ਵਕੀਲਾਂ ਦੇ ਭੇਸ ’ਚ ਆਏ ਭਗਵੇਂ ਗੁੰਡਿਆਂ ਵੱਲੋਂ ਅਦਾਲਤ ਵਿੱਚ ਹੀ ਵਿਦਿਆਰਥੀਆਂ, ਅਧਿਆਪਕਾਂ ਤੇ ਮੀਡੀਆ ਦੀ ਕੁੱਟਮਾਰ

FGHਨਵੀਂ ਦਿੱਲੀ, 15 ਫ਼ਰਵਰੀ: ਜਵਾਹਰ ਲਾਲ ਨਹਿਰੂ ਯੂਨੀਵਰਸਟੀ (ਜੇ.ਐਨ.ਯੂ.) ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਘਨਈਆ ਕੁਮਾਰ ਵਿਰੁਧ ਦੇਸ਼ਧ੍ਰੋਹ ਦੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਅੱਜ ਪਟਿਆਲਾ ਹਾਊਸ ਅਦਾਲਤ ਅੰਦਰ ਅਤੇ ਬਾਹਰ ਵਕੀਲਾਂ ਦੇ ਭੇਸ ‘ਚ ਮੌਜੂਦ ਲੋਕਾਂ ਨੇ ਵਿਦਿਆਰਥੀਆਂ ਅਤੇ ਮੀਡੀਆ ਮੁਲਾ²ਜ਼ਮਾਂ ਨੂੰ ਦੇਸ਼ ਵਿਰੋਧੀ ਦਸਦਿਆਂ ਕੁੱਟਮਾਰ ਕੀਤੀ ਜਿਸ ਨਾਲ ਘੱਟ ਤੋਂ ਘੱਟ ਦੋ ਜਣੇ ਜ਼ਖ਼ਮੀ ਹੋ ਗਏ | ਇਸ ਦੌਰਾਨ ਅਦਾਲਤ ‘ਚ ਇਕ ਹੋਰ ਮਾਮਲੇ ਬਾਰੇ ਮੌਜੂਦ ਰਹੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਓ.ਪੀ. ਸ਼ਰਮਾ ਵੀ ਇਨ੍ਹਾਂ ਹਮਲਾਵਰਾਂ ਨਾਲ ਮਿਲ ਗਏ ਅਤੇ ਇਕ ਸੀ.ਪੀ.ਆਈ. ਕਾਰਕੁਨ ਨਾਲ ਕਥਿਤ ਤੌਰ ‘ਤੇ ਕੁਟਮਾਰ ਕੀਤੀ |
ਇਸ ਵਿਚਕਾਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੇਸ਼ਧ੍ਰੋਹ ਦੇ ਦੋਸ਼ ਹੇਠ ਗਿ੍ਫ਼ਤਾਰ ਵਿਦਿਆਰਥੀ ਆਗੂ ਘਨਈਆ ਕੁਮਾਰ ਨੇ ਭਾਰਤ ਵਿਰੋਧੀ ਨਾਹਰੇਬਾਜ਼ੀ ਕੀਤੀ ਸੀ | ਜੇ.²ਐਨ.ਯੂ. ਦੇ ਵਿਦਿਆਰਥੀਆਂ ਨੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਘਨਈਆ ਕੁਮਾਰ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਜਮਾਤਾਂ ਦਾ ਬਾਈਕਾਟ ਕੀਤਾ ਅਤੇ ਅਪਣਾ ਅੰਦੋਲਨ ਤੇਜ਼ ਕਰ ਦਿਤਾ | ਇਸ ਮਸ਼ਹੂਰ ਯੂਨੀਵਰਸਟੀ ਦੀ ਅਧਿਆਪਕ ਯੂਨੀਅਨ ਨੇ ਵੀ ਵਿਦਿਆਰਥੀਆਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ, ਪਰ ਉਹ ਕੰਮ ਤੋਂ ਦੂਰ ਨਹੀਂ ਹੋਏ | ਇਸ ਦੌਰਾਨ ਜੇ.ਐਨ.ਯੂ. ਕੁਲਪਤੀ ਐਮ. ਜਗਦੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੜਤਾਲ ‘ਤੇ ਨਾ ਜਾਣ ਤਾਕਿ ਸੰਸਥਾ ਦੇ ਵਿਦਿਅਕ ਕੰਮਕਾਜ ‘ਤੇ ਅਸਰ ਨਾ ਪਵੇ |
ਅਦਾਲਤ ‘ਚ ਸੁਣਵਾਈ ਤੋਂ ਪਹਿਲਾਂ ਝੜਪ ਉਸ ਵੇਲੇ ਹੋਈ ਜਦੋਂ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਘਨਈਆ ਕੁਮਾਰ ਨੂੰ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਲਵਲੀਨ ਸਾਹਮਣੇ ਪੇਸ਼ ਕੀਤਾ ਜਾਣਾ ਸੀ | ਉਸ ‘ਤੇ ਦੇਸ਼ਧ੍ਰੋਹ ਦਾ ਦੋਸ਼ ਲੱਗਾ ਹੈ ਅਤੇ ਉਸ ਨੂੰ ਰੀਮਾਂਡ ਪ੍ਰਕਿਰਿਆ ਲਈ ਇਥੇ ਲਿਆਂਦਾ ਜਾਣਾ ਸੀ, ਪਰ ਬਾਅਦ ‘ਚ ਉਸ ਨੂੰ ਕਿਸੇ ਹੋਰ ਥਾਂ ਲਿਜਾਇਆ ਗਿਆ | ਦੇਸ਼ ਭਗਤ ਹੋਣ ਦਾ ਦਾਅਵਾ ਕਰਨ ਵਾਲੇ ਵਕੀਲਾਂ ਨੇ ਪਹਿਲਾਂ ਜੇ.ਐਨ.ਯੂ. ਵਿਦਿਆਰਥੀਆਂ
ਅਤੇ ਅਧਿਆਪਕਾਂ ਨੂੰ ਅਦਾਲਤ ਅੰਦਰ ਨਿਸ਼ਾਨਾ ਬਣਾਇਆ ਅਤੇ ਇਹ ਕਹਿੰਦਿਆਂ ਕੁਟਿਆ ਕਿ ਜੇ.ਐਨ.ਯੂ. ਦੇਸ਼ਵਿਰੋਧੀ ਤੱਤਾਂ ਅਤੇ ਅਤਿਵਾਦੀਆਂ ਦਾ ‘ਅੱਡਾ’ ਬਣ ਗਿਆ ਹੈ | ਟੀ.ਵੀ. ਦੇ ਇਕ ਰੀਪੋਰਟਰ ਅਤੇ ਇਕ ਮਹਿਲਾ ਪੱਤਰਕਾਰ ਨੂੰ ਇਹ ਧਮਕੀ ਦੇ ਕੇ ਹਮਲਾ ਕੀਤਾ ਗਿਆ ਕਿ ਉਨ੍ਹਾਂ ਦੀਆਂ ਹੱਡੀਆਂ ਅਤੇ ਫ਼ੋਨ ਤੋੜ ਦਿਤੇ ਜਾਣਗੇ |
ਅਦਾਲਤ ਬਾਹਰ ਵਕੀਲਾਂ ਦੇ ਇਕ ਹੋਰ ਸਮੂਹ ਨੇ ਪੱਤਰਕਾਰਾਂ, ਜੇ.ਐਨ.ਯੂ. ਵਿਦਿਆਰਥੀਆਂ ਅਤੇ ਇੱਥੋਂ ਤਕ ਅਦਾਲਤ ਦੇ ਅਧਿਕਾਰੀਆਂ ਨੂੰ ਵੀ ਕੁਟਿਆ | ਅਰੁਣ ਜੇਤਲੀ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਬਾਰੇ ਅਦਾਲਤ ‘ਚ ਮੌਜੂਦ ਭਾਜਪਾ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਨੂੰ ਵੀ ਕੁੱਟਮਾਰ ਕਰਦਿਆਂ ਵੇਖਿਆ ਗਿਆ | ਕੁੱਝ ਸਮੇਂ ਲਈ ਜੇਤਲੀ ਵੀ ਅਦਾਲਤ ‘ਚ ਮੌਜੂਦ ਸਨ |
ਬਾਅਦ ‘ਚ ਜਦੋਂ ਮੀਡੀਆ ਨੇ ਸ਼ਰਮਾ ਕੋਲੋਂ ਇਸ ਬਾਰੇ ਪੁਛਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਵੇਲੇ ‘ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਹਰੇ ਲਾਏ ਜਾ ਰਹੇ ਸਨ ਉਸ ਵੇਲੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ | ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਵਲੋਂ ਕਿਸੇ ਨੂੰ ਕੁੱਟਣ ਦੀ ਵੀਡੀਉ ਫ਼ੁਟੇਜ ਹੈ ਤਾਂ ਸ਼ਰਮਾ ਨੇ ਕਿਹਾ ਕਿ, ”ਮੈਨੂੰ ਨਹੀਂ ਪਤਾ ਤੁਸੀਂ ਕਿਸ ਵੀਡੀਉ ਦੀ ਗੱਲ ਕਰ ਰਹੇ ਹੋ |” ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ, ”ਅਜਿਹੇ ਨਾਹਰੇ ਲਾਉਣ ਵਾਲਿਆਂ ਨੂੰ ਕੁਟਣਾ ਜਾਂ ਮਾਰ ਦੇਣਾ ਵੀ ਗ਼ਲਤ ਨਹੀਂ ਹੈ |”
ਪੱਤਰਕਾਰਾਂ ਵਲੋਂ ਤੁਗਲਕ ਮਾਰਗ ਥਾਣੇ ‘ਚ ਦਰਜ ਕਰਵਾਈ ਰੀਪੋਰਟ ਅਨੁਸਾਰ ਅਦਾਲਤ ‘ਚ ਘੱਟ ਤੋਂ ਘੱਟ 9 ਪੱਤਰਕਾਰਾਂ ‘ਤੇ ਹਮਲਾ ਕੀਤਾ ਗਿਆ ਜਿਨ੍ਹਾਂ ‘ਚੋਂ ਦੋ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਆਂਦਾ ਗਿਆ |
ਜੇ.ਐਨ.ਯੂ. ਦੇ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੇ ਲਗਭਗ ਦਸ ਸਾਥੀਆਂ ਨੂੰ ਕੁਟਿਆ ਗਿਆ | ਇਕ ਅਧਿਆਪਕ ਰੋਹਿਤ ਆਜ਼ਾਦ ਨੇ ਕਿਹਾ ਕਿ ਉਹ ਸੁਣਵਾਈ ਵੇਖਣ ਲਈ ਇੱਥੇ ਆਏ ਸਨ ਪਰ ਵਕੀਲਾਂ ਦੇ ਇਕ ਸਮੂਹ ਨੇ ਉੁਨ੍ਹਾਂ ‘ਤੇ ਇਹ ਕਹਿ ਕੇ ਹਮਲਾ ਕਰ ਦਿਤਾ ਕਿ ਅਧਿਆਪਕ ਵੀ ਦੇਸ਼ ਵਿਰੋਧੀ ਹਨ |
ਜੇ.ਐਨ.ਯੂ. ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੀ ਫ਼ੈਕਲਟੀ ਮੈਂਬਰ ਨਿਵੇਦਿਤਾ ਮੇਨਨ ਨੇ ਕਿਹਾ ਕਿ ਅਧਿਆਪਕਾਂ ‘ਤੇ ਹਮਲਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਸਰਕਾਰ ਦੇਸ਼ ਨੂੰ ਕਿਸ ਤਰ੍ਹਾਂ ਚਲਾ ਰਹੀ ਹੈ |
ਹਮਲਾਵਰਾਂ ਨੇ ਨਾਹਰੇ ਲਾਉਾਦਿਆਂ ਕਿਹਾ, ”ਤੁਸੀਂ (ਜੇ.ਐਨ.ਯੂ.) ਦੇਸ਼ ਵਿਰੋਧੀ ਅਤੇ ਅਤਿਵਾਦੀ ਪੈਦਾ ਕਰਦੇ ਹੋ | ਤੁਹਾਨੂੰ ਦੇਸ਼ ਤੋਂ ਬਾਹਰ ਹੋਣਾ ਚਾਹੀਦਾ ਹੈ | ਹਿੰਦੁਸਤਾਨ ਜ਼ਿੰਦਾਬਾਦ, ਜੇ.ਐਨ.ਯੂ. ਬੰਦ ਕਰੋ |” ਇਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਾਹਰ ਧੱਕਣਾ ਸ਼ੁਰੂ ਕਰ ਦਿਤਾ |
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਦਾਲਤ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਕਾਰਵਾਈ ‘ਚ ਸ਼ਾਮਲ ਹੋਣ ਦਾ ਹੱਕ ਹੈ ਕਿਉਾਕਿ ਇਹ ਖੁੱਲ੍ਹੀ ਅਦਾਲਤ ‘ਚ ਸੁਣਵਾਈ ਹੈ | ਅਦਾਲਤ ‘ਚ ਭਾਰੀ ਪੁਲਿਸ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਵਿਦਿਆਰਥੀਆਂ ਦਾ ਦੋਸ਼ ਹੈ ਕਿ ਧੱਕਾਮੁੱਕੀ ਕਰਨ ਵਾਲਿਆਂ ‘ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਪੁਲਿਸ ਨੇ ਬਾਅਦ ‘ਚ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮੀਡੀਆ ਨੂੰ ਅਦਾਲਤ ਤੋਂ ਬਾਹਰ ਕਰ ਦਿਤਾ | ਇਸ ਘਟਨਾ ਮਗਰੋਂ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਨੇ ਕਿਹਾ ਕਿ ਪਟਿਆਲਾ ਹਾਊਸ ਅਦਾਲਤ ‘ਚ ਮੀਡੀਆ ‘ਤੇ ਹਮਲਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ |
ਉਧਰ ਪੁਲਿਸ ਕਮਿਸ਼ਨਰ ਬੀ.ਐਸ. ਬੱਸੀ ਨੇ ਕਿਹਾ ਕਿ ਪੁਲਿਸ ਸ਼ਿਕਾਇਤਾਂ ਦਾ ਨੋਟਿਸ ਲਵੇਗੀ ਅਤੇ ਢੁਕਵੀਂ ਕਾਰਵਾਈ ਕਰੇਗੀ | ਇਸ ਤੋਂ ਪਹਿਲਾਂ ਉਨ੍ਹਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਘਨਈਆ ਕੁਮਾਰ ਨੇ ਜੇ.ਐਨ.ਯੂ. ਕੈਂਪਸ ‘ਚ ਵਿਵਾਦਮਈ ਪ੍ਰੋਗਰਾਮ ਦੌਰਾਨ ਦੇਸ਼ ਵਿਰੋਧ ਨਾਹਰੇਬਾਜ਼ੀ ਕੀਤੀ ਸੀ ਪਰ ਮੰਨਿਆ ਕਿ ਪੁਲਿਸ ਨੂੰ ਅਜੇ ਤਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਇਸ ਘਟਨਾ ਦਾ ‘ਲਸ਼ਕਰ-ਏ-ਤੋਇਬਾ’ ਨਾਲ ਕੋਈ ਸਬੰਧ ਹੈ |
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਲ ਦਾਅਵਾ ਕੀਤਾ ਸੀ ਕਿ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਫਾਂਸੀ ਵਿਰੁਧ ਜੇ.ਐਨ.ਯੂ. ‘ਚ ਹੋਏ ਪ੍ਰੋਗਰਾਮ ਨੂੰ ਲਸ਼ਕਰ ਦੇ ਸੰਸਥਾਪਕ ਹਾਫ਼ਿਜ਼ ਸਈਅਦ ਦੀ ਹਮਾਇਤ ਪ੍ਰਾਪਤ ਸੀ | ਅੱਜ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਵੀ ਰਾਜਨਾਥ ਦੇ ਦਾਅਵੇ ਕੀ ਹਮਾਇਤ ਕੀਤੀ |
ਦੂਜੇ ਪਾਸੇ ਦਿੱਲੀ ਹਾਈ ‘ਚ ਅੱਜ ਇਕ ਅਪੀਲ ਦਾਇਰ ਹੋਈ ਜਿਸ ‘ਚ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਘਨਈਆ ਕੁਮਾਰ ਦੀ ਗਿ੍ਫ਼ਤਾਰੀ ਨਾਲ ਜੁੜੇ ਦੇਸ਼ਧ੍ਰੋਹ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ | ਅਦਾਲਤ ਨੇ ਇਸ ਮਾਮਲੇ ‘ਚ ਸੁਣਵਾਈ ਲਈ ਕਲ ਦੀ ਮਿਤੀ ਤੈਅ ਕਰ ਦਿਤੀ ਅਤੇ ਕਿਹਾ ਕਿ ਦਿੱਲੀ ਪੁਲਿਸ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ |
ਘਨਈਆ ਨੂੰ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਫਾਂਸੀ ਵਿਰੁਧ ਯੂਨੀਵਰਸਟੀ ‘ਚ ਕਰਵਾਏ ਪੋ੍ਰਗਰਾਮ ਦੇ ਮਾਮਲੇ ‘ਚ ਦੇਸ਼ਧ੍ਰੋਹ ਅਤੇ ਅਪਰਾਧਕ ਸਾਜ਼ਸ਼ ਦੇ ਇਕ ਮਾਮਲੇ ‘ਚ 12 ਫ਼ਰਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਇਕ ਅਦਾਲਤ ਨੇ ਉਸੇ ਦਿਨ ਉਸ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿਤਾ ਸੀ | ਭਾਜਪਾ ਸੰਸਦ ਮੈਂਬਰ ਮਹੇਸ਼ ਗਿਰੀ ਅਤੇ ਏ.ਬੀ.ਵੀ.ਪੀ. ਦੀਆਂ ਸ਼ਿਕਾਇਤਾਂ ਤੋਂ ਬਾਅਦ ਉਸ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ |



from Punjab News – Latest news in Punjabi http://ift.tt/1Wokmya
thumbnail
About The Author

Web Blog Maintain By RkWebs. for more contact us on rk.rkwebs@gmail.com

0 comments