ਬਿਨਾਂ ਲੂਣ ਦੇ ਹੀ ਜੀਭ ਨੂੰ ਮਿਲ ਜਾਏਗਾ ਲੂਣ ਦਾ ਸੁਆਦ

ਕੋਸ਼ਿਕਾਵਾਂ ਦੀ ਪਛਾਣ, ਤਿਆਰ ਹੋ ਸਕਦਾ ਹੈ ਨਕਲੀ ਬਦਲ

ਨਿਊਯਾਰਕ  : ਲੂਣ ਯਾਨੀ ਸੋਡੀਅਮ ਕਲੋਰਾਈਡ ਖਾਣੇ ਦਾ ਅਹਿਮ ਹਿੱਸਾ ਹੈ ਪਰ ਅਕਸਰ ਖਾਣ ‘ਚ ਸੋਡੀਅਮ ਦੀ ਮਾਤਰਾ ਕੰਟਰੋਲ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ। ਵਿਗਿਆਨੀਆਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਫਿਲਾਡੈਲਫੀਆ ਦੇ ਮੋਨੇਲ ਕੈਮੀਕਲ ਸੇਂਸੇਜ ਦੇ ਖੋਜਕਰਤਾਵਾਂ ਨੇ ਜੀਭ ‘ਚ ਲੂਣ ਦਾ ਸੁਆਦ ਮਹਿਸੂਸ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਪਛਾਣਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਕੋਸ਼ਿਕਾਵਾਂ ਦੀ ਕਾਰਜ ਪ੍ਰਣਾਲੀ ਨੂੰ ਸਮਝ ਕੇ ਲੂਣ ਦਾ ਨਕਲੀ ਬਦਲ ਬਣਾਉਣਾ ਸੰਭਵ ਹੋ ਸਕਦਾ ਹੈ। ਖੋਜਕਰਤਾਵਾਂ ਬ੍ਰਾਇਨ ਲੇਵਾਨਡੋਸਕੀ ਨੇ ਕਿਹਾ ਕਿ ਲੂਣ ਦੇ ਸੁਆਦ ਨੂੰ ਪਛਾਣਨ ਦੀ ਪ੍ਰਕਿਰਿਆ ਵੱਧ ਤੋਂ ਵੱਧ ਸਮਝਣਾ ਭੋਜਨ ‘ਚ ਲੂਣ ਦੀ ਮਾਤਰਾ ਨੂੰ ਘੱਟ ਕਰਨ ਦੀ ਰਣਨੀਤੀ ਬਣਾਉਣ ‘ਚ ਮਦਦਗਾਰ ਹੋਵੇਗਾ। ਇਸ ਦੇ ਜ਼ਰੀਏ ਲੂਣ ਘੱਟ ਕਰਦੇ ਹੋਏ ਲੋਕਾਂ ਨੂੰ ਕਾਫੀ ਸੁਆਦ ਦੇਣਾ ਸੰਭਵ ਹੋ ਸਕਦਾ ਹੈ। ਲੂਣ ਸੋਡੀਅਮ ਦੇ ਪਾਜ਼ੀਟਿਵ ਅਤੇ ਕਲੋਰੀਨ ਦੇ ਨੈਗੇਟਿਵ ਆਇਨ ਨਾਲ ਮਿਲ ਕੇ ਬਣਿਆ ਹੁੰਦਾ ਹੈ। ਖੋਜਕਰਤਾਵਾਂ ਨੂੰ ਜੀਭ ‘ਚ ਪਾਜ਼ੀਟਿਵ ਆਇਨ ਮਹਿਸੂਸ ਕਰਨ ਵਾਲੇ ਰਿਸੈਪਟਰ ਦੀ ਜਾਣਕਾਰੀ ਤਾਂ ਲੰਬੇ ਸਮੇਂ ਤੋਂ ਸੀ ਪਰ ਨੈਗੇਟਿਵ ਆਇਨ ਰਿਸੈਪਟਰ ਦੀ ਜਾਣਕਾਰੀ ਨਹੀਂ ਸੀ। ਤਾਜ਼ਾ ਖੋਜ ‘ਚ ਉਨ੍ਹਾਂ ਕੋਸ਼ਿਕਾਵਾਂ ਦੇ ਬਾਰੇ ‘ਚ ਵੀ ਜਾਣਕਾਰੀ ਮਿਲੀ, ਜਿਹੜੀਆਂ ਨੈਗੇਟਿਵ ਆਇਨ ਨੂੰ ਮਹਿਸੂਸ ਕਰਦੀਆਂ ਹਨ।



from Punjab News – Latest news in Punjabi http://ift.tt/1RxFumn
thumbnail
About The Author

Web Blog Maintain By RkWebs. for more contact us on rk.rkwebs@gmail.com

0 comments