ਮੈਲਬਰਨ, 3 ਫਰਵਰੀ : ਆਸਟਰੇਲੀਆ ਦੀ ਸੰਸਦ ਨੇ ਆਪਣੇ ਮੈਂਬਰਾਂ ਨੂੰ ਸੰਸਦ ‘ਚ ਆਪਣੇ ਬੱਚੇ ਲਿਆਉਣ ਦੀ ਆਗਿਆ ਦੇ ਦਿੱਤੀ ਹੈ। ਕੈਨਬਰਾ ਸਥਿਤ ਸੰਸਦ ‘ਚ ਪਹਿਲਾਂ ਅਜਿਹਾ ਸੰਭਵ ਨਹੀਂ ਸੀ। ਇਸ ਕਾਰਨ ਖਾਸ ਤੌਰ ’ਤੇ ਮਹਿਲਾ ਸੰਸਦ ਮੈਂਬਰਾਂ ਨੂੰ ਕਾਫ਼ੀ ਮੁਸ਼ਕਲ ਆਉਂਦੀ ਸੀ। ਸੰਸਦੀ ਕਮੇਟੀ ਨੇ ਅੱਜ ਮੈਂਬਰਾਂ ਨੂੰ ਬੱਚਿਅਾਂ ਨੂੰ ਸੰਸਦ ਵਿੱਚ ਲਿਆਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਕ੍ਰਿਸਟੋਫਰ ਪਾਇਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਹੁਣ ਬੱਚਿਆਂ ਕਾਰਨ ਸੰਸਦ ਮੈਂਬਰਾਂ ਦੇ ਕੰਮ ਵਿੱਚ ਵਿਘਨ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸੰਸਦ ‘ਚ ਬੱਚਿਆਂ ਨੂੰ ਅਨੁਸ਼ਾਸਨ ਅਤੇ ਦੇਖ ਰੇਖ ਹੇਠ ਰੱਖਣ ਦੀ ਜ਼ਿੰਮੇਵਾਰੀ ਸਬੰਧਿਤ ਮੈਂਬਰ ਦੀ ਹੋਵੇਗੀ। ਜ਼ਿਕਰਯੋਗ ਹੈ ਕਿ 2009 ‘ਚ ਇੱਕ ਸੈਨੇਟਰ ਨੂੰ ਆਪਣੇ ਦੋ ਸਾਲ ਦੇ ਬੱਚੇ ਸਮੇਤ ਅਹਿਮ ਸੰਸਦੀ ਕਾਰਵਾਈ ਵਿਚਾਲੇ ਛੱਡਣੀ ਪਈ ਸੀ। ਇਸ ਫ਼ੈਸਲੇ ਦਾ ਵਿਰੋਧੀ ਧਿਰ ਲੇਬਰ ਪਾਰਟੀ ਨੇ ਵੀ ਸਵਾਗਤ ਕੀਤਾ ਹੈ।
from Punjab News – Latest news in Punjabi http://ift.tt/1meRiN7

0 comments