ਪੰਜਾਬੀ ਟੈਕਸੀ ਡਰਾਈਵਰ ਨੂੰ ਚਾਕੂ ਦੀ ਨੋਕ ‘ਤੇ ਲੁੱਟ ਕੇ ਕੀਤਾ ਜ਼ਖਮੀ

ਨਿਊਯਾਰਕ : ਨਜ਼ਦੀਕੀ ਪੈਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੈਲਫੀਆ ਵਿਖੇ ਰਾਤ ਨੂੰ 12 ਵਜੇ ਦੇ ਕਰੀਬ ਇਕ ਪੰਜਾਬੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਜਸਵੰਤ ਸਿੰਘ ਮਾਨ ਨੂੰ ਰਾਤ ਨੂੰ ਟੈਕਸੀ ਚਲਾਉਂਦੇ ਸਮੇਂ ਇਕ ਸਵਾਰ ਵੱਲੋਂ ਲੁੱਟ ਲਿਆ ਗਿਆ। ਉਸ ਨੇ ਸਿਟੀ ਦੀ 4 ਸਟਰੀਟ ਤੋਂ ਪੰਜ ਕੁ ਬਲਾਕ ਵਿਖੇ ਕੈਥਰੀਨ ਸਟਰੀਟ ਲਈ ਜਾਣ ਨੂੰ ਕਿਹਾ। ਦੋ ਕੁ ਬਲਾਕ ਅੱਗੇ ਜਾ ਕੇ ਉਸ ਨੇ ਡਰਾਈਵਰ ਨੂੰ ਕਿਹਾ ਕਿ ਉਹ ਉਸ ਨੂੰ ਸਾਰੇ ਪੈਸੇ ਦੇ ਦੇਵੇ ਨਹੀਂ ਨਾ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ, ਮੇਰੇ ਕੋਲ ਰਿਵਾਲਵਰ ਹੈ। ਸਮਝਦਾਰੀ ਤੋਂ ਕੰਮ ਲੈਂਦੇ ਹੋਏ ਅਤੇ ਜਾਨ ਦੇ ਖਤਰੇ ਨੂੰ ਦੇਖਦੇ ਹੋਏ ਉਸ ਨੇ 60 ਕੁ ਡਾਲਰ ਉਸ ਨੂੰ ਦੇ ਦਿੱਤੇ ਕਿਉਂਕਿ ਉਸ ਵਕਤ ਡਰਾਈਵਰ ਦੀ ਸੇਫਟੀ ਵਾਲੀ ਥਾਂ ਬੁਲੇਟ ਪਰੂਫ ਖਿੜਕੀ ਖੁੱਲ੍ਹੀ ਸੀ। ਇੰਨੇ ਨੂੰ ਉਸ ਨੇ ਤੇਜ਼ਧਾਰ ਚਾਕੂ ਕੱਢ ਕੇ ਉਸ ਦੀ ਗਰਦਨ ‘ਤੇ ਰੱਖ ਦਿੱਤਾ। ਦਲੇਰ ਡਰਾਈਵਰ ਵੱਲੋਂ ਇਕ ਹੱਥ ਨਾਲ ਸਟੀਅਰਰਿੰਗ ਫੜੀ ਅਤੇ ਦੂਜੇ ਹੱਥ ਨਾਲ ਚਾਕੂ ਨੂੰ ਆਪਣੇ ਉੱਤੇ ਵਾਰ ਹੋਣ ਤੋਂ ਰੋਕਦਾ ਰਿਹਾ ਜਿਸ ਕਾਰਨ ਉਸ ਦੇ ਹੱਥ ‘ਤੇ ਚਾਕੂ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸ ਦੇ ਹੱਥ ‘ਤੇ 5 ਦੇ ਕਰੀਬ ਟਾਂਕੇ ਲੱਗੇ। ਟੈਕਸੀ ਡਰਾਈਵਰ ਮਾਨ ਨੇ ਦੱਸਿਆ ਕਿ ਆਪਣੇ ਬਚਾਅ ਲਈ ਉਲਝਦੇ ਸਮੇਂ ਉਸ ਦਾ ਫੋਨ ਵੀ ਹੇਠਾਂ ਸੀਟ ਥੱਲੇ ਡਿੱਗ ਪਿਆ ਸੀ। ਇੰਨੇ ਨੂੰ ਉਹ ਬਾਰੀ ਖੋਲ੍ਹ ਕੇ ਫਰਾਰ ਹੋ ਗਿਆ। ਡਰਾਈਵਰ ਵੱਲੋਂ ਜ਼ਖਮੀ ਹਾਲਤ ‘ਚ ਉਸ ਦਾ ਪਿੱਛਾ ਕਰਨ ਦੇ ਬਾਵਜੂਦ ਉਹ ਗਲੀਆਂ ਵਿਚ ਭੱਜਦਾ ਰੂਪੋਸ਼ ਹੋ ਗਿਆ। ਸਥਾਨਕ ਪੁਲਸ ਵੱਲੋਂ ਰੋਡ ‘ਤੇ ਲੱਗੇ ਕੈਮਰਿਆਂ ਦੀ ਫੁਟੇਜ ਤੋਂ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ ਪਰ ਹਾਲੇ ਤਕ ਉਸ ਦੀ ਗਿ੍ਰਫਤਾਰੀ ਨਹੀਂ ਹੋਈ ਹੈ।



from Punjab News – Latest news in Punjabi http://ift.tt/1QEDsMj
thumbnail
About The Author

Web Blog Maintain By RkWebs. for more contact us on rk.rkwebs@gmail.com

0 comments