ਬਠਿੰਡਾ : ਹੁਣ ਪੰਜਾਬ ਪੁਲਸ ਆਈਟੀ ਦੇ ਮਾਮਲੇ ‘ਚ ਹਾਈਟੈੱਕ ਹੋਵੇਗੀ। ਅਗਲੇ ਥੋੜੇ੍ਹ ਸਮੇਂ ਦੇ ਅੰਦਰ ਹੀ ਪੰਜਾਬ ਦੇ ਸਾਰੇ ਥਾਣਿਆਂ ਨੂੰ ਇਕ ਸਾਂਝੀ ਇੰਟਰਨੈੱਟ ਲਾਈਨ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਥਾਣੇ ਦੀ ਜਾਣਕਾਰੀ ਨੂੰ ਕੁਝ ਸਕਿੰਟਾਂ ਮਿੰਟਾਂ ਦੇ ਅੰਦਰ ਸਾਰੇ ਰਾਜ ਦੇ ਥਾਣਿਆ ਤਕ ਪਹੰੁਚਾਈ ਜਾ ਸਕੇ। ਇਸ ਸਬੰਧੀ ਪੰਜਾਬ ਪੁਲਸ ਦੇ ਸਬੰਧਤ ਸੈਲ ਦੇ ਏਡੀਜੀਪੀ ਵੀਕੇ ਭਾਵਰਾ ਬਿਠੰਡਾ ਵਿਸ਼ੇਸ਼ ਤੌਰ ‘ਤੇ ਪਹੰੁਚੇ ਹੋਏ ਸਨ। ਇਸ ਮੌਕੇ ਉਨ੍ਹਾਂ ਜਿਥੇ ਬਿਠੰਡਾ ਜ਼ੋਨ ਅਧੀਨ ਪੈਂਦੇ ਸੱਤੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਪੁਲਸ ਮੁਖੀਆਂ ਤੋਂ ਇਲਾਵਾ ਆਈਜੀ ਬਿਠੰਡਾ ਅਤੇ ਆਈਜੀ ਫਿਰੋਜ਼ਪੁਰ ਰੇਂਜ ਨਾਲ ਇਕ ਸਾਂਝੀ ਬੈਠਕ ਕੀਤੀ। ਦੱਸਣਯੋਗ ਹੈ ਕਿ ਅੱਜ ਜਿਥੇ ਲਗਤਾਰ ਵਿਕਸਿਤ ਹੋ ਰਹੀ ਤਕਨੀਕ ਨਾਲ ਜੁਰਮ ਵਧਦਾ ਜਾ ਰਿਹਾ ਹੈ ਤਾਂ ਇਸ ਤਕਨੀਤ ਦਾ ਚੰਗੇ ਪਾਸਿਓਂ ਲਾਹਾ ਲੈ ਕੇ ਇਸ ਜੁਰਮ ਨੂੰ ਨਕੇਲ ਵੀ ਪਾਈ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਕਾਫੀ ਥਾਣੇ ਅਜਿਹੇ ਹਨ ਜਿਥੇ ਇੰਟਰਨੈੱਟ ਦੀ ਸੇਵਾ ਨਹੀਂ ਹੈ ਪਰ ਇਸ ਸਭ ਨੂੰ ਹੁਣ ਦੂਰ ਕੀਤਾ ਜਾਵੇਗਾ।
ਬਿਠੰਡਾ ਦੇ ਸਰਕਟ ਹਾਊਟ ਵਿਖੇ ਬੁੱਧਵਾਰ ਨੂੰ ਲੰਮਾਂ ਸਮਾਂ ਚੱਲੀ ਇਸ ਬੈਠਕ ਦੌਰਾਨ ਏ ਡੀਜੀਪੀ ਵੀ ਕੇ ਭਾਵਰਾ ਨੇ ਦੱਸਿਆ ਕਿ ਪੰਜਾਬ ਪੁਲਸ ਦਾ ਹੁਣ ਮਿਸ਼ਨ ਹੈ ਕਿ ਪੁਲਸ ਨੂੰ ਆਈਟੀ ਦੇ ਪੱਖ ਤੋਂ ਕਾਈਮ ਕਰਨਾ ਤਾਂ ਜੋ ਕਿਸੇ ਵੀ ਇਕ ਥਾਂ ਦੀ ਜਾਣਕਾਰੀ ਨੂੰ ਪਲਾਂ ਚਿਰਾਂ ਦੇ ਅੰਦਰ ਪੂਰੇ ਰਾਜ ਦੇ ਥਾਣਿਆ ਤਕ ਪਹੰੁਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਲਦੀ ਹੀ ਸਾਰੇ ਥਾਣਿਆ ਨੂੰ ਇਕ ਸਾਂਝੀ ਇੰਟਰਨੈੱਟ ਸੇਵਾ ਨਾਲ ਜੋੜਿਆ ਜਾਵੇਗਾ। ਜਿਥੇ ਹਰ ਰੋਜ਼ ਦੇ ਦਰਜ ਹੋਣ ਵਾਲੇ ਮਾਮਲੇ, ਇਲਾਕੇ ਦੇ ਭਗੌੜੇ ਵਿਅਕਤੀਆਂ ਦੀ ਸੂਚੀ ਅਤੇ ਰੋਜ਼ਾਨਾ ਦੀਆਂ ਚੋਰੀਆਂ ਅਤੇ ਹੋਰ ਵਾਰਦਾਤਾਂ ਤੋਂ ਇਲਾਵਾ ਥਾਣਿਆਂ ‘ਚ ਗੁੰਮਸ਼ੁਦਾ ਵਿਅਕਤੀਆਂ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਦੇ ਜਵਾਨੇ ‘ਚ ਤਕਨੀਤ ਕਾਫੀ ਵਧ ਗਈ ਹੈ ਅਤੇ ਵਿਭਾਗ ਵੀ ਇਸ ਨੂੰ ਅਪਣਾ ਕੇ ਆਪਣੇ ਕੰਮ ‘ਤੇ ਪੱਧਰ ਨੂੰ ਹੋਰ ਉੱਚਾ ਉਠਾਏਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਬਿਠੰਡਾ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਮੀਟਿੰਗ ਪੂਰੀ ਤਰ੍ਹਾਂ ਹੀ ਆਈਟੀ ਅਤੇ ਤਕਨੀਕ ਤੇ ਨਿਰਭਰ ਸੀ ਅਤੇ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਏਡੀਜੀਪੀ ਸਾਹਿਬ ਵੱਲੋਂ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਤਕਨੀਤੀ ਪੱਖ ਤੋਂ ਕਾਇਣ ਹੋਣ ਤਾਂ ਜੋ ਜੁਰਮ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਨਕੇਲ ਪਾਈ ਜਾ ਸਕੇ। ਇਸ ਮੀਟਿੰਗ ‘ਚ ਆਈਜੀ ਬਿਠੰਡਾ ਜ਼ੋਨ ਡਾ ਜਤਿੰਦਰ ਕੁਮਾਰ ਜੈਨ, ਡੀਆਈਜੀ ਖੱਟੜਾ, ਡੀਆਈਜੀ ਅਮਰ ਸਿੰਘ ਚਹਿਲ ਅਤੇ ਵੱਖ-ਵੱਖ ਜ਼ਿਲਿ੍ਹਆਂ ਦੇ ਐਸਐਸਪੀ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
from Punjab News – Latest news in Punjabi http://ift.tt/1JZbK06

0 comments