ਸਪੇਨ ‘ਚ ਪੰਜਾਬੀ ਨੌਜਵਾਨ ਦਾ ਕਤਲ

15_02_2016-Spainਮੁਕੇਰੀਆਂ : ਪਿੰਡ ਟਾਂਡਾ ਰਾਮ ਸਹਾਏ ਦੇ ਨੌਜਵਾਨ ਦਾ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਕਤਲ ਹੋ ਗਿਆ ਹੈ। ਮਿ੫ਤਕ ਬਲਵਿੰਦਰ ਸਿੰਘ (25) ਪੁੱਤਰ ਸਵ. ਪਿਆਰਾ ਸਿੰਘ 4 ਸਾਲ ਪਹਿਲਾਂ ਹੀ ਸਪੇਨ ਵਿਖੇ ਗਿਆ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਿੰਡ ‘ਚ ਮਾਤਮ ਛਾ ਗਿਆ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਦਿੰਦਿਆਂ ਮਿ੫ਤਕ ਬਲਵਿੰਦਰ ਸਿੰਘ ਦੀ ਮਾਤਾ ਹਰਭਜਨ ਕੌਰ ਨੇ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਲੜਕਾ ਬਲਵਿੰਦਰ ਸਿੰਘ ਕਰਜ਼ਾ ਚੁੱਕ ਕੇ ਸਪੇਨ ਗਿਆ ਸੀ। ਉਸ ਦੇ ਪਤੀ ਪਿਆਰਾ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਆਰਥਿਕ ਤੰਗੀ ਕਾਰਨ ਉਸ ਨੇ ਵਿਦੇਸ਼ ਦਾ ਰਾਹ ਚੁਣਿਆ ਸੀ। ਹਰਭਜਨ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਹਰ 15 ਦਿਨਾਂ ਬਾਅਦ ਉਸ ਨੂੰ ਫੋਨ ਕਰਦਾ ਸੀ, ਪਰ ਇਸ ਵਾਰ ਕਾਫੀ ਦਿਨ ਬੀਤ ਜਾਣ ‘ਤੇ ਵੀ ਉਸ ਦਾ ਫੋਨ ਨਹੀਂ ਆਇਆ। ਜਦੋਂ ਉਸ ਨੇ ਬਲਵਿੰਦਰ ਦੇ ਫੋਨ ‘ਤੇ ਸੰਪਰਕ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸੇ ਦੌਰਾਨ ਹੀ ਨਵਾਂ ਸ਼ਹਿਰ ਦੇ ਇੱਕ ਲੜਕੇ ਨੇ ਬਲਵਿੰਦਰ ਦੀ ਫੋਟੋ ਉਥੋਂ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਲੱਗੀ ਦੇਖੀ, ਜਿਸ ਸਬੰਧੀ ਪੁਲਿਸ ਨੇ ਲਾਸ਼ ਦੀ ਪਛਾਣ ਲਈ ਸੂਚਨਾ ਦੇਣ ਬਾਰੇ ਲਿਖਿਆ ਸੀ। ਜਿਸ ‘ਤੇ ਉਸ ਲੜਕੇ ਨੇ ਮਿ੫ਤਕ ਬਲਵਿੰਦਰ ਸਿੰਘ ਦੇ ਘਰ ਫੋਨ ਕਰਕੇ ਉਸ ਦੀ ਮੌਤ ਦੀ ਖਬਰ ਦਿੱਤੀ। ਬਲਵਿੰਦਰ ਦੀ ਲਾਸ਼ ਸਪੇਨ ਦੀ ਪੁਲਿਸ ਕੋਲ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਸੂਬਾ ਸਰਕਾਰ ਕੋਲੋਂ ਮਿ੫ਤਕ ਨੌਜਵਾਨ ਦੀ ਲਾਸ਼ ਪਿੰਡ ਲਿਆਉਣ ‘ਚ ਉਨ੍ਹਾਂ ਦੀ ਮੱਦਦ ਕਰਨ ਦੀ ਮੰਗ ਕੀਤੀ ਹੈ।



from Punjab News – Latest news in Punjabi http://ift.tt/1QEDsvW
thumbnail
About The Author

Web Blog Maintain By RkWebs. for more contact us on rk.rkwebs@gmail.com

0 comments