ਮੈਂ ਬੇਕਸੂਰ, ਮੇਰੇ ਖ਼ਿਲਾਫ਼ ਲਾਏ ਦੋਸ਼ ਝੂਠੇ: ਸਰਦਾਰ ਸਿੰਘ

014ਚੰਡੀਗਡ਼੍ਹ, 3 ਫਰਵਰੀ : ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੇ ਆਪਣੇ ’ਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਇਹ ਜ਼ਰੂਰ ਮੰਨਿਆ ਹੈ ਕਿ ਉਹ ਸ਼ਿਕਾਇਤਕਰਤਾ ਨੂੰ ਜਾਣਦੇ ਹਨ। ਬ੍ਰਿਟਿਸ਼ ਹਾਕੀ ਟੀਮ ਦੀ ਸਾਬਕਾ ਮੈਂਬਰ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਸਰਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਉਸ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ। ਉਨ੍ਹਾਂ ਕਿਹਾ,‘‘ਇਸ ਸਮੇਂ ਮੇਰਾ ਧਿਆਨ ਹਾਕੀ ਇੰਡੀਆ ਲੀਗ ਦੇ ਭਲਕੇ ਹੋਣ ਵਾਲੇ ਮੈਚ ’ਤੇ ਹੈ। ਇਹ ਗੰਭੀਰ ਦੋਸ਼ ਹੈ। ਮੈਂ ਪੁਲੀਸ ਰਿਪੋਰਟ ਦੇਖ ਕੇ ਆਪਣੇ ਵਕੀਲ ਨਾਲ ਸਲਾਹ ਕਰਾਂਗਾ।’’ ਉਨ੍ਹਾਂ ਕਿਹਾ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਪਰ ਉਨ੍ਹਾਂ ਨੂੰ ਕੁਝ ਸਮੇਂ ਦੀ ਲੋਡ਼ ਹੈ। ਉਨ੍ਹਾਂ ਦੋਹਾਂ ਦੀ ਮੰਗਣੀ ਹੋਣ ਤੋਂ ਵੀ ਇਨਕਾਰ ਕੀਤਾ।
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਕੌਮਾਂਤਰੀ ਮਹਿਲਾ ਹਾਕੀ ਖਿਡਾਰਨ ਵੱਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ    ਸਿੰਘ ਖ਼ਿਲਾਫ਼ ਮੰਗਣੀ ਬਾਅਦ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਜਾਂਚ ਲਈ ਲੁਧਿਆਣਾ ਪੁਲੀਸ ਨੇ ਅੱਜ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ। ਖਿਡਾਰਨ ਨੇ ਦੋਸ਼ ਲਗਾਏ ਸਨ ਕਿ ਸਰਦਾਰ ਸਿੰਘ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਬਾਅਦ ’ਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਦੋ ਦਿਨ ਪਹਿਲਾਂ ਥਾਣਾ ਕੂੰਮ ਕਲਾਂ ਵਿੱਚ ਸਰਦਾਰ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਦੀ ਜਾਂਚ ਬਾਅਦ ਪੁਲੀਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੇ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ, ਜਿਸ ਵਿੱਚ ਏਡੀਸੀਪੀ-4 ਸਤਵੀਰ ਸਿੰਘ ਅਟਵਾਲ, ਏਸੀਪੀ ਗਿੱਲ ਗੁਰਪ੍ਰੀਤ ਕੌਰ ਪੁਰੇਵਾਲ ਅਤੇ ਥਾਣਾ ਕੂੰਮ ਕਲਾਂ ਦੇ ਐਸਐਚਓ ਨੂੰ ਸ਼ਾਮਲ ਕੀਤਾ ਗਿਆ ਹੈ। ਸਤਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੀ ਹਾਕੀ ਖਿਡਾਰੀ ਹੈ ਅਤੇ ਉਹ ਵਿਦੇਸ਼ ’ਚ ਰਹਿੰਦੀ ਹੈ। ਉਸ ਦੇ ਕੁਝ ਰਿਸ਼ਤੇਦਾਰ ਪੰਜਾਬ ’ਚ ਰਹਿੰਦੇ ਹਨ। ਸਾਲ 2012 ਦੀਅਾਂ ਓਲੰਪਿਕ ਖੇਡਾਂ ਦੌਰਾਨ ਉਸ ਦੀ ਮੁਲਾਕਾਤ ਸਰਦਾਰ ਸਿੰਘ ਨਾਲ ਹੋਈ ਸੀ। ਤਿੰਨ ਸਾਲ ਤਕ ਪ੍ਰੇਮ ਸਬੰਧ ਰੱਖਣ ਬਾਅਦ ਦੋਹਾਂ ਨੇ 2015 ’ਚ ਮੰਗਣੀ ਕਰਾਈ ਸੀ। ਖਿਡਾਰਨ ਨੇ ਦੋਸ਼ ਲਾਇਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਸ੍ਰੀ ਭੈਣੀ ਸਾਹਿਬ ਆਈ ਹੋਈ ਸੀ। ਉਥੇ ਸਰਦਾਰ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਬਾਅਦ ਸਰਦਾਰ ਸਿੰਘ ਨੇ ਉਸ ਨੂੰ ਟਾਲਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ’ਚ ਉਸ ਨੇ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸ੍ਰੀ ਅਟਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਰਿਪੋਰਟ ਸੌਂਪ ਦਿੱਤੀ ਜਾਵੇਗੀ।

ਖੱਟਰ ਵੱਲੋਂ ਦੋਸ਼ ਸਿੱਧ ਹੋਣ ’ਤੇ ਕਾਰਵਾਈ ਦਾ ਭਰੋਸਾ

ਚੰਡੀਗਡ਼੍ਹ   : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਜੇ ਭਾਰਤੀ ਹਾਕੀ ਟੀਮ ਦੇ ਕਪਤਾਨ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ ਸਹੀ ਨਿਕਲੇ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਵਿਰੁੱਧ ਬਰਤਾਨੀਆਂ ਦੀ ਲਡ਼ਕੀ ਨੇ ਦੋਸ਼ ਲਾਇਆ ਕਿ ਸਰਦਾਰ ਸਿੰਘ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਸੀ ਪਰ ਉਹ ਸ਼ਾਦੀ ਤੋਂ ਪਿੱਛੇ ਹਟ ਗਿਆ ਹੈ। ਉਸ ਨੇ ਕਿਹਾ ਕਿ ਹਾਕੀ ਟੀਮ ਦੇ ਕਪਤਾਨ ਨੇ ਉਸ ਦਾ ਜਿਣਸੀ ਸੋਸ਼ਣ ਕੀਤਾ ਹੈ।



from Punjab News – Latest news in Punjabi http://ift.tt/1JZbI8A
thumbnail
About The Author

Web Blog Maintain By RkWebs. for more contact us on rk.rkwebs@gmail.com

0 comments