ਬੀਵੀ ਫੈਜ਼ਾ ਨੇ ਅਮਰੀਕੀ ਦੂਤਘਰ ਨੂੰ ਦੱਸਿਆ ਸੀ ਹੈਡਲੀ ਦਾ ਸੱਚ 

ਅਮਰੀਕਾ ‘ਚ ਪੈਦਾ ਹੋਏ ਲਸ਼ਕਰ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੀ ਤਲਾਕਸ਼ੁਦਾ ਬੀਵੀ ਫੈਜ਼ਾ ਓਤੱਲਾਹ ਅਤੇ ਹੈਡਲੀ ਦੇ ਰਿਸ਼ਤੇ ਦੇ ਭਰਾ ਤੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪੁੱਛਗਿੱਛ ਕੀਤੀ ਹੈ। ਹੈਡਲੀ ਦੇ ਇਨ੍ਹਾਂ ਦੋਵਾਂ ਹੀ ਰਿਸ਼ਤੇਦਾਰਾਂ ਨੇ 26/11 ਮੁੰਬਈ ਹਮਲੇ ਦੀ ਸਾਜ਼ਿਸ਼ ਦੇ ਸਿਲਸਿਲੇ ਵਿਚ ਜਾਂਚ ਏਜੰਸੀ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਫੈਜ਼ਾ ਨੇ ਦੱਸਿਆ ਹੈ ਕਿ ਉਸਨੇ ਹੈਡਲੀ ਦੇ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਿਆਂ ਦੀ ਸ਼ਿਕਾਇਤ ਇਸਲਾਮਾਬਾਦ ਸਥਿਤ ਅਮਰੀਕੀ ਦੂਤਘਰ ‘ਚ ਕੀਤੀ ਸੀ।

ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ‘ਚ ਪਰਵਾਸ ਦੌਰਾਨ ਹੈਡਲੀ ਦੀ ਬੀਵੀ ਫੈਜ਼ਾ ਓਤੱਲਾਹ ਨੇ ਹੈਡਲੀ ਦੀ ਬਦਸਲੂਕੀ ਦੀ ਸ਼ਿਕਾਇਤ ਲਸ਼ਕਰ ਸੰਸਥਾਪਕ ਹਾਫਿਜ਼ ਸਈਦ ਨੂੰ ਕੀਤੀ ਸੀ। ਨਾਲ ਹੀ ਕਿਹਾ ਸੀ ਕਿ ਉਹ ਉਸਦੇ ਪੈਸੇ ਨੂੰ ਗ਼ਲਤ ਕੰਮਾਂ ਵਿਚ ਖ਼ਰਚ ਕਰਦਾ ਹੈ। ਉਹ ਇਸਲਾਮਾਬਾਦ ਸਥਿਤ ਅਮਰੀਕੀ ਦੂਤਘਰ ਵੀ ਗਈ ਸੀ ਅਤੇ ਅਮਰੀਕੀ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਹੈਡਲੀ ਦਾ ਸਬੰਧ ਲਸ਼ਕਰ-ਏ-ਤਇਬਾ ਵਰਗੇ ਸੰਗਠਨ ਨਾਲ ਹੈ। ਫੈਜ਼ਾ ਨੇ ਲਾਹੌਰ ਦੇ ਥਾਣੇ ‘ਚ ਵੀ ਹੈਡਲੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸੂਤਰਾਂ ਮੁਤਾਬਕ ਅੱਤਵਾਦੀ ਬਣਨ ਤੋਂ ਪਹਿਲਾਂ ਹੈਡਲੀ ਨੇ ਨਿਊਯਾਰਕ ਵਿਚ 1997 ਵਿਚ ਇਕ ਵੀਡੀਓ ਪਾਰਲਰ ਦੀ ਦੁਕਾਨ ਸ਼ੁਰੂ ਕੀਤੀ ਸੀ। ਬੀਵੀ ਫੈਜ਼ਾ ਓਤੱਲਾਹ ਦਾ ਨਿਕਾਹ ਹੈਡਲੀ ਨਾਲ ਫਰਵਰੀ 2007 ਵਿਚ ਹੋਇਆ ਸੀ। ਉਸਦੇ ਇਕ ਸਾਲ ਬਾਅਦ ਹੀ ਉਸਦਾ ਤਲਾਕ ਹੋ ਗਿਆ। ਪਰ ਉਸ ਸਮੇਂ ਬਾਅਦ ਦੋਵਾਂ ਵਿਚਾਲੇ ਸੁਲ੍ਹਾ ਹੋ ਗਈ। ਫਿਰ ਫੈਜ਼ਾ ਕਰਾਚੀ ਤੋਂ ਹੈਡਲੀ ਨਾਲ ਮੁੰਬਈ ਆਈ। ਉਹ ਵਾਹਗਾ ਬਾਰਡਰ ਦੇ ਰਸਤੇ ਦੂਜੀ ਵਾਰ ਭਾਰਤ ਆਈ ਸੀ। ਸਾਲ 2007 ਵਿਚ ਭਾਰਤ ਯਾਤਰਾ ਦੌਰਾਨ ਉਹ ਹੈਡਲੀ ਨਾਲ ਪਹਿਲਾਂ ਤਾਜ ਮਹਿਲ ਹੋਟਲ ਵਿਚ ਰੁਕੀ ਸੀ ਅਤੇ ਉਸ ਤੋਂ ਬਾਅਦ ਓਬਰਾਏ ਟਰਾਈਡੈਂਟ ਵਿਚ ਰੁਕੀ ਸੀ। 26/11 ਦੇ ਮੁੰਬਈ ਹਮਲੇ ਵਿਚ ਇਨ੍ਹਾਂ ਦੋਵਾਂ ਹੀ ਹੋਟਲਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਹੈਡਲੀ ਦੇ ਨਾਲ ਦੂਜੀ ਵਾਰ ਭਾਰਤ ਆਉਂਦੇ ਹੋਏ ਉਹ ਸਾਲ 2008 ਵਿਚ ਵਾਹਗਾ ਦੇ ਰਸਤੇ ਆਈ ਸੀ ਅਤੇ ਛੁੱਟੀਆਂ ਲਈ ਸਿੱਧੇ ਮਨਾਲੀ ਗਈ ਸੀ।

ਅਧਿਕਾਰਤ ਸੂਤਰਾਂ ਮੁਤਾਬਕ ਹੈਡਲੀ ਦੀ ਬੀਵੀ ਫੈਜ਼ਾ ਅਤੇ ਉਸਦੇ ਨਿਊਯਾਰਕ ਵਿਚ ਰਹਿਣ ਵਾਲੇ ਰਿਸ਼ਤੇ ਦੇ ਭਰਾ ਨੂੰ ਅਮਰੀਕੀ ਨਿਆਂ ਵਿਭਾਗ ਜ਼ਰੀਏ ਪ੍ਰਸ਼ਨਾਵਲੀ ਭੇਜੀ ਗਈ ਸੀ। ਇਸ ਪ੍ਰਸ਼ਨਾਵਲੀ ਦੇ ਲਿਖਤੀ ਜਵਾਬ ਵਿਚ ਇਨ੍ਹਾਂ ਦੋਵਾਂ ਨੇ ਹੁਣ ਜਾਂਚ ਏਜੰਸੀ ਨੂੰ ਭੇਜੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ ਮੁੰਬਈ ਅਤੇ ਡੈਨਮਾਰਕ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵਿਚ ਹੈਡਲੀ ਸ਼ਿਕਾਗੋ ਜੇਲ੍ਹ ਵਿਚ 35 ਸਾਲਾਂ ਦੀ ਸਜ਼ਾ ਕੱਟ ਰਿਹਾ ਹੈ। ਹੈਡਲੀ ਦੀ ਵੱਖ ਹੋ ਚੁੱਕੀ ਬੀਵੀ ਫੈਜ਼ਾ ਤੋਂ ਕਾਨੂੰਨੀ ਪੁੱਛਗਿੱਛ ਦੀ ਪ੍ਰਕਿਰਿਆ ਉਦੋਂ ਸ਼ੁਰੂ ਹੋ ਸਕੀ, ਜਦੋਂ ਮੁੰਬਈ ਹਮਲੇ ਦੇ ਸਿਲਸਿਲੇ ਵਿਚ ਐਨਆਈਏ ਨੇ ਮੋਰੱਕੋ ਸਰਕਾਰ ਨੂੰ 2012 ਵਿਚ ਲੈਟਰ ਰੋਗੇਟੋਰੀ (ਐਲਆਰ) ਭੇਜਿਆ ਸੀ। ਉਸ ਤੋਂ ਬਾਅਦ ਹੀ ਮੋਰੱਕੋ ਸਰਕਾਰ ਨੇ ਹੈਡਲੀ ਦੀ ਬੀਵੀ ਤੋਂ ਜਵਾਬ ਲੈ ਕੇ ਐਨਆਈਏ ਨੂੰ ਭੇਜਿਆ।



from Punjab News – Latest news in Punjabi http://ift.tt/1TkgqPE
thumbnail
About The Author

Web Blog Maintain By RkWebs. for more contact us on rk.rkwebs@gmail.com

0 comments