ਹੁਣ ਪਹਿਲਾਂ ਹੀ ਸੰਘਣੀ ਧੁੰਦ ਪੈਣ ਦਾ ਲੱਗ ਜਾਵੇਗਾ ਪਤਾ

winterਬੰਗਲੌਰ : ਉਹ ਦਿਨ ਦੂਰ ਨਹੀਂ, ਜਦੋਂ ਉੱਤਰੀ ਭਾਰਤ ‘ਚ ਠੰਢ ਦੇ ਮੌਸਮ ਦੌਰਾਨ ਅਕਸਰ ਪੈਣ ਵਾਲੀ ਧੁੰਦ ਦੇ ਕਹਿਰ ਨਾਲ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇਗਾ। ਮਾਰਗ ‘ਚ ਚੱਲਣ ਵਾਲੇ ਲੋਕਾਂ ਨੂੰ ਸੰਘਣੀ ਧੁੰਦ ਦੀ ਜਾਣਕਾਰੀ ਪਹਿਲਾਂ ਤੋਂ ਹੀ ਦਿੱਤੀ ਜਾ ਸਕੇਗੀ। ਇਸਦੇ ਲਈ ਉਹ ਸੁਰੱਖਿਆ ਦੇ ਪ੍ਰਬੰਧ ਪਹਿਲਾਂ ਹੀ ਕਰ ਸਕਣਗੇ ਜਾਂ ਫਿਰ ਆਪਣੀ ਯਾਤਰਾ ਨੂੰ ਟਾਲ ਸਕਣਗੇ। ਇਸਦੇ ਲਈ ਲਾਹੇਵੰਦ ਸੈਟੇਲਾਈਟ ‘ਤੇ ਆਧਾਰਤ ਫਾਗ ਮੋਨੀਟਰਿੰਗ ਸਿਸਟਮ ਆਈਆਈਟੀ, ਬੰਬੇ ਦੇ ਵਿਗਿਆਨੀਆਂ ਨੇ ਤਿਆਰ ਕਰ ਲਿਆ ਹੈ।
ਇਸ ਮੋਨੀਟਰਿੰਗ ਸਿਸਟਮ ਨਾਲ ਸੜਕ, ਰੇਲ ਤੇ ਹਵਾਈ ਆਵਾਜਾਈ ਨੂੰ ਸੁਰੱਖਿਅਤ ਅਤੇ ਲਾਹੇਵੰਦ ਬਣਾਉਣ ਵਿਚ ਮਦਦ ਮਿਲੇਗੀ। ਆਈਆਈਟੀ ਦੇ ਸਹਾਇਕ ਪ੍ਰੋਫੈਸਰ ਰਿਤੇਸ਼ ਗੌਤਮ ਮੁਤਾਬਕ, ਭਾਰਤੀ ਉਪ ਮਹਾਦੀਪ ‘ਚ ਗੰਗਾ ਕਿਨਾਰੇ ਦੇ ਮੈਦਾਨੀ ਭਾਗ ਵਿਚ ਠੰਢ ਦੇ ਮੌਸਮ ਦੌਰਾਨ ਸੰਘਣੀ ਧੁੰਦ ਵੱਡੀ ਸਮੱਸਿਆ ਪੈਦਾ ਕਰਦੀ ਹੈ। ਇਸਦਾ ਅਸਰ ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਵਿਚ ਵੀ ਰਹਿੰਦਾ ਹੈ। ਨਵਾਂ ਸਿਸਟਮ ਪੂਰੇ ਇਲਾਕੇ ਵਿਚ ਪੈਣ ਵਾਲੀ ਧੁੰਦ ਦੀ ਪਹਿਲਾਂ ਹੀ ਸੂਚਨਾ ਦੇਣ ਵਿਚ ਸਮਰੱਥ ਹੋਵੇਗਾ। ਇਹ ਸੂਚਨਾ ਸਰਕਾਰੀ ਏਜੰਸੀਆਂ ਅਤੇ ਆਮ ਲੋਕਾਂ ਨੂੰ ਦਿੱਤੀ ਜਾ ਸਕੇਗੀ। ਅਮਰੀਕਾ ਦੇ ਨਾਸਾ ‘ਚ ਸਥਿਤ ਮੌਸਮ ਤੇ ਵਿਕਿਰਣ ਲੈਬਾਰਟਰੀ ਵਿਚ ਵਿਗਿਆਨੀ ਦੇ ਰੂਪ ਵਿਚ ਕੰਮ ਕਰ ਚੁੱਕੇ ਗੌਤਮ ਨੇ ਦੱਸਿਆ ਕਿ ਨਵਾਂ ਸਿਸਟਮ ਉਨ੍ਹਾਂ ਆਪਣੇ ਵਿਦਿਆਰਥੀਆਂ, ਰੀਮਾ, ਦਿਨੇਸ਼ ਪਾਟਿਲ, ਸਰਵਰ ਰਿਜ਼ਵੀ ਅਤੇ ਮਨੋਜ ਸਿੰਘ ਨਾਲ ਮਿਲ ਕੇ ਤਿਆਰ ਕੀਤਾ ਹੈ।
ਗੌਤਮ ਮੁਤਾਬਕ ਸਾਫਟਵੇਅਰ ਜ਼ਰੀਏ ਨਾਸਾ ਦੇ ਸੈਟੇਲਾਈਟ ਤੋਂ ਡਾਟਾ ਪ੍ਰਾਪਤ ਕਰਕੇ ਪਤਾ ਲਗਾਇਆ ਜਾ ਸਕੇਗਾ ਕਿ ਗੰਗਾ ਕਿਨਾਰੇ ਦੇ ਮੈਦਾਨੀ ਇਲਾਕਿਆਂ ਵਿਚ ਕਿੱਥੇ ਸੰਘਣੀ ਧੁੰਦ ਅਤੇ ਘੱਟ ਉਚਾਈ ਵਾਲੇ ਬੱਦਲ ਛਾਏ ਹੋਏ ਹਨ। ਜ਼ਿਆਦਾ ਸਪਸ਼ਟਤਾ ਤੋਂ ਪ੍ਰਾਪਤ ਫੋਟੋ ਜ਼ਰੀਏ ਉਨ੍ਹਾਂ ਦੀ ਸੰਘਣਤਾ ਦਾ ਮੁਲਾਂਕਣ ਕੀਤਾ ਜਾ ਸਕੇਗਾ। ਇਹ ਸਿਸਟਮ ਫਿਲਹਾਲ ਭਾਰਤ ਦੇ ਇਨਸੈੱਟ ਸੈਟੇਲਾਈਟ ਦੀ ਮਦਦ ਨਾਲ ਕੰਮ ਕਰ ਰਿਹਾ ਹੈ।



from Punjab News – Latest news in Punjabi http://ift.tt/1P7ZsBl
thumbnail
About The Author

Web Blog Maintain By RkWebs. for more contact us on rk.rkwebs@gmail.com

0 comments