ਵਾਸ਼ਿੰਗਟਨ, 3 ਫਰਵਰੀ : ਭਾਰਤੀ ਮੂਲ ਦੀ ੲਿਕ 47 ਸਾਲਾ ਅਮਰੀਕੀ ਔਰਤ ਨੂੰ ਨਿੳੂ ਜਰਸੀ ਵਿੱਚ ਆਪਣੀ ਸੱਸ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਅਾ ਕਿ ਤਸਨੀਮ ਦੀਵਾਨ ਨੂੰ ਉਸ ਦੀ 73 ਸਾਲਾ ਸੱਸ ਸਾਫੀਆ ਦੀਵਾਨ ਦੀ ਕਥਿਤ ਹੱਤਿਆ ਕਰਨ ਦੇ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।
ਨਿੳੂ ਜਰਸੀ ਸਥਿਤ ਆਪਣੇ ਘਰ ਵਿੱਚ ਤਸਨੀਮ ਨੇ ਇਕ ਅਣਪਛਾਤੀ ਚੀਜ਼ ਨਾਲ ਸੱਸ ਦੇ ਸਿਰ ’ਤੇ ਕਈ ਵਾਰ ਕੀਤੇ। ਪੁਲੀਸ ਦੇ ਬਿਆਨ ਮੁਤਾਬਕ ਐਮਰਜੰਸੀ ਨੰਬਰ 911 ’ਤੇ ਫੋਨ ਆਉਣ ਬਾਅਦ ਈਸਟ ਵਿੰਡਸਰ ਪੁਲੀਸ 26 ਜਨਵਰੀ ਦੀ ਸ਼ਾਮ ੳੁਸ ਦੇ ਘਰ ਪੁੱਜੀ, ਜਿਥੇ ਉਸ ਨੇ ਪੀਡ਼ਤ ਦੀ ਲਾਸ਼ ਦੇਖੀ। ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਸਿਰ ’ਤੇ ਸੱਟ ਲੱਗਣ ਕਾਰਨ ਹੋਣ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਕਿਹਾ ਕਿ ਘਰ ਵਿੱਚ ਕਿਸੇ ਦੇ ਜ਼ਬਰਦਸਤੀ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਮੁਲਜ਼ਮ ਨੂੰ ਦਸ ਲੱਖ ਡਾਲਰ ਜ਼ਮਾਨਤ ਵਜੋਂ ਭਰਨ ਦੇ ਹੁਕਮ ਦਿੱਤੇ ਹਨ।
from Punjab News – Latest news in Punjabi http://ift.tt/1meRiN3

0 comments