ਸੋਨੀਅਾ-ਰਾਹੁਲ ਖ਼ਿਲਾਫ਼ ਕੇਸ ਨਾ ਹੋਇਆ ਰੱਦ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਇਕ ਫਾਈਲ ਫੋਟੋ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਇਕ ਫਾਈਲ ਫੋਟੋ।

ਸੁਪਰੀਮ ਕੋਰਟ ਨੇ ਮਾਂ-ਬੇਟੇ ਨੂੰ ਦਿੱਤੀ ਨਿੱਜੀ ਪੇਸ਼ੀ ਤੋਂ ਛੋਟ; ਹਾਈ ਕੋਰਟ ਦੀਆਂ ਕੁਝ ਟਿੱਪਣੀਆਂ ਖਾਰਜ
ਨਵੀਂ ਦਿੱਲੀ : ਨੈਸ਼ਨਲ ਹੈਰਲਡ ਕੇਸ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਅੱਜ ਸੁਪਰੀਮ ਕੋਰਟ ਤੋਂ ਕੁਝ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਦੋਹਾਂ ਆਗੂਆਂ ਨੂੰ ਹੇਠਲੀ ਅਦਾਲਤ ’ਚ ਪੇਸ਼ੀ ਤੋਂ ਛੋਟ ਦੇ ਦਿੱਤੀ ਪਰ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਦਾਇਰ ਮੁਕੱਦਮੇ ਨੂੰ ਖ਼ਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਦਿੱਲੀ ਹਾਈ ਕੋਰਟ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਨੂੰ ਵੀ ਰੱਦ ਦਿੱਤਾ। ਸੁਪਰੀਮ ਕੋਰਟ ਦੇ ਹੁਕਮਾਂ ਨਾਲ ਹੁਣ ਕਾਂਗਰਸ ਆਗੂਆਂ ਨੂੰ 20 ਫਰਵਰੀ ਨੂੰ ਹੇਠਲੀ ਅਦਾਲਤ ’ਚ ਪੇਸ਼ ਹੋਣ ਦੀ ਲੋਡ਼ ਨਹੀਂ ਹੈ।
ਜਸਟਿਸ ਜੇ ਐਸ ਖੇਹਰ ਅਤੇ ਸੀ ਨਾਗਪੱਨ ’ਤੇ ਆਧਾਰਿਤ ਬੈਂਚ ਨੇ ਦੋਹਾਂ ਆਗੂਆਂ ਨੂੰ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਕਿ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ ਹੇਠਲੀ ਅਦਾਲਤ ’ਚ ਪਾਏ ਗਏ ਕੇਸ ਦੀ ਉਚਿਤਤਾ ਬਾਰੇ ਉਹ ਦੋਸ਼ ਆਇਦ ਹੋਣ ਵੇਲੇ ਸਵਾਲ ਚੁੱਕ ਸਕਦੇ ਹਨ। ਬੈਂਚ ਨੇ ਕਿਹਾ ਕਿ ਦੋਵੇਂ ਆਗੂ ਨਾਮੀ ਹਸਤੀਆਂ ਹਨ ਅਤੇ ਉਹ ਮੁਕੱਦਮੇ ਤੋਂ ਨਹੀਂ ਭਜਣਗੇ। ਇਸ ਤੋਂ ਇਲਾਵਾ ਅਦਾਲਤ ’ਚ ਪੇਸ਼ੀ ਦੌਰਾਨ ਹੋਰਾਂ ਨੂੰ ਖੇਚਲ ਹੋ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਬੈਂਚ ਨੇ ਮੈਜਿਸਟਰੇਟ ਨੂੰ ਇਹ ਖੁਲ੍ਹ ਦਿੱਤੀ ਹੈ ਕਿ ਜੇਕਰ ਮੁਕੱਦਮੇ ਦੌਰਾਨ ਕਿਸੇ ਸਮੇਂ ਦੋਹਾਂ ਆਗੂਆਂ ਦੀ ਅਦਾਲਤ ’ਚ ਪੇਸ਼ੀ ਦੀ ਲੋਡ਼ ਪੈਂਦੀ ਹੈ ਤਾਂ ਉਹ ਉਨ੍ਹਾਂ ਨੂੰ ਸੱਦ ਸਕਦਾ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਵੱਲੋਂ ਪੇਸ਼ ਹੋਏ ਵਕੀਲਾਂ ਕਪਿਲ ਸਿੱਬਲ, ਏ ਐਮ ਸਿੰਘਵੀ ਤੇ ਆਰ ਐਸ ਚੀਮਾ ਅਤੇ ਸਵਾਮੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਇਹ ਹੁਕਮ ਸੁਣਾਏ। ਸ੍ਰੀ ਸਿੱਬਲ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਅਦਾਲਤ ਨੇ ਇਸ ਗੱਲ ਨੂੰ ਆਧਾਰ ਨਹੀਂ ਬਣਾਇਆ ਕਿ ਕਿਸੇ ਵੀ ਧਿਰ ਨੇ ਕੇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਧੋਖਾਧਡ਼ੀ ਅਤੇ ਭਰੋਸਾ ਤੋਡ਼ਨ ਦੀ ਸ਼ਿਕਾਇਤ ਦਰਜ ਹੋਣੀ ਚਾਹੀਦੀ ਸੀ ਤਾਂ ਹੀ ਇਸ ਨੂੰ ਧੋਖਾਧਡ਼ੀ ਤੇ ਬੇਭਰੋਸਗੀ ਦਾ ਕੇਸ ਕਿਹਾ ਜਾ ਸਕਦਾ ਸੀ। ਸ੍ਰੀ ਸਿੱਬਲ ਨੇ ਇਹ ਵੀ ਦਲੀਲ ਦਿੱਤੀ ਕਿ ਕਿਸੇ ਵੀ ਸ਼ੇਅਰ ਹੋਲਡਰ, ਪਾਰਟੀ ਵਰਕਰ ਜਾਂ ਆਗੂ ਨੇ ਉਨ੍ਹਾਂ ਖ਼ਿਲਾਫ਼ ਕੋਈ ਦੋਸ਼ ਨਹੀਂ ਲਾਏ ਜਦਕਿ ਸ੍ਰੀ ਸਵਾਮੀ ਦਾ ਇਸ ਕੇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਕਿਉਂਕਿ ਨਾ ਤਾਂ ਉਹ ਕੋਈ ਪੀਡ਼ਤ ਹਨ ਅਤੇ ਨਾ ਹੀ ਸ਼ਿਕਾਇਤ ਦਾ ਕੋਈ ਪ੍ਰਮਾਣ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ’ਚ ਕਾਂਗਰਸ ਆਗੂ ਮੋਤੀ ਲਾਲ ਵੋਰਾ, ਆਸਕਰ ਫਰਨਾਂਡਿਜ਼, ਸੈਮ ਪਿਤਰੋਦਾ ਅਤੇ ਸੁਮਨ ਦੂਬੇ ਦੇ ਨਾਮ ਵੀ ਸ਼ਾਮਲ ਹਨ।

 ਸੁਬਰਾਮਨੀਅਨ ਸਵਾਮੀ ਨੂੰ ਢੁਕਵਾਂ ਜਵਾਬ ਮਿਲੇਗਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਸ਼ਿਕਾਇਤਕਰਤਾ ਸੁਬਰਾਮਨੀਅਨ ਸਵਾਮੀ ਵੱਲੋਂ ਲਾਏ ਗਏ ਝੂਠੇ ਦੋਸ਼ਾਂ ਦਾ ਪਰਦਾਫ਼ਾਸ਼ ਕਰਨ ਦਾ ਮੌਕਾ ਮਿਲੇਗਾ। ਕਾਂਗਰਸ ਆਗੂ ਅਤੇ ਕੇਸ ਦੀ ਪੈਰਵੀ ਕਰਨ ਵਾਲੇ ਕਪਿਲ ਸਿੱਬਲ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਨਾਲ ਸਵਾਮੀ ਕੇਸ ਹਾਰ ਗਏ ਹਨ। ਉਨ੍ਹਾਂ ਭਾਜਪਾ ਨੂੰ ਵੀ ਘੇਰਦਿਆਂ ਕਿਹਾ ਕਿ ਕਾਂਗਰਸ ਆਗੂਆਂ ਖ਼ਿਲਾਫ਼ ਲਾਏ ਗਏ ਦੋਸ਼ ਬੇਬੁਨਿਆਦ ਸਾਬਿਤ ਹੋਣਗੇ।



from Punjab News – Latest news in Punjabi http://ift.tt/1QcTigJ
thumbnail
About The Author

Web Blog Maintain By RkWebs. for more contact us on rk.rkwebs@gmail.com

0 comments