ਹਵਾਈ ਫ਼ੌਜ ਨੇ ਏਅਰਬੇਸ ਦੀ ਸੁਰੱਖਿਆ ਮਜ਼ਬੂਤ ਕਰਨ ਦਾ ਕੀਤਾ ਫ਼ੈਸਲਾ
ਨਵੀਂ ਦਿੱਲੀ : ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਹਵਾਈ ਫ਼ੌਜ ਨੇ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਨੇ ਸੰਵੇਦਨਸ਼ੀਲ ਪੱਛਮੀ ਕਮਾਨ ਦੇ ਏਅਰ ਬੇਸਾਂ ਦੀ ਕੰਧ ਟੱਪਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਵੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਜਾਰੀ ਕੀਤਾ ਹੈ।
ਹਵਾਈ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੱਛਮੀ ਹਵਾਈ ਕਮਾਨ ਦੇ ਸਾਰੇ ਬੇਸਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਏਅਰ ਬੇਸ ਦੀ ਕੰਧ ਟੱਪਣ ਜਾਂ ਗ਼ਲਤ ਤਰੀਕੇ ਨਾਲ ਵੜਨ ਵਾਲੇ ਨੂੰ ਵੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਵਾਈ ਫ਼ੌਜ ਨੇ ਸਰਾਕਰ ਨੂੰ ਕਿਸੇ ਵੀ ਏਅਰ ਬੇਸ ਦੇ 100 ਮੀਟਰ ਅਤੇ ਇਸ ਦੇ ਹਥਿਆਰ ਡੀਪੂ ਦੇ 900 ਮੀਟਰ ਦੇ ਦਾਇਰੇ ‘ਚ ਨਿਰਮਾਣ ‘ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਲਈ ਕਿਹਾ ਹੈ। ਅਧਿਕਾਰੀ ਨੇ ਕਿਹਾ ਕਿ ਹਵਾਈ ਫ਼ੌਜ ਦੇਸ਼ ਭਰ ਦੇ 54 ਪ੍ਰਮੁੱਖ ਏਅਰ ਬੇਸਾਂ ਦੀ ਸੁਰੱਖਿਆ ਲਈ ਅੱਠ ਹਜ਼ਾਰ ਕਰੋੜ ਦੇ ਮਤੇ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ‘ਚ ਹੈ। ਇਸ ਵਿਚ ਸਮਾਰਟ ਘੁਸਪੈਠ ਰੋਕੂ ਪ੍ਰਣਾਲੀ, ਸੀਸੀਟੀਵੀ, ਮੋਸ਼ਨ ਡਿਟੈਕਟਰ, ਕਵਾਡ੍ਰੋ ਡਰੋਨ ਅਤੇ ਹੋਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਹੋਰ ਜ਼ਿਆਦਾ ਗਰੁੜ ਕਮਾਂਡੋ ਤਿਆਰ ਕਰੇਗੀ।
——–
ਹਵਾਈ ਫ਼ੌਜ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ ਐਨਆਈਏ
ਨਵੀਂ ਦਿੱਲੀ : ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਐਨਆਈਏ ਹਵਾਈ ਫ਼ੌਜ ਦੇ ਕੁਝ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਪੁੱਛਗਿੱਛ ਇਹ ਪਤਾ ਲਗਾਉਣ ਲਈ ਹੋਵੇਗੀ ਕਿ ਏਅਰ ਬੇਸ ‘ਚ ਅੱਤਵਾਦੀਆਂ ਦੇ ਵੜਨ ‘ਚ ਕੀ ਅੰਦਰ ਦੇ ਲੋਕਾਂ ਦੀ ਭੂਮਿਕਾ ਸੀ। ਹਾਲਾਂਕਿ ਹੁਣ ਤਕ ਇਸ ਗੱਲ ਦੇ ਸੰਕੇਤ ਨਹੀਂ ਮਿਲੇ। ਜਾਂਚ ਨਾਲ ਜੁੜੇ ਇਕ ਸੀਨੀਅਰ ਅਫਸਰ ਨੇ ਕਿਹਾ ਕਿ ਪਠਾਨਕੋਟ ਏਅਰ ਬੇਸ ‘ਚ ਕਈ ਹਜ਼ਾਰ ਲੋਕ ਰਹਿੰਦੇ ਹਨ, ਇਸ ਲਈ ਅੰਦਰ ਵਾਲੇ ਦੀ ਭੂਮਿਕਾ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਾਲ ਇਨਕਾਰ ਕਰਨ ‘ਚ ਸਮਾਂ ਲੱਗ ਰਿਹਾ ਹੈ।
from Punjab News – Latest news in Punjabi http://ift.tt/1JZbI8r

0 comments