤੇਰ੍ਹਾਂ ਲੱਖ ਰੁਪਏ ਦੀਆਂ ਐਫਡੀਆਰ, 25 ਲੱਖ ਰੁਪਏ ਦੇ ਬੈਂਕ ਬੈਲੰਸ ਦਾ ਸਬੂਤ, ਪੰਜਾਹ ਲੱਖ ਰੁਪਏ ਦੇ ਜਾਇਦਾਦ ਦੇ ਦਸਤਾਵੇਜ਼ ਮਿਲੇ। ਉਥੇ ਰਜਿਸਟ੫ਾਰ ਪੀਜੇਪੀ ਸਿੰਘ ਬੜੈਚ ਦੇ ਘਰੋਂ ਪੰਜ ਜ਼ਮੀਨਾਂ ਦੇ ਕਰੀਬ ਡੇਢ ਕਰੋੜ ਰੁਪਏ ਦੇ ਦਸਤਾਵੇਜ਼ ਸੀਬੀਆਈ ਨੇ ਆਪਣੇ ਕਬਜ਼ੇ ਵਿਚ ਕੀਤੇ ਹਨ। ਸੀਬੀਆਈ ਦੇ ਐਸਪੀ ਰਾਮ ਗੋਪਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਛੇਤੀ ਹੀ ਇਸ ਸਬੰਧੀ ਗਿ੍ਰਫ਼ਤਾਰੀਆਂ ਕੀਤੀਆਂ ਜਾਣਗੀਆਂ। ਹਾਲੇ ਪੁੱਛ-ਪੜਤਾਲ ਕਰ ਰਹੇ ਹਾਂ।
ਆਖ਼ਰ ਕੀ ਹੈ ਕਾਰਵਾਈ ਦਾ ਮਕਸਦ
ਸਲਵਰ ਜੁਬਲੀ ਤੋਂ ਐਨ ਇਕ ਦਿਨ ਪਹਿਲਾਂ ਮੋਹਾਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਂਡ ਰਿਸਰਚ (ਨਾਈਪਰ) ਵਿਚ ਸ਼ੁੱਕਰਵਾਰ ਨੂੰ ਸੀਬੀਆਈ ਦੀ ਟੀਮ ਨੇ ਛਾਪਾਮਾਰੀ ਕੀਤੀ ਹੈ। ਛਾਪਾ ਕਰੋੜਾਂ ਰੁਪਏ ਦੇ ਫੰਡ ਦੀ ਹੇਰਾਫੇਰੀ ਤੇ ਪੇਟੈਂਟ ਰਿਸਰਚ ਨੂੰ ਨਾਮੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੇਚਣ ਦੇ ਜ਼ਿੰਮੇਵਾਰਾਂ ਨੂੰ ਫੜਣ ਲਈ ਕੀਤੀ ਗਈ ਹੈ। ਸਵੇਰੇ ਕਰੀਬ 10 ਵਜੇ ਸ਼ੁਰੂ ਛਾਪੇਮਾਰੀ ਤਿੰਨ ਵਜੇ ਤਕ ਚੱਲਦੀ ਰਹੀ। ਇਸ ਦੌਰਾਨ ਸੀਬੀਆਈ ਦੀ ਟੀਮ ਨੇ ਨਾਈਪਰ ਦੇ ਡਾਇਰੈਕਟਰ ਕੇਕੇ ਭੂੁਟਾਨੀ, ਰਜਿਸਟ੫ਾਰ ਪੀਜੇਪੀ ਸਿੰਘ ਬੜੈਚ, ਫਾਰਮਾਸਿਊਟੀਕਲ ਐਨਾਲਾਸਿਸ ਪ੍ਰੋ. ਸ਼ਰਨਜੀਤ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਘਰ ਜਾ ਕੇ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ ਸਨ। ਦੁਪਹਿਰ ਬਾਅਦ ਸੀਬੀਆਈ ਦੀ ਟੀਮ ਡਾਇਰੈਕਟਰ ਭੂਟਾਨੀ ਨੂੰ ਆਪਣੇ ਨਾਲ ਚੰਡੀਗੜ੍ਹ ਸਥਿਤ ਸੀਬੀਆਈ ਮੁੱਖ ਦਫ਼ਤਰ ਲੈ ਗਈ। ਭੂਟਾਨੀ ‘ਤੇ ਫੰਡ ਵਿਚ ਹੇਰਾਫੇਰੀ ਕਰਨ ਦੇ ਨਾਲ ਨਾਲ ਮਨਮਰਜ਼ੀ ਨਾਲ ਨਿਯੁਕਤੀਆਂ ਕਰਨ ਦਾ ਦੋਸ਼ ਹੈ। ਉਥੇ ਰਜਿਸਟ੫ਾਰ ਦੀ ਨਿਯੁਕਤੀ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ।
ਭੂਟਾਨੀ ਨੂੰ ਤਿੰਨ ਵਾਰੀ ਮਿਲੀ ਐਕਸਟੈਂਸ਼ਨ
ਭੂਟਾਨੀ ਪਿਛਲੇ ਤਿੰਨ ਸਾਲਾਂ ਤੋਂ ਵੱਧ ਐਕਸਟੈਂਸ਼ਨ ‘ਤੇ ਚੱਲ ਰਹੇ ਹਨ। ਸੇਵਾਮੁਕਤ ਹੋਣ ਮਗਰੋਂ ਉਨ੍ਹਾਂ ਨੂੰ ਲਗਾਤਾਰ ਸੇਵਾ ਵਿਸਥਾਰ ਮਿਲ ਰਿਹਾ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਨਿਯੁਕਤੀਆਂ ਕਰਨ ਦੇ ਨਾਲ ਨਾਲ ਐਸਸੀ/ਬੀਸੀ ਵਿਦਿਆਰਥੀਆਂ ਨਾਲ ਮਾੜਾ ਸਲੂਕ ਕਰਦੇ ਹਨ, ਮਾਮਲਾ ਅਦਾਲਤ ਵਿਚ ਹੈ।
ਕਈ ਪ੍ਰੋਫੈਸਰ ਸੀਬੀਆਈ ਨਿਸ਼ਾਨੇ ‘ਤੇ
ਨਾਈਪਰ ਦੇ ਕਈ ਪ੍ਰੋਫੈਸਰ ਸੀਬੀਆਈ ਦੇ ਨਿਸ਼ਾਨੇ ‘ਤੇ ਹਨ। ਸੀਬੀਆਈ ਪਿਛਲੇ ਇਕ ਸਾਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇਸ ਮਾਮਲੇ ਵਿਚ ਜਾਂਚ ਕਰਨ ਲਈ ਆਖਿਆ ਸੀ। ਜਿਸ ਮਗਰੋਂ ਲਗਾਤਾਰ ਦਸਤਾਵੇਜ਼ ਜ਼ਬਤ ਕੀਤੇ ਜਾ ਰਹੇ ਸਨ।
ਪੰਜ ਸਾਲਾਂ ਤੋਂ ਸੁਰਖੀਆਂ ‘ਚ ਹੈ ਨਾਈਪਰ
ਨਾਈਪਰ ਦੇ ਡਾਇਰੈਕਟਰ ਭੂਟਾਨੀ ਨਿਯੁਕਤੀਆਂ ਨੂੰ ਲੈ ਕੇ ਵੀ ਵਿਵਾਦਾਂ ਵਿਚ ਹਨ। ਭੂਟਾਨੀ ਨੇ ਨਾਈਪਰ ਦੇ ਰਜਿਸਟ੫ਾਰ ਬੜੈਚ ਦੀ ਨਿਯੁਕਤੀ ਕੀਤੀ। ਜਿਸ ਮਗਰੋਂ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਿਆ। ਜੁਲਾਈ 2011 ਵਿਚ ਕੋਰਟ ਵਿਚ ਬੜੈਚ ਦੀ ਨਿਯੁਕਤੀ ਨੂੰ ਗ਼ਲਤ ਦੱਸਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਪਰ ਭੂਟਾਨੀ ਨਾਈਪਰ ਵੱਲੋਂ ਅਦਾਲਤ ਵਿਚ ਮੁੜ ਤੋਂ ਕੇਸ ਕੀਤਾ ਹੈ। ਕੇਸ ਡਬਲ ਬੈਂਚ ਕੋਲ ਵੀ ਲਮਕਦਾ ਪਿਆ ਹੈ। 2011 ‘ਚ ਪ੍ਰਸਿੱਧ ਵਿਗਿਆਨੀ ਐਨ ਰੈਡੀ ਨੇ ਏਬਾਈਪਡ ਅਗਨੈਸਟ ਕੰਰਪਸ਼ਨ ਸਾਈਟ ‘ਤੇ ਨਾਈਪਰ ‘ਚ ਚੱਲ ਰਹੀਆਂ ਧਾਂਦਲੀਆਂ ਉਜਾਗਰ ਕੀਤੀਆਂ ਸਨ। 2013 ‘ਚ ਨਾਈਪਰ ‘ਤੇ ਪੇਟੈਂਟ ਰਿਸਰਚ ਨੂੰ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੇਚਣ ਲਈ ਚਰਚਾ ‘ਚ ਰਿਹਾ।
2013 ‘ਚ ਨਾਈਪਰ ਦੇ ਡਾ. ਨੀਰਜ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਇਕ ਐਸਸੀ ਵਿਦਿਆਰਥੀ ਦੀ ਮਦਦ ਕੀਤੀ ਸੀ। 2013 ‘ਚ ਡਾ. ਪ੍ਰੀਕਸ਼ਿਤ ਬਾਂਸਲ ਦਾ ਕਰਾਰ ਖ਼ਤਮ ਹੋਣ ‘ਤੇ ਨਵਿਆਇਆ ਨਹੀਂ ਗਿਆ। ਜਿਸ ਨੂੰ ਲੈ ਕੇ ਮਾਮਲਾ ਅਦਾਲਤ ‘ਚ ਹੈ। ਨਾਈਪਰ ਬਜਟ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਿਹਾ। ਪਿਛਲੀ ਵਾਰ ਨਾਈਪਰ ਨੂੰ 217 ਕਰੋੜ ਦਾ ਬਜਟ ਦੇਣ ਦੀ ਗੱਲ ਕਹੀ ਗਈ ਪਰ ਨਾਈਪਰ ਅਧਿਕਾਰੀਆਂ ਨੇ 109 ਕਰੋੜ ਦਾ ਬਜਟ ਮਿਲਣ ਦੀ ਗੱਲ ਆਖੀ। ਆਰਟੀਆਈ ਕਾਰਕੁੰਨ ਆਰਕੇ ਸਿੰਗਲਾ ਨੇ ਆਰਟੀਆਈ ਜ਼ਰੀਏ ਜਿਹੜੀ ਜਾਣਕਾਰੀ ਲਈ, ਦੇ ਮੁਤਾਬਕ 217 ਕਰੋੜ ਮਿਲੇ। ਕੇਂਦਰੀ ਮੰਤਰੀ ਨੇ ਐਤਵਾਰ ਨੂੰ ਆਉਣੈ। ਐਤਵਾਰ ਨੂੰ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਸਿਲਵਰ ਜੁਬਲੀ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆਉਣਾ ਹੈ। ਉਥੇ ਸ਼ੁੱਕਰਵਾਰ ਨੂੰ ਨਾਈਪਰ ਵਿਚ ਵਿਦਿਆਰਥੀਆਂ ਨੇ ਵੀ ਮੰਗਾਂ ਨੂੰ ਲੈ ਕੇ ਮੁਜ਼ਾਹਰਾ ਕੀਤਾ। ਵਿਦਿਆਰਥੀਆਂ ਦੀ ਫਾਲੋਸ਼ਿਪ ਲਈ ਨੋਟੀਫਿਕੇਸ਼ਨ ਤੇ ਹੋਰ ਮੰਗਾਂ ਨੂੰ ਲੈਕੇ ਮੁਜ਼ਾਹਰੇ ਕਰ ਰਹੇ ਸਨ।
from Punjab News – Latest news in Punjabi http://ift.tt/1LlYtd6
0 comments