ਸ਼ੱਕੀ ਹਾਲਾਤ ‘ਚ ਨੌਜਵਾਨ ਦੀ ਮੌਤ, ਮੁਟਿਆਰ ਕਹੀ ਨਾਲ ਵੱਢ’ਤੀ

03_02_2016-Murder-fਮੋਗਾ : ਮੋਗਾ- ਜਲੰਧਰ ਰੋਡ ‘ਤੇ ਪੈਂਦੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਬੀਤੀ ਰਾਤ ਸ਼ੱਕੀ ਹਾਲਾਤ ‘ਚ ਨੌਜਵਾਨ ਦੀ ਲਾਸ਼ ਉਸ ਦੇ ਘਰ ਦੇ ਸਾਹਮਣੇ ਮੋਟਰ ‘ਤੇ ਦਰੱਖ਼ਤ ਨਾਲ ਲਟਕਦੀ ਮਿਲੀ ਤੇ ਅੱਜ ਸਵੇਰੇ ਨਾਲ ਲੱਗਦੇ ਮੋਟਰ ਵਾਲੇ ਕਮਰੇ ‘ਚੋਂ ਇਕ ਦਲਿਤ ਮੁਟਿਆਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਪਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਅਮਰਜੀਤ ਸਿੰਘ ਪਿੰਡ ਦਾ ਪੰਚ ਸੀ ਅਤੇ ਬੀਤੀ ਦੇਰ ਰਾਤ ਉਸ ਦੀ ਲਾਸ਼ ਉਸ ਦੇ ਘਰ ਦੇ ਕੋਲ ਸੱਗੜ ਸਿੰਘ ਦੇ ਖੇਤ ‘ਚ ਬਣੀ ਮੋਟਰ ਤੋਂ ਮਿਲੀ ਸੀ। ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੌਕੇ ‘ਤੇ ਪੁੱਜੇ ਪੁਲਸ ਦੇ ਉਚ ਅਧਿਕਾਰੀਆਂ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮੋਗੇ ਦੇ ਸਰਕਾਰੀ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਮਿ੍ਰਤਕ ਦੀ ਮਾਂ ਿਛੰਦਰਪਾਲ ਕੌਰ ਦੇ ਬਿਆਨਾਂ ‘ਤੇ 174 ਦੀ ਕਾਰਵਾਰੀ ਸ਼ੁਰੂ ਕਰਨ ਲੱਗੇ ਹੀ ਸਨ ਕਿ ਥਾਣਾ ਧਰਮਕੋਟ ਤੋਂ ਫੋਨ ਆਇਆ ਕਿ ਮਿ੍ਰਤਕ ਨੌਜਵਾਨ ਅਮਰਜੀਤ ਸਿੰਘ ਦੇ ਘਰ ਕੋਲ ਉਨ੍ਹਾਂ ਦੀ ਮੋਟਰ ‘ਤੇ ਹੀ ਇਕ ਮੁਟਿਆਰ ਦੀ ਲਾਸ਼ ਪਈ ਹੈ। ਦੁਪਿਹਰ ਡੀਐਸਪੀ ਗੁਰਮੇਲ ਸਿੰਘ, ਐਸਐਚਓ ਧਰਮਕੋਟ ਸਮੇਤ ਪੁਲਸ ਪਾਰਟੀ ਘਟਨਾ ਸਥਾਨ ‘ਤੇ ਪੁੱਜੇ ਤੇ ਵੇਖਿਆ ਕਿ ਮੁੁਟਿਆਰ ਦਾ ਕਤਲ ਕਹੀ ਨਾਲ ਕੀਤਾ ਗਿਆ ਹੈ। ਡੀਐਸਪੀ ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਤਕ ਅਮਰਜੀਤ ਸਿੰਘ ਦੀ ਭਾਲ ਕਰਦੇ ਰਹੇ ਪਰ ਉਹ ਨਾ ਮਿਲਿਆ ਤਾਂ ਅਚਾਨਕ ਉਸ ਦੀ ਮਾਂ ਿਛੰਦਰਪਾਲ ਕੌਰ ਆਪਣੇ ਘਰ ਦੇ ਸਾਹਮਣੇ ਆਪਣੇ ਜੇਠ ਸੱਗੜ ਸਿੰਘ ਦੀ ਮੋਟਰ ‘ਤੇ ਵੇਖਣ ਗਈ ਤਾਂ ਅਮਰਜੀਤ ਸਿੰਘ ਦੀ ਲਾਸ਼ ਮੋਟਰ ‘ਤੇ ਦਰੱਖ਼ਤ ਨਾਲ ਲਟਕ ਰਹੀ ਸੀ। ਥਾਣਾ ਧਰਮਕੋਟ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਤਾਂ ਐਸਐਚਓ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪੁੱਜੀ ਤੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਸਵੇਰੇ ਥਾਣਾ ਧਰਮਕੋਟ ਦੀ ਪੁਲਸ ਕਾਰਵਾਈ ਕਰਨ ਹੀ ਲੱਗੀ ਸੀ ਕਿ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਥਾਣਾ ਧਰਮਕੋਟ ਨੂੰ ਸੂਚਨਾ ਮਿਲੀ ਕਿ ਮਿ੍ਰਤਕ ਅਮਰਜੀਤ ਸਿੰਘ ਦੇ ਹੀ ਖੇਤ ਦੀ ਮੋਟਰ ਦੇ ਕਮਰੇ ‘ਚ ਇਕ ਦਲਿਤ ਮੁਟਿਆਰ ਕੁਲਵੰਤ ਕੌਰ ਉਰਫ ਖੁਸ਼ੀ ਪਤਨੀ ਜਸਪ੍ਰੀਤ ਸਿੰਘ ਵਾਸੀ ਭਿੰਡਰ ਕਲਾਂ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਹੈ। ਉਸ ਦਾ ਕਤਲ ਕਹੀ ਨਾਲ ਕੀਤਾ ਗਿਆ ਸੀ।

ਕੀ ਕਹਿਣਾ ਹੈ ਮਿ੍ਰਤਕਾ ਦੇ ਪਤੀ ਦਾ…..

ਇਸ ਸਬੰਧੀ ਮਿ੍ਰਤਕਾ ਦੇ ਪਤੀ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੱਸਿਆ ਕਿ ਮੇਰਾ ਵਿਆਹ ਕੁਲਵੰਤ ਕੌਰ ਨਾਲ ਕਰੀਬ ਛੇ ਸਾਲ ਪਹਿਲਾਂ ਹੋਇਆ ਸੀ। ਇਸ ਦੌਰਾਨ ਇਕ ਲੜਕੇ ਨੇ ਜਨਮ ਲਿਆ, ਪਿਛਲੇ ਡੇਢ ਸਾਲ ਤੋਂ ਕੁਲਵੰਤ ਕੌਰ ਮੇਰੇ ਤੋਂ ਅਲੱਗ ਆਪਣੀ ਮਾਂ ਦੇ ਘਰ ਜਲਾਲਾਬਾਦ ਵਿਖੇ ਰਹਿ ਰਹੀ ਸੀ। ਉਸ ਨੇ ਇਹ ਵੀ ਦੱਸਿਆ ਕਿ ਕੁਲਵੰਤ ਕੌਰ ਜੋ ਕਿ ਡਾਂਸਰ ਦਾ ਕੰਮ ਕਰਦੀ ਸੀ ਤੇ 25 ਜਨਵਰੀ ਨੂੰ ਹੀ ਮਲੇਸ਼ੀਆ ਤੋਂ ਵਾਪਸ ਆਈ ਸੀ। ਉਸ ਨੇ ਦੱਸਿਆ ਕਿ ਖੁਸ਼ੀ ਅਕਸਰ ਵਿਦੇਸ਼ ਦੇ ਟੂਰ ‘ਤੇ ਜਾਂਦੀ ਰਹਿੰਦੀ ਸੀ।



from Punjab News – Latest news in Punjabi http://ift.tt/1P7ZtVT
thumbnail
About The Author

Web Blog Maintain By RkWebs. for more contact us on rk.rkwebs@gmail.com

0 comments