ਇਹ ਟੈਲੀਸਕੋਪ 1350 ਕਰੋੜ ਸਾਲ ਪਿੱਛੇ ਵੀ ਦੇਖੇਗਾ

ਵਾਸ਼ਿੰਗਟਨ : ਨਾਸਾ ਦਾ ਹਬਲ ਪੁਲਾੜ ਟੈਲੀਸਕੋਪ ਰਿਟਾਇਰ ਹੋਣ ਨੂੰ ਹੈ। ਇਸਦੀ ਜਗ੍ਹਾ ਲੈਣ ਵਾਲਾ ਜੇਮਜ਼ ਵੇਬ ਟੈਲੀਸਕੋਪ ਬਣ ਕੇ ਲਗਪਗ ਤਿਆਰ ਹੋ ਗਿਆ ਹੈ। ਇਸ ਨੂੰ ਹਬਲ ਟੈਲੀਸਕੋਪ ਤੋਂ 100 ਗੁਣਾ ਵੱਧ ਸ਼ਕਤੀਸ਼ਾਲੀ ਬਣਾਇਆ ਜਾ ਰਿਹਾ ਹੈ। 2018 ਵਿਚ ਇਸਦੀ ਲਾਂਚਿੰਗ ਦਾ ਪ੍ਰੋਗਰਾਮ ਹੈ। ਹਬਲ ਟੈਲੀਸਕੋਪ ਅਮਰੀਕੀ ਪੁਲਾੜ ਵਿਗਿਆਨੀ ਐਡਵਿਲ ਪਾਵੇਲ ਹਬਲ ਦੇ ਨਾਂ ‘ਤੇ ਹੈ। ਜੇਮਜ਼ ਟੈਲੀਸਕੋਪ ਦਾ ਨਾਂ ਪਹਿਲਾਂ ਸੈਕਿੰਡ ਜਨਰੇਸ਼ਨ ਸਪੇਸ ਟੈਲੀਸਕੋਪ (ਐਸਜੀਐਸਟੀ) ਸੀ। ਮਗਰੋਂ ਇਸ ਨੂੰ ਅਮਰੀਕੀ ਪੁਲਾੜ ਵਿਗਿਆਨੀ ਜੇਮਜ਼ ਐਡਵਿਨ ਵੇਬ ਦੇ ਨਾਂ ‘ਤੇ ਕਰ ਦਿੱਤਾ ਗਿਆ। ਜੇਮਜ਼ ਵੇਬ 1961 ਤੋਂ 1968 ਤਕ ਨਾਸਾ ਦੇ ਸੈਕਿੰਡ ਐਡਮਨਿਸਟ੍ਰੇਟਰ ਰਹੇ। ਇਸਦੇ ਮੁਖੀ ਅਮਰੀਕੀ ਰਾਸ਼ਟਰਪਤੀ ਹੁੰਦੇ ਹਨ। ਜੇਮਜ਼ ਵੇਬ ਅਪੋਲੋ ਮਿਸ਼ਨ ਨਾਲ ਡੂੰਘਾਈ ਨਾਲ ਜੁੜੇ ਹੋਏ ਸਨ।



from Punjab News – Latest news in Punjabi http://ift.tt/1TkgpeC
thumbnail
About The Author

Web Blog Maintain By RkWebs. for more contact us on rk.rkwebs@gmail.com

0 comments